ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਜਦੋਂ ਵੀਰਵਾਰ ਨੂੰ ਆਪਣੇ ਪਹਿਲੇ ਅਧਿਕਾਰਤ ਅਮਰੀਕੀ ਦੌਰੇ ਤੋਂ ਵਾਪਸ ਆਏ ਤਾਂ ਸਮਰੱਥਕਾਂ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ। ਵਾਸ਼ਿੰਗਟਨ ਦੇ ਤਣਾਅਪੂਰਨ ਰਿਸ਼ਤਿਆਂ ਵਿਚਕਾਰ ਇਸ ਹਫ਼ਤੇ ਇਮਰਾਨ ਖ਼ਾਨ ਨੇ ਤਿੰਨ-ਦਿਨਾ ਅਮਰੀਕੀ ਦੌਰਾ ਕੀਤਾ।
ਸੋਮਵਾਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਸੋਮਵਾਰ ਨੂੰ ਵਾਈਸ ਹਾਊਸ ਵਿੱਚ ਵਿਸਥਾਰਪੂਰਵਕ ਚਰਚਾ ਕੀਤੀ। ਇਸ ਦੇ ਨਾਲ ਹੀ ਉਹ ਅਮਰੀਕੀ ਵਿਦੇਸ਼ ਸਕੱਤਰ ਮਾਈਕ ਪੋਪੀਯੋ ਨਾਲ ਵੀ ਮੁਲਾਕਾਤ ਕੀਤੀ।
ਇਮਰਾਨ ਖ਼ਾਨ ਕਤਰ ਏਅਰਲਾਈਨਜ਼ ਰਾਹੀਂ ਵੀਰਵਾਰ ਸਵੇਰੇ ਨਿਊ ਇੰਟਰਨੈਸ਼ਨਲ ਇਸਲਾਮਾਬਾਦ ਹਵਾਈ ਅੱਡੇ 'ਤੇ ਪੁੱਜੇ, ਜਿੱਥੇ ਸਮਰੱਥਕਾਂ ਨੇ ਉਨ੍ਹਾਂ ਦੇ ਸਮਰੱਥਨ ਵਿੱਚ ਜ਼ੋਰਦਾਰ ਨਾਹਰੇ ਲਾਏ।
ਖ਼ਾਨ ਨੇ ਭੀੜ ਨੂੰ ਸੋਬੰਧਨ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇ ਵਿਸ਼ਵ ਕੱਪ ਜਿੱਤ ਕੇ ਵਾਪਸ ਪਰਤਿਆ ਹਾਂ, ਨਾ ਕਿ ਕਿਸੇ ਵੀ ਸਰਕਾਰੀ ਦੌਰੇ ਤੋਂ।