ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਮੰਤਰੀ ਫ਼ਵਾਦ ਚੌਧਰੀ ਨੇ ਦਿੱਤੀਆਂ ਦੁਸਹਿਰਾ ਦੀਆਂ ਵਧਾਈਆਂ, ਹੋ ਗਏ ਟ੍ਰੋਲ

ਪਾਕਿ ਮੰਤਰੀ ਫ਼ਵਾਦ ਚੌਧਰੀ ਨੇ ਦਿੱਤੀਆਂ ਦੁਸਹਿਰਾ ਦੀਆਂ ਵਧਾਈਆਂ, ਹੋ ਗਏ ਟ੍ਰੋਲ

ਬਾਲਾਕੋਟ ਸਮੇਤ ਸੰਯੁਕਤ ਰਾਸ਼ਟਰ ’ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਭਾਸ਼ਣ ਉੱਤੇ ਪ੍ਰਤੀਕਰਮ ਦੇਣ ਤੋਂ ਬਾਅਦ ਕੀਤੇ ਟਵੀਟ ਕਾਰਨ ਟ੍ਰੋਲ ਹੋਏ ਪਾਕਿਸਤਾਨ ਦੇ ਸੂਚਨਾ ਤੇ ਤਕਨੀਕ ਮੰਤਰੀ ਫ਼ਵਾਦ ਚੌਧਰੀ ਇੱਕ ਵਾਰ ਫਿਰ ਭਾਰਤੀ ਟ੍ਰੋਲਰਜ਼ ਦੇ ਨਿਸ਼ਾਨੇ ਉੱਤੇ ਆ ਗਏ ਹਨ।

 

 

ਇਸ ਵਾਰ ਬਦੀ ਉੱਤੇ ਨੇਕੀ ਦੀ ਜਿੱਤ ਦੇ ਤਿਉਹਾਰ ਦੁਸਹਿਰਾ ਮੌਕੇ ਵਧਾਈਆਂ ਦੇਣਾ ਸ੍ਰੀ ਫ਼ਵਾਦ ਚੌਧਰੀ ਲਈ ਭਾਰੂ ਪੈ ਗਿਆ। ਉਨ੍ਹਾਂ ਆਪਣੇ ਵੱਲੋਂ ਤਾਂ ਸ਼ੁਭ–ਕਾਮਨਾਵਾਂ ਹੀ ਦਿੱਤੀਆਂ ਸਨ ਪਰ ਬਦਲੇ ਵਿੱਚ ਉਨ੍ਹਾਂ ਨੂੰ ਸਿਰਫ਼ ਲਾਹਨਤਾਂ ਹੀ ਮਿਲੀਆਂ। ਉਹ ਹਾਲੇ ਵੀ ਬੁਰੀ ਤਰ੍ਹਾਂ ਟ੍ਰੋਲ ਹੋ ਰਹੇ ਹਨ।

 

 

ਦਰਅਸਲ, ਅੱਜ ਮੰਗਲਵਾਰ ਨੂੰ ਸ੍ਰੀ ਫ਼ਵਾਦ ਚੌਧਰੀ ਨੇ ਟਵਿਟਰ ਉੱਤੇ ਦੁਸਹਿਰਾ ਦੇ ਤਿਉਹਾਰ ਮੌਕੇ ਵਧਾਈਆਂ ਦਿੱਤੀਆਂ ਸਨ। ਉਨ੍ਹਾਂ ਲਿਖਿਆ ਸੀ – ‘ਪਾਕਿਸਤਾਨ, ਹਿੰਦੁਸਤਾਨ ਤੇ ਹੋਰਨਾਂ ਹਿੱਸਿਆਂ ਵਿੱਚ ਰਹਿ ਰਹੇ ਸਾਰੇ ਹਿੰਦੂਆਂ ਨੂੰ ਦੁਸਹਿਰਾ ਦੇ ਤਿਉਹਾਰ ਦੀਆਂ ਵਧਾਈਆਂ।’ ਇਸ ਤੋਂ ਬਾਅਦ ਉਨ੍ਹਾਂ ਦੇ ਇਸ ਟਵੀਟ ਉੱਤੇ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ।

 

 

ਕੁਝ ਲੋਕਾਂ ਨੇ ਉਨ੍ਹਾਂ ਦੀ ਇਸ ਦਰਿਆ–ਦਿਲੀ ਦੀ ਸ਼ਲਾਘਾ ਕੀਤੀ ਤੇ ਕੁਝ ਨੇ ਅੱਤਵਾਦੀਆਂ ਦੀ ਪੁਸ਼ਤ–ਪਨਾਹੀ ਕਰਨ ਵਾਲੀ ਪਾਕਿਸਤਾਨੀ ਫ਼ੌਜ ਤੇ ਹਾਕਮਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।

 

 

ਫ਼ਵਾਦ ਚੌਧਰੀ ਟ੍ਰੋਲਿੰਗ ਤੋਂ ਬਚ ਸਕਦੇ ਸਨ ਪਰ ਉਨ੍ਹਾਂ ਇੱਕ ਭਾਰਤੀ ਨੂੰ ‘ਈਡੀਅਟ’ ਬੋਲ ਦਿੱਤਾ; ਉਸ ਤੋਂ ਬਾਅਦ ਤਾਂ ਜਿਵੇਂ ਟਵਿਟਰ ਵਰਤਣ ਵਾਲੇ ਭਾਰਤੀ ਉਨ੍ਹਾਂ ਦੇ ਪਿੱਛੇ ਹੀ ਪੈ ਗਏ।

 

 

ਕੁਝ ਲੋਕਾਂ ਨੇ ਲਿਖਿਆ ਕਿ ਕਿੰਨਾ ਵਧੀਆ ਹੁੰਦਾ, ਜੇ ਅੱਜ ਹੀ ਪਾਕਿਸਤਾਨ ਮਸੂਦ ਅਜ਼ਹਰ ਤੇ ਹਾਫ਼ਿਜ਼ ਸਈਦ ਨੂੰ ਮਾਰ ਦਿੱਤਾ ਜਾਂਦਾ। ਫ਼ਵਾਦ ਚੌਧਰੀ ਨੂੰ ਟ੍ਰੋਲ ਕਰਦਿਆਂ ਕੁਝ ਲੋਕਾਂ ਨੇ ‘ਅਖੰਡ ਭਾਰਤ ਜ਼ਿੰਦਾਬਾਦ’ ਤੇ ਇੱਕ ਯੂਜ਼ਰ ਨੇ ਲਿਖਿਆ ਕਿ – ‘ਵਧੀਆ ਹੁੰਦਾ, ਜੇ ਤੁਸੀਂ ਆਪਣੇ ਅੰਦਰਲੇ ਰਾਵਣ ਨੂੰ ਖ਼ਤਮ ਕਰਦੇ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak Minister Fawad Chaudhary shared compliments for Dussehra got trolled