ਅਗਲੀ ਕਹਾਣੀ

ਪਾਕਿ ਦੇ ਭਾਂਡੇ ਵਿਕਣ ’ਤੇ ਆਏ ਪਰ ਉਸ ਨੇ ਪ੍ਰਮਾਣੂ ਹਥਿਆਰ ਇਕੱਠੇ ਕਰਨੇ ਨਹੀਂ ਛੱਡੇ

ਪਾਕਿ ਦੇ ਭਾਂਡੇ ਵਿਕਣ ’ਤੇ ਆਏ ਪਰ ਉਸ ਨੇ ਪ੍ਰਮਾਣੂ ਹਥਿਆਰ ਇਕੱਠੇ ਕਰਨੇ ਨਹੀਂ ਛੱਡੇ

ਪਾਕਿਸਤਾਨ ਦੀ ਅਰਥ–ਵਿਵਸਥਾ ਦਾ ਇਸ ਵੇਲੇ ਇੰਨਾ ਮੰਦਾ ਹਾਲ ਹੈ ਕਿ ਉਸ ਦੇ ਇੱਕ ਪੰਜਾਬੀ ਕਹਾਵਤ ਵਾਂਗ ਭਾਂਡੇ ਤੱਕ ਵਿਕਣ ’ਤੇ ਆਏ ਹੋਏ ਹਨ ਪਰ ਇਸ ਦੇ ਬਾਵਜੂਦ ਉਹ ਆਪਣੇ ਪ੍ਰਮਾਣੂ ਹਥਿਆਰਾਂ ਤੇ ਮਿਸਾਇਲਾਂ ਦੇ ਭੰਡਾਰ ਨੂੰ ਲਗਾਤਾਰ ਵਧਾਉਣ ’ਚ ਲੱਗਾ ਹੋਇਆ ਹੈ।

 

 

ਇਹ ਪ੍ਰਗਟਾਵਾ ਭਾਰਤੀ ਰੱਖਿਆ ਮੰਤਰਾਲੇ ਦੀ ਸਾਲ 2018–19 ਲਈ ਜਾਰੀ ਸਾਲਾਨਾ ਰਿਪੋਰਟ ਵਿੱਚ ਕੀਤਾ ਗਿਆ ਹੈ। ਇਸ ਰਿਪੋਰਟ ਮੁਤਾਬਕ ਪਾਕਿਸਤਾਨ ਇਸ ਵੇਲੇ ਲਗਾਤਾਰ ਆਪਣੀਆਂ ਹਥਿਆਰਬੰਦ ਫ਼ੌਜਾਂ ਨੂੰ ਮਜ਼ਬੂਤ ਕਰਨ ਵਿੱਚ ਲੱਗਿਆ ਹੋਇਆ ਹੈ।

 

 

ਉਸ ਦੇਸ਼ ਵਿੱਚ ਆਮ ਲੋਕਾਂ ਦਾ ਅਰਥਚਾਰੇ ਵਿੱਚ ਕੋਈ ਯੋਗਦਾਨ ਨਹੀਂ ਪੁਆਇਆ ਜਾ ਰਿਹਾ ਅਤੇ ਉੱਥੇ ਇਸੇ ਲਈ ਆਰਥਿਕ ਵਿਕਾਸ ਸੰਤੁਲਤ ਨਹੀਂ ਹੈ।

 

 

ਪਾਕਿਸਤਾਨ ਦੇ ਸਿਆਸੀ ਹਾਲਾਤ ਕਿਹੜੇ ਵੇਲੇ ਕਿਹੜੀ ਕਰਵਟ ਲੈ ਲੈਣ, ਇਹ ਕੁਝ ਆਖਿਆ ਹੀ ਨਹੀਂ ਜਾ ਸਕਦਾ। ਉਂਝ ਪਿਛਲੇ ਸਾਲ ਦੀਆਂ ਆਮ ਚੋਣਾਂ ਤੋਂ ਬਾਅਦ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਰਕਾਰ ਕਾਇਮ ਹੋਣ ਤੋਂ ਬਾਅਦ ਪਾਕਿਸਤਾਨੀ ਫ਼ੌਜ ਦੀ ਦੇਸ਼ ਦੇ ਵਿਦੇਸ਼, ਸੁਰੱਖਿਆ ਤੇ ਰੱਖਿਆ ਨੀਤੀ ਜਿਹੇ ਅਹਿਮ ਮਾਮਲਿਆਂ ਵਿੱਚ ਸਰਦਾਰੀ ਵਧੀ ਹੈ।

 

 

ਭਾਰਤੀ ਰੱਖਿਆ ਮੰਤਰਾਲੇ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਦੀ ਆਰਥਿਕ ਹਾਲਤ ਇਸ ਵੇਲੇ ਬਹੁਤ ਖਸਤਾ ਹੈ ਪਰ ਫਿਰ ਵੀ ਉਹ ਆਪਣੀਆਂ ਮਿਸਾਇਲਾਂ ਦੀ ਸਮਰੱਥਾ ਵਧਾਉਣ ਵਿੱਚ ਲੱਗਾ ਹੋਇਆ ਹੈ।

 

 

ਕੁਝ ਕੌਮਾਂਤਰੀ ਅਨੁਮਾਨਾਂ ਮੁਤਾਬਕ ਪਾਕਿਸਤਾਨ ਕੋਲ ਇਸ ਵੇਲੇ 140 ਤੋਂ 150 ਪ੍ਰਮਾਣੂ ਹਥਿਆਰ ਹਨ; ਜਦ ਕਿ ਭਾਰਤ ਕੋਲ 130 ਤੋਂ 140 ਪ੍ਰਮਾਣੂ ਹਥਿਆਰ ਹਨ।

 

 

ਜੇ ਪਾਕਿਸਤਾਨ ਇਸੇ ਰਫ਼ਤਾਰ ਨਾਲ ਆਪਣੇ ਪ੍ਰਮਾਣੂ ਹਥਿਆਰਾਂ ਦਾ ਜ਼ਖ਼ੀਰਾ ਵਧਾਉਂਦਾ ਰਿਹਾ, ਤਾਂ ਸਾਲ 2025 ਤੱਕ ਉਸ ਕੋਲ ਲਗਭਗ 250 ਪ੍ਰਮਾਣੂ ਹਥਿਆਰ ਹੋ ਜਾਣਗੇ। ਇਸ ਮਾਮਲੇ ਦਾ ਸਭ ਤੋਂ ਅਹਿਮ ਪੱਖ ਇਹ ਵੀ ਹੈ ਕਿ ਪਾਕਿਸਤਾਨ ਦੀ ਹਰੇਕ ਨੀਤੀ ਦੇ ਕੇਂਦਰ ਵਿੱਚ ਸਦਾ ਭਾਰਤ ਹੀ ਰਹਿੰਦਾ ਹੈ।

 

 

ਆਪਣੀਆਂ ਢਾਹੂ ਨੀਤੀਆਂ ਨਾਲ ਉਹ ਸਦਾ ਭਾਰਤ ਨੂੰ ਹੀ ਨਿਸ਼ਾਨਾ ਬਣਾਉਣ ਦੀਆਂ ਸਾਜ਼ਿਸ਼ਾਂ ਘੜਦਾ ਰਹਿੰਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak is ready to sell its utensils but doesn t give up Nuclear Arms compilation