ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ PM ਇਮਰਾਨ ਖ਼ਾਨ ਅਸਤੀਫ਼ਾ ਦੇਵੇ ਜਾਂ ਚੋਣਾਂ ਕਰਵਾਏ: ਮੌਲਾਨਾ ਰਹਿਮਾਨ

ਪਾਕਿ PM ਇਮਰਾਨ ਖ਼ਾਨ ਅਸਤੀਫ਼ਾ ਦੇਵੇ ਜਾਂ ਚੋਣਾਂ ਕਰਵਾਏ: ਮੌਲਾਨਾ ਰਹਿਮਾਨ

ਪਾਕਿਸਤਾਨ ’ਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਅਸਤੀਫ਼ੇ ਦੀ ਮੰਗ ਨਾਲ ਇਸਲਾਮਾਬਾਦ ’ਚ ਧਰਨੇ ਉੱਤੇ ਡਟੇ ਜਮੀਅਤ ਉਲੇਮਾ–ਏ–ਇਸਲਾਮ–ਐੱਫ਼ ਦੇ ਆਗੂ ਮੌਲਾਨਾ ਫ਼ਜ਼ਲ ਉਰ ਰਹਿਮਾਨ ਨੈ ਸਰਕਾਰ ਨੂੰ ਸੁਨੇਹਾ ਪਹੁੰਚਾਇਆ ਹੈ ਕਿ ਜਾਂ ਤਾਂ ਇਮਰਾਨ ਖ਼ਾਨ ਅਸਤੀਫ਼ਾ ਦੇਣ ਤੇ ਜੇ ਇਹ ਹਾਲੇ ਸੰਭਵ ਨਹੀਂ ਹੈ, ਤਾਂ ਫਿਰ ਸਰਕਾਰ ਤਿੰਨ ਮਹੀਨਿਆਂ ਅੰਦਰ ਮੁੜ ਆਮ ਚੋਣਾਂ ਕਰਵਾਉਣ ਉੱਤੇ ਸਹਿਮਤੀ ਦੇਵੇ।

 

 

ਪਾਕਿਸਤਾਨੀ ਮੀਡੀਆ ਨੇ ਵਿਰੋਧੀ ਪਾਰਟੀ ਤੇ ਸਰਕਾਰ ਵਿਚਾਲੇ ਲਗਾਤਾਰ ਚੱਲ ਰਹੀ ਗੱਲਬਾਤ ਨਾਲ ਸਬੰਧਤ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਸੁਤਰਾਂ ਮੁਤਾਬਕ ਮੌਲਾਨਾ ਫ਼ਜ਼ਲ ਉਰ ਰਹਿਮਾਨ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਚੌਧਰੀ ਪਰਵੇਜ਼ ਇਲਾਹੀ ਰਾਹੀਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਸਰਕਾਰ ਦੀ ਕਮੇਟੀ ਨੂੰ ਸੁਨੇਹਾ ਭਿਜਵਾਇਆ ਹੈ।

 

 

ਸੂਤਰਾਂ ਮੁਤਾਬਕ ਮੌਲਾਨਾ ਰਹਿਮਾਨ ਨੇ ਕਿਹਾ ਹੈ ਕਿ ਇਮਰਾਨ ਖ਼ਾਨ ਤੇ ਉਨ੍ਹਾਂ ਦੀ ਸਰਕਾਰ ਕੋਲ ਹੁਣ ਬੱਸ ਇਹੋ ਵਿਕਲਪ ਬਚੇ ਹਨ ਤੇ ਉਨ੍ਹਾਂ ਨੂੰ ਇਨ੍ਹਾਂ ’ਚੋਂ ਹੀ ਕਿਸੇ ਇੱਕ ਨੂੰ ਚੁਣਨਾ ਪਵੇਗਾ।

 

 

ਸੂਤਰਾਂ ਨੇ ਦੱਸਿਆ ਕਿ ਮੌਲਾਨਾ ਫ਼ਜ਼ਲ ਰਹਿਮਾਨ ਦੀ ਅਗਲੀ ਰਣਨੀਤੀ ਦੇਸ਼ ਦੇ ਸਾਰੇ ਵੱਡੇ ਹਾਈਵੇਅ ਬੰਦ ਕਰਨ ਦੀ ਹੈ। ਸਾਰੀਆਂ ਸੂਬਾਈ ਵਿਧਾਨ ਸਭਾਵਾਂ ਤੇ ਸੰਸਦੀ ਸੀਟਾਂ ਤੋਂ ਅਸਤੀਫ਼ਾ ਦੇਣ ਦੇ ਵਿਕਲਪ ਉੱਤੇ ਵੀ ਅਮਲ ਹੋ ਸਕਦਾ ਹੈ।

 

 

ਸੂਤਰਾਂ ਨੇ ਕਿਹਾ ਕਿ ਸਰਕਾਰ ਨੇ ਖ਼ੁਫ਼ੀਆ ਵਿਭਾਗ ਦੀਆਂ ਸੂਚਨਾਵਾਂ ਦੇ ਆਧਾਰ ’ਤੇ ਅਗਲੇਰੀ ਰਣਨੀਤੀ ਉਲੀਕਣੀ ਸ਼ੁਰੂ ਕਰ ਦਿੱਤੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak PM Imran Khan should resign or announce fresh elections Maulana Rehman