ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਮੰਤਰੀ ਫ਼ਵਾਦ ਚੌਧਰੀ ਨੇ ਮਾਰਿਆ ਟੀਵੀ ਐਂਕਰ ਦੇ ਥੱਪੜ

(ਖੱਬਿਓਂ–ਸੱਜੇ) ਮੁਬਾਸ਼ੇਰ ਲੁਕਮਾਨ, ਹਰੀਮ ਸ਼ਾਹ, ਚੌਧਰੀ ਫ਼ਵਾਦ ਹੁਸੈਨ

ਪਾਕਿਸਤਾਨ ਦੇ ਵਿਗਿਆਨ ਤੇ ਤਕਨਾਲੋਜੀ ਮੰਤਰੀ ਚੌਧਰੀ ਫ਼ਵਾਦ ਹੁਸੈਨ ਦਾ ਵਿਵਾਦਾਂ ਨਾਲ ਪੁਰਾਣਾ ਰਿਸ਼ਤਾ ਹੈ। ਇੱਕ ਵਾਰ ਫਿਰ ਉਹ ਇੱਕ ਵਿਵਾਦ ਕਾਰਨ ਚਰਚਾ ਦਾ ਕੇਂਦਰ ਬਣ ਗਏ ਹਨ। ਪਹਿਲਾਂ ਉਹ ਭਾਰਤ ਸਰਕਾਰ ਵੱਲੋਂ ਜੰਮੂ–ਕਸ਼ਮੀਰ ’ਚੋਂ ਧਾਰਾ–370 ਦਾ ਖ਼ਾਤਮਾ ਕੀਤੇ ਜਾਣ ਤੋਂ ਬਾਅਦ ਭਾਰਤ ਨੂੰ ਵੀ ਫੋਕੀਆਂ ਧਮਕੀਆਂ ਦਿੰਦੇ ਰਹੇ ਹਨ ਤੇ ਹੁਣ ਉਨ੍ਹਾਂ ਪਾਕਿਸਤਾਨ ਦੇ ਇੱਕ ਟੀਵੀ ਚੈਨਲ ਦੇ ਐਂਕਰ ਨੂੰ ਥੱਪੜ ਮਾਰ ਦਿੱਤਾ ਹੈ।

 

 

ਸ੍ਰੀ ਚੌਧਰੀ ਨੇ ਐਤਵਾਰ ਨੂੰ ਟੀਵੀ ਐਂਕ ਮੁਬਾਸ਼ੇਰ ਲੁਕਮਾਨ ਥੱਪੜ ਮਾਰਿਆ। ਝਗੜਾ ਟਿਕਟੌਕ ਸਟਾਰ ਹਰੀਮ ਸ਼ਾਹ ਨੂੰ ਲੈ ਕੇ ਸ਼ੁਰੂ ਹੋਏ ਵਿਵਾਦ ਕਾਰਨ ਵਧਿਆ।

 

 

ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਲਹਿੰਦੇ ਪੰਜਾਬ ਦੇ ਸਿੰਜਾਈ ਮੰਤਰੀ ਮੋਹਸਿਨ ਲਘਾਰੀ ਦੇ ਪੁੱਤਰ ਦੀ ਰਿਸੈਪਸ਼ਨ ਦੌਰਾਨ ਵਾਪਰੀ। ਇਸ ਦੌਰਾਨ ਉੱਥੇ ਤਹਿਰੀਕ–ਏ–ਇਨਸਾਫ਼ ਪਾਰਟੀ ਦੇ ਹੋਰ ਆਗੂ ਵੀ ਮੌਜੂਦ ਸਨ; ਜਿਨ੍ਹਾਂ ਵਿੱਚ ਜਹਾਂਗੀਰ ਤਰੀਨ ਅਤੇ ਇਸ਼ਾਕ ਖ਼ਾਕਵਾਨੀ ਸ਼ਾਮਲ ਸਨ।

 

 

ਇਹ ਵਿਵਾਦ ਉਦੋਂ ਸ਼ੁਰੂ ਹੋਇਆ, ਜਦੋਂ ਜਹਾਂਗੀਰ ਤਰੀਨ ਤੇ ਫ਼ਵਾਦ ਚੌਧਰੀ ਦੇ ਦੋਸ਼ਾਂ ਉੱਤੇ ਚਰਚਾ ਚੱਲ ਰਹੀ ਸੀ; ਜੋ ਟੀਵੀ ਐਂਕਰ ਲੁਕਮਾਨ ਨੇ ਆਪਣੇ ਸ਼ੋਅ ’ਚ ਮੰਤਰੀ ’ਤੇ ਲਾਏ ਸਨ। ਦੱਸਿਆ ਜਾ ਰਿਹਾ ਹੈ ਕਿ ਲੁਕਮਾਨ ਨੇ ਫ਼ਵਾਦ ਚੌਧਰੀ ਦਾ ਨਾਂਅ ਵਿਵਾਦਗ੍ਰਸਤ ਟਿਕਟੌਕ ਸਟਾਰ ਹਰੀਮ ਸ਼ਾਮ ਨਾਲ ਜੋੜ ਦਿੱਤਾ ਸੀ।

 

 

ਇਸੇ ਦੌਰਾਨ ਲੁਕਮਾਨ ਉੱਥੇ ਆ ਗਏ। ਜਿਸ ਤੋਂ ਬਾਅਦ ਫ਼ਵਾਦ ਤੇ ਉਨ੍ਹਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ। ਮੰਤਰੀ ਨੇ ਆਪਣੇ ਸ਼ੋਅ ’ਚ ਲੁਕਮਾਨ ਵੱਲੋਂ ਲਾਏ ਦੋਸ਼ ਝੂਠੇ ਦੱਸੇ ਅਤੇ  ਬਹਿਸ ਦੌਰਾਨ ਉਨ੍ਹਾਂ ਨੂੰ ਥੱਪੜ ਮਾਰ ਦਿੱਤਾ। ਥੱਪੜ ਪੈਣ ਤੋਂ ਬਾਅਦ ਐਂਕਰ ਫ਼ਵਾਦ ਨਾਲ ਲੜ ਪਏ। ਦੋਵੇਂ ਹੱਥੋਪਾਈ ਵੀ ਹੋ ਗਏ।

 

 

ਇਸ ਤੋਂ ਬਾਅਦ ਆਮ ਲੋਕਾਂ ਨੇ ਉਨ੍ਹਾਂ ਨੂੰ ਅਲੱਗ ਕਰਵਾ ਕੇ ਮਾਮਲਾ ਸ਼ਾਂਤ ਕਰਵਾਇਆ। ਸੂਤਰਾਂ ਅਨੁਸਾਰ ਫ਼ਵਾਦ ਨੇ ਕਿਹਾ ਕਿ ਅਜਿਹੇ ਐਂਕਰ ਦਾ ਪੱਤਰਕਾਰੀ ਨਾਲ ਕੋਈ ਲੈਣਾ–ਦੇਣਾ ਨਹੀਂ ਹੈ।

 

 

ਫ਼ਵਾਦ ਨੇ ਐਂਕਰ ਨੂੰ ਥੱਪੜ ਮਾਰਨ ਦੀ ਗੱਲ ਟਵਿਟਰ ’ਤੇ ਮੰਨੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੱਤਰਕਾਰੀ ’ਚ ਘੁਸ ਆਏ ਅਜਿਹੇ ਲੋਕਾਂ ਨੂੰ ਬੇਨਕਾਬ ਕਰਨਾ ਉਨ੍ਹਾਂ ਦਾ ਫ਼ਰਜ਼ ਹੈ।  ਸ੍ਰੀ ਫ਼ਵਾਦ ਚੌਧਰੀ ਪਹਿਲਾਂ ਹੀ ਇੱਕ ਸਮਾਰੋਹ ਦੌਰਾਨ ਐਂਕਰ ਨੂੰ ਥੱਪੜ ਮਾਰ ਚੁੱਕੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak Minister Fawad Chaudhary slaps TV Anchor