ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਨੂੰ ਵੱਡਾ ਝਟਕਾ, EU ਨੇ ਕਿਹਾ ਕਸ਼ਮੀਰ ਮਸਲਾ ਆਪਸੀ ਗੱਲਬਾਤ ਨਾਲ ਹੱਲ ਕਰੋ

ਪਾਕਿ ਨੂੰ ਵੱਡਾ ਝਟਕਾ, EU ਨੇ ਕਿਹਾ ਕਸ਼ਮੀਰ ਮਸਲਾ ਆਪਸੀ ਗੱਲਬਾਤ ਨਾਲ ਹੱਲ ਕਰੋ

ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਹਟਾਉਣ ਤੇ ਸੂਬੇ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ (UTs) ਵਿੱਚ ਵੰਡਣ ਤੋਂ ਬਾਅਦ ਪਾਕਿਸਤਾਨ ਲਗਾਤਾਰ ਭਾਰਤ ਨੂੰ ਘੇਰਨ ਲਈ ਕੌਮਾਂਤਰੀ ਮਦਦ ਮੰਗ ਰਿਹਾ ਹੈ ਪਰ ਹਰ ਥਾਂ ਉਸ ਨੂੰ ਨਾਕਾਮੀ ਹੀ ਮਿਲ ਰਹੀ ਹੈ।

 

 

ਸੰਯੁਕਤ ਰਾਸ਼ਟਰ ਤੋਂ ਬਾਅਦ ਹੁਣ ਪਾਕਿਸਤਾਨ ਨੂੰ ਯੂਰੋਪੀਅਨ ਯੂਨੀਅਨ (EU) ’ਚ ਵੀ ਵੱਡਾ ਝਟਕਾ ਲੱਗਾ ਹੈ। ਯੂਰੋਪੀਅਨ ਯੂਨੀਅਨ ਸੰਸਦ ਨੇ ਕਿਹਾ ਕਿ ਭਾਰਤ–ਪਾਕਿਸਤਾਨ ਨੂੰ ਸ਼ਾਂਤੀਪੂਰਬਕ ਆਪਸੀ ਗੱਲਬਾਤ ਨਾਲ ਕਸ਼ਮੀਰ ਮਸਲਾ ਸੁਲਝਾਉਣਾ ਚਾਹੀਦਾ ਹੈ। ਇਸ ਵਿੱਚ ਕਿਸੇ ਦੇਸ਼ ਨੂੰ ਦਖ਼ਲ ਨਹੀਂ ਦੇਣਾ ਚਾਹੀਦਾ। ਉਨ੍ਹਾਂ ਦੋਵੇਂ ਦੇਸ਼ਾਂ ਨੂੰ ਇੱਕ ਦੂਜੇ ਨਾਲ ਸਿੱਧੀ ਗੱਲਬਾਤ ਦਾ ਸੱਦਾ ਦਿੱਤਾ ਹੈ।

 

 

ਇਸ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਸ਼ਮੀਰ ਮੁੱਦੇ ਨੂੰ ਸੰਯੁਕਤ ਰਾਸ਼ਟਰ ਵਿੱਚ ਵੀ ਚੁੱਕਿਆ ਸੀ ਪਰ ਉੱਥੇ ਵੀ ਉਹ ਨਾਕਾਮ ਰਹੇ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਮੁਸਲਿਮ ਦੇਸ਼ਾਂ ਤੋਂ ਮਦਦ ਮਿਲਣ ਦੀ ਆਸ ਸੀ ਪਰ ਉਹ ਵੀ ਉਨ੍ਹਾਂ ਦੇ ਖਿ਼ਲਾਫ਼ ਹੋ ਗਏ।

 

 

ਸਊਦੀ ਅਰਬ ਤੇ ਸੰਯੁਕਤ ਅਰਬ ਅਮੀਰਾਤ (UAE) ਜਿਹੇ ਪ੍ਰਭਾਵਸ਼ਾਲੀ ਮੁਸਲਿਮ ਦੇਸ਼ਾਂ ਨੇ ਇੱਕ ਪਾਸੇ ਪਾਕਿਸਤਾਨ ਨੂੰ ਭਾਰਤ ਨਾਲ ਅੰਦਰਖਾਤੇ ਕੂਟਨੀਤਕ ਚੈਨਲ ਐਕਟੀਵੇਟ ਕਰਨ ਦੀ ਰਾਇ ਦਿੱਤੀ ਸੀ ਤੇ ਦੂਜੇ ਪਾਸੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਕਿ ਉਹ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤਿੱਖੀ ਭਾਸ਼ਾ ਵਰਤਣ ਤੋਂ ਰੋਕਣ।

 

 

ਪਾਕਿਸਤਾਨ ਦੇ ਸਭ ਤੋਂ ਵਧੀਆ ਦੋਸਤ ਚੀਨ ਨੇ ਵੀ ਕਸ਼ਮੀਰ ਮੁੱਦੇ ਉੱਤੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਸਾਥ ਛੱਡ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਗਲੇ ਮਹੀਨੇ ਇੱਕ ਗ਼ੈਰ–ਰਸਮੀ ਸਮਾਰੋਹ ਦੌਰਾਨ ਮਿਲਣ ਵਾਲੇ ਹਨ। ਇਸ ਦੌਰਾਨ ਦੋਵੇਂ ਦੇਸ਼ਾਂ ਦੇ ਆਗੂਆਂ ਵਿਚਾਲੇ ਕਸ਼ਮੀਰ ਮੁੱਦੇ ਉੱਤੇ ਗੱਲਬਾਤ ਨਹੀਂ ਹੋਵੇਗੀ।

 

 

ਹੁਦ ਤਾਂ ਚੀਨ ਨੇ ਕਸ਼ਮੀਰ ਮੁੱਦੇ ਉੱਤੇ ਭਾਰਤ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ ਹੈ। ਹੁਣ ਪਾਕਿਸਤਾਨ ਨੂੰ ਯੂਰੋਪੀਅਨ ਯੂਨੀਅਨ ਦੀ ਸੰਸਦ ਤੋਂ ਨਿਰਾਸ਼ਾ ਮਿਲੀ ਹੈ। ਯੂਰੋਪੀਅਨ ਯੂਨੀਅਨ ਦੀ ਸੰਸਦ ਨੇ ਕਿਹਾ ਕਿ ਦੋਵੇਂ ਦੇਸ਼ ਆਪਸ ਵਿੱਚ ਮਿਲ ਕੇ ਕਸ਼ਮੀਰ ਮਸਲੇ ਬਾਰੇ ਗੱਲਬਾਤ ਕਰਨ।

 

 

ਯੂਰੋਪੀਅਨ ਯੂਨੀਅਨ ਮੁੱਖ ਤੌਰ ਉੱਤੇ ਯੂਰੋਪ ਵਿੱਚ 28 ਦੇਸ਼ਾਂ ਦਾ ਇੱਕ ਸਿਆਸੀ ਤੇ ਆਰਥਿਕ ਮੰਚ ਹੈ; ਜਿਨ੍ਹਾਂ ਵਿੱਚ ਆਪਸ ’ਚ ਪ੍ਰਸ਼ਾਸਕੀ ਭਾਈਵਾਲੀ ਹੁੰਦੀ ਹੈ, ਜੋ ਯੂਨੀਅਨ ਦੇ ਕਈ ਜਾਂ ਸਾਰੇ ਰਾਸ਼ਟਰਾਂ ਉੱਤੇ ਲਾਗੂ ਹੁੰਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak jolted EU says that Kashmir issue be resolved by bilateral talks