ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਨੂੰ ਹੁਣ ਹੋਈ ਭਾਰਤ ਦੇ ਨਾਗਰਿਕਤਾ ਕਾਨੂੰਨ ਦੀ ਚਿੰਤਾ, ਦਿੱਤੀ ਪ੍ਰਮਾਣੂ ਜੰਗ ਦੀ ਧਮਕੀ

ਪਾਕਿ ਨੂੰ ਹੁਣ ਹੋਈ ਭਾਰਤ ਦੇ ਨਾਗਰਿਕਤਾ ਕਾਨੂੰਨ ਦੀ ਚਿੰਤਾ, ਦਿੱਤੀ ਪ੍ਰਮਾਣੂ ਜੰਗ ਦੀ ਧਮਕੀ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਜਨੇਵਾ (ਸਵਿਟਜ਼ਰਲੈਂਡ) ਵਿਖੇ ‘ਗਲੋਬਲ ਰਿਫ਼ਿਊਜੀ ਫ਼ੋਰਮ’ ਤੋਂ ਇੱਕ ਵਾਰ ਫਿਰ ਪ੍ਰਮਾਣੂ ਜੰਗ ਦੀ ਧਮਕੀ ਦੇ ਦਿੱਤੀ। ਸ੍ਰੀ ਖ਼ਾਨ ਨੇ ਭਾਰਤ ਦੇ ਨਾਗਰਿਕਤਾ ਸੋਧ ਕਾਨੂੰਨ (CAA) ਬਾਰੇ ਕਿਹਾ ਕਿ ਇਸ ਨਾਲ ਦੱਖਣੀ ਏਸ਼ੀਆ ’ਚ ਨਾ ਸਿਰਫ਼ ਸ਼ਰਨਾਰਥੀਆਂ ਦੀ ਸਮੱਸਿਆ ਪੈਦਾ ਹੋ ਜਾਵੇਗੀ, ਸਗੋਂ ਇਹ ਪ੍ਰਮਾਣੂ ਸ਼ਕਤੀ ਵਾਲੇ ਦੇਸ਼ਾਂ ਵਿਚਾਲੇ ਸੰਘਰਸ਼ ਨੂੰ ਵੀ ਜਨਮ ਦੇ ਸਕਦਾ ਹੈ।

 

 

ਸ੍ਰੀ ਇਮਰਾਨ ਖ਼ਾਨ ਨੇ ਕਿਹਾ ਕਿ ਸਾਨੂੰ ਪਾਕਿਸਤਾਨ ਵਿੱਚ ਸਿਰਫ਼ ਇਹੋ ਚਿੰਤਾ ਹੋ ਰਹੀ ਹੈ ਕਿ ਭਾਰਤ ਦੇ ਇਸ ਕਦਮ ਨਾਲ ਸ਼ਰਨਾਰਥੀਆਂ ਦੀ ਸਮੱਸਿਆ ਪੈਦਾ ਹੋ ਜਾਵੇਗੀ ਅਤੇ ਇਸ ਦਾ ਨਤੀਜਾ ਦੋ ਪ੍ਰਮਾਣੂ ਸ਼ਕਤੀਆਂ ਵਾਲੇ ਦੇਸ਼ਾਂ ’ਚ ਸੰਘਰਸ਼ ਦੇ ਰੂਪ ਵਿੱਚ ਨਿੱਕਲ ਸਕਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਰਤ ਕਸ਼ਮੀਰ ਦੀ ਮੁਸਲਿਮ ਬਹੁ–ਗਿਣਤੀ ਵਾਲੀ ਆਬਾਦੀ ਨੂੰ ਬਦਲਣ ਦੇ ਜਤਨ ਕਰ ਰਿਹਾ ਹੈ।

 

 

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਕਿ ਕਸ਼ਮੀਰ ਵਿੱਚ ਕਰਫ਼ਿਊ ਹੈ ਤੇ ਨਵੇਂ ਨਾਗਰਿਕਤਾ ਕਾਨੁੰਨ ਕਾਰਨ ਲੱਖਾਂ ਮੁਸਲਿਮ ਭਾਰਤ ਤੋਂ ਭੱਜ ਸਕਦੇ ਹਨ; ਜਿਸ ਨਾਲ ਰਿਫ਼ਿਊਜੀ ਸੰਕਟ ਪੈਦਾ ਹੋ ਸਕਦਾ ਹੈ। ਇਸ ਸ਼ਰਨਾਰਥੀ ਸੰਕਟ ਦੇ ਸਾਹਮਣੇ ਬਾਕੀ ਸਮੱਸਿਆਵਾਂ ਛੋਟੀਆਂ ਹੋ ਜਾਣਗੀਆਂ।

 

 

ਫ਼ੋਰਮ ਨੂੰ ਸੰਬੋਧਨ ਕਰਦਿਆਂ ਸ੍ਰੀ ਇਮਰਾਨ ਖ਼ਾਨ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਹੋਰ ਸ਼ਰਨਾਰਥੀਆਂ ਦਾ ਬੋਝ ਨਹੀਂ ਝੱਲ ਸਕਦਾ। ਉਨ੍ਹਾਂ ਪੂਰੀ ਦੁਨੀਆ ਨੂੰ ਇਸ ਮਾਮਲੇ ’ਚ ਛੇਤੀ ਤੋਂ ਛੇਤੀ ਦਖ਼ਲ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪਹਿਲੇ ਤਜਰਬਿਆਂ ਤੋਂ ਅਸੀਂ ਇਹੋ ਸਿੱਖਿਆ ਹੈ ਕਿ ਸਾਵਧਾਨੀ ਹੀ ਸਭ ਤੋਂ ਵੱਡਾ ਬਚਾਅ ਹੈ।

 

 

ਜੇ ਦੁਨੀਆ ਹੁਣੇ ਕੁਝ ਕਰਦੀ ਹੈ ਤੇ ਭਾਰਤ ਸਰਕਾਰ ਨੂੰ ਅਜਿਹੇ ਕਦਮ ਚੁੱਕਣ ਤੋਂ ਰੋਕਦੀ ਹੈ, ਤਾਂ ਅਸੀਂ ਇਹ ਸੰਕਟ ਟਾਲ਼ ਸਕਦੇ ਹਾਂ। ਭਾਰਤ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਇਸ ਪ੍ਰਤੀਕਰਮ ਦਾ ਤੁਰੰਤ ਜਵਾਬ ਦਿੱਤਾ ਤੇ ਕਿਹਾ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇੱਕ ਵਾਰ ਫਿਰ ਭਾਰਤ ਦੇ ਅੰਦਰੂਨੀ ਮਾਮਲੇ ਉੱਤੇ ਗ਼ੈਰ–ਵਾਜਬ ਟਿੱਪਣੀ ਕਰਦਿਆਂ ਆਪਣੇ ਸੌੜੇ ਸਿਆਸੀ ਏਜੰਡੇ ਅਧੀਨ ਝੂਠਾ ਪ੍ਰਚਾਰ ਕੀਤਾ ਹੈ।

 

 

ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਪੂਰੀ ਦੁਨੀਆ ਨੂੰ ਹੁਣ ਇਹ ਸਪੱਸ਼ਟ ਹੋ ਜਾਣਾ ਚਾਹੀਦਾ ਹੈ ਕਿ ਇਮਰਾਨ ਖ਼ਾਨ ਵਿਸ਼ਵ ਮੰਚਾਂ ਦੀ ਦੁਰਵਰਤੋਂ ਕਰਨ ਦੇ ਆਦੀ ਹੋ ਚੁੱਕੇ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak now worried over India s Citizenship Act threats of Nuclear War