ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਮਰਾਨ ਖ਼ਾਨ ਨੂੰ ਉਮੀਦ, ਮੋਦੀ ਸਰਕਾਰ ’ਚ ਸੁਧਰਨਗੇ ਭਾਰਤ-ਪਾਕਿ ਸਬੰਧ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਰੂਸ ਦੀ ਸਰਕਾਰੀ ਸਮਾਚਾਰ ਏਜੰਸੀ ਰਪੁਤਨਿਕ ਨੂੰ ਦਿੱਤੇ ਇਕ ਇੰਟਰਵੀਊ ਚ ਕਿਹਾ ਹੈ ਕਿ ਮੈਨੂੰ ਉਮੀਦ ਹੈ ਕਿ ਭਾਰਤ ਦੀ ਅਗਵਾਈ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕਾਂ ਤੋਂ ਮਿਲੇ ਬਹੁਮਤ ਦੀ ਵਰਤੋਂ ਦੋਨਾਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਸੁਧਾਰਨ ਲਈ ਕਰਨਗੇ।

 

ਇਮਰਾਨ ਨੇ ਅੱਗੇ ਕਿਹਾ ਕਿ ਦੋਨਾਂ ਦੇਸ਼ਾਂ ਨੂੰ ਸ਼ਾਂਤੀ ਅਤੇ ਤਰੱਕੀ ਨੂੰ ਮੱਦੇਨਜ਼ਰ ਰੱਖ ਕੇ ਇਕ ਦੂਜੇ ਨਾਲ ਗੱਲਬਾਤ ਕਰਕੇ ਹੱਲ ਲੱਭਣਾ ਚਾਹੀਦਾ ਹੈ। ਕਸ਼ਮੀਰ ਵਰਗੇ ਮੁੱਦਿਆਂ ਦਾ ਵੀ ਹੱਲ ਗੱਲਬਾਤ ਦੁਆਰਾ ਕੀਤਾ ਜਾ ਸਕਦਾ ਹੈ ਜੇਕਰ ਦੋਵੇਂ ਸਰਕਾਰਾਂ ਚਾਹੁਣ ਤਾਂ।

 

ਇਰਮਾਨ ਖ਼ਾਨ ਨੇ ਅੱਗੇ ਕਿਹਾ ਕਿ ਸਾਡਾ ਜ਼ੋਰ ਸ਼ਾਂਤੀ ਕਾਇਮ ਕਰਨ, ਗੱਲਬਾਤ ਦੁਆਰਾ ਸਾਡੇ ਮਤਭੇਦਾਂ ਨੂੰ ਹੱਲ ਕਰਨ ਤੇ ਹੋਣਾ ਚਾਹੀਦੈ ਅਤੇ ਭਾਰਤ ਨਾਲ ਸਾਡਾ ਮੁੱਖ ਮਦਭੇਦ ਕਸ਼ਮੀਰ ਹੈ। ਜੇਕਰ ਦੇਵੇਂ ਸਰਕਾਰਾਂ ਚਾਹੁਣ ਤਾਂ ਇਸ ਮਸਲੇ ਦਾ ਹੱਲ ਕੀਤਾ ਜਾ ਸਕਦਾ ਹੈ।

 

ਇਮਰਾਨ ਖ਼ਾਨ ਨੇ ਕਿਹਾ ਕਿ ਪਰ ਬਦਕਿਸਮਤੀ ਨਾਲ ਸਾਨੂੰ ਹੁਣ ਤਕ ਭਾਰਤ ਨਾਲ ਜ਼ਿਆਦਾ ਸਫ਼ਲਤਾ ਨਹੀਂ ਮਿਲੀ ਹੈ ਪਰ ਅਸੀਂ ਉਮੀਦ ਕਰਦੇ ਹਾਂ ਕਿ ਮੌਜੂਦਾ ਪ੍ਰਧਾਨ ਮੰਤਰੀ ਕੋਲ ਇਕ ਵੱਡਾ ਬਹੁਮਤ ਹੈ। ਅਸੀਂ ਉਮੀਦ ਕਰਦੇ ਹਾਂ ਕਿ ਉਹ ਇਸ ਬਹੁਮਤ ਦੀ ਵਰਤੋਂ ਚੰਗੇ ਸਬੰਧ ਵਿਕਸਿਤ ਕਰਨ ਅਤੇ ਉਪ ਮਹਾਦੀਪ ਚ ਸ਼ਾਂਤੀ ਲਿਆਉਣ ਲਈ ਕਰਨਗੇ।

 

 

 

 

 

.

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak PM Imran Khan hopes PM Modi will use big mandate to improve India Pak relations