ਆਪਣੇ ਬਿਆਨਾਂ ਕਾਰਨ ਸੁਰਖੀਆਂ ਚ ਰਹਿਣ ਵਾਲੇ ਪਾਕਿਸਤਾਨ ਦੇ ਵਿਗਿਆਨ ਤੇ ਤਕਨਾਲੋਜੀ ਮੰਤਰੀ ਚੌਧਰੀ ਫਵਾਦ ਹੁਸੈਨ ਨੇ ਇੱਕ ਵਾਰ ਫਿਰ ਵਿਵਾਦ ਮੁੱਲ ਲੈ ਲਿਆ ਹੈ। ਚੌਧਰੀ ਫਵਾਦ ਦੇ ਵਿਵਾਦਪੂਰਨ ਬਿਆਨ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਘੇਰਿਆ ਜਾ ਰਿਹਾ ਹੈ।
ਫਵਾਦ ਨੇ ਇੱਕ ਟਵੀਟ ਦੇ ਜਵਾਬ ਚ ਕਿਹਾ ਕਿ ਇਹ ਸੱਚ ਹੈ ਕਿ ਮਦਰੱਸਿਆਂ ਵਿੱਚ ਪੜ੍ਹਨ ਵਾਲੇ ਸਾਰੇ ਵਿਦਿਆਰਥੀ ਆਤਮਘਾਤੀ ਹਮਲਾਵਰ ਨਹੀਂ ਹੁੰਦੇ। ਹਾਲਾਂਕਿ, ਇਹ ਇੱਕ ਕੌੜਾ ਸੱਚ ਹੈ ਕਿ ਸਾਰੇ ਆਤਮਘਾਤੀ ਹਮਲਾਵਰ ਮਦਰੱਸਿਆਂ ਦੇ ਵਿਦਿਆਰਥੀ ਹਨ।
ਇਸ ਤੋਂ ਪਹਿਲਾਂ ਫਵਾਦ ਨੇ ਮੰਗਲਵਾਰ ਦੁਪਹਿਰ ਨੂੰ ਟਵੀਟ ਕਰਦਿਆਂ ਲਿਖਿਆ, ਮੈਨੂੰ ਟਿੱਪਣੀਆਂ ਕਰਨ ਵਾਲਿਆਂ ਨੇ ਦਸਿਆ ਕਿ ਭਾਰਤ ਨੇ ਸ਼੍ਰੀਲੰਕਾ ਦੇ ਖਿਡਾਰੀਆਂ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਹ ਪਾਕਿਸਤਾਨ ਦਾ ਦੌਰਾ ਕਰਨ ਤੋਂ ਇਨਕਾਰ ਨਹੀਂ ਕਰਨਗੇ ਤਾਂ ਉਨ੍ਹਾਂ ਨੂੰ ਆਈਪੀਐਲ ਤੋਂ ਬਾਹਰ ਕਰ ਦਿੱਤਾ ਜਾਵੇਗਾ।
ਇਸ 'ਤੇ ਖੁੱਦ ਸ੍ਰੀਲੰਕਾ ਦੇ ਖੇਡ ਮੰਤਰੀ ਹਰੀਨ ਫਰਨਾਂਡੋ ਨੇ ਹੁਸੈਨ ਦੇ ਦਾਅਵੇ ਨੂੰ ਝੂਠਾ ਦੱਸਿਆ। ਉਨ੍ਹਾਂ ਕਿਹਾ ਸੀ ਕਿ ਪਾਕਿਸਤਾਨ ਵਿਚ ਸਾਲ 2009 ਚ ਸਾਡੇ ਖਿਡਾਰੀਆਂ 'ਤੇ ਹੋਏ ਹਮਲੇ ਕਾਰਨ ਕੁਝ ਖਿਡਾਰੀਆਂ ਨੇ ਦੌਰੇ 'ਤੇ ਨਾ ਜਾਣ ਦਾ ਫ਼ੈਸਲਾ ਕੀਤਾ।
@AainaFirdos all Madressa students r nt suicide bombers true bt all suicide bombers r Madressa students this is bitter reality..
— Ch Fawad Hussain (@fawadchaudhry) January 11, 2014
.