ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ PM ਨੇ ਪੱਤਰਕਾਰ ਨਜਮ ਸੇਠੀ ਨੂੰ ਭੇਜਿਆ 1,000 ਕਰੋੜ ਦਾ ਮਾਨਹਾਨੀ ਨੋਟਿਸ

ਪਾਕਿ PM ਨੇ ਪੱਤਰਕਾਰ ਨਜਮ ਸੇਠੀ ਨੂੰ ਭੇਜਿਆ 1,000 ਕਰੋੜ ਦਾ ਮਾਨਹਾਨੀ ਨੋਟਿਸ

ਪਾਕਿਸਤਾਨੀ ਪ੍ਰਧਾਨ ਮੰਤਰੀ (PM) ਇਮਰਾਨ ਖ਼ਾਨ ਨੇ ਇੱਕ ਨਿਜੀ ਟੀਵੀ ਚੈਨਲ ਦੇ ਐਂਕਰ ਤੇ ਪੱਤਰਕਾਰ ਨਜਮ ਸੇਠੀ ਨੂੰ 1,000 ਕਰੋੜ ਰੁਪਏ ਦਾ ਮਾਨਹਾਨੀ ਨੋਟਿਸ ਭੇਜਿਆ ਹੈ। ਸ੍ਰੀ ਇਮਰਾਨ ਖ਼ਾਨ ਨੇ ਸ੍ਰੀ ਨਜਮ ਸੇਠੀ ਉੱਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਉਨ੍ਹਾਂ ਦੇ ਵਿਅਕਤੀਗਤ ਜੀਵਨ ਨਾਲ ਸਬੰਧਤ ਝੂਠੀਆਂ ਖ਼ਬਰਾਂ ਵਿਖਾਈਆਂ।

 

 

ਪ੍ਰਧਾਨ ਮੰਤਰੀ ਦੇ ਸਲਾਹਕਾਰ ਬਾਬਰ ਅਨਵਰ ਨੇ ਕਿਹਾ ਕਿ ਟੀਵੀ ਚੈਨਲ ਦੇ ਪੱਤਰਕਾਰ ਨਜਮ ਸੇਠੀ ਨੇ ਇਮਰਾਨ ਖ਼ਾਨ ਦੀ ਨਿਜੀ ਜ਼ਿੰਦਗੀ ਬਾਰੇ ਕੁਝ ਲੁਭਾਉਣੇ ਜਿਹੇ ਏਜੰਡੇ ਪ੍ਰਚਾਰਿਤ ਕਰ ਕੇ ਉਨ੍ਹਾਂ ਦਾ ਅਕਸ ਖ਼ਰਾਬ ਕਰਨ ਦਾ ਜਤਨ ਕੀਤਾ ਹੈ। ਇਸੇ ਲਈ ਉਨ੍ਹਾਂ ਨੂੰ ਇੱਕ–ਹਜ਼ਾਰ ਕਰੋੜ ਰੁਪਏ ਦਾ ਮਾਨਹਾਨੀ ਨੋਟਿਸ ਭੇਜਿਆ ਗਿਆ ਹੈ।

 

 

ਨੋਟਿਸ ਦੀਆਂ ਤਸਵੀਰਾਂ ਤੇ ਇਸ ਬਾਰੇ ਜਾਣਕਾਰੀ ਟਵਿਟਰ ਉੱਤੇ ਪੋਸਟ ਕਰਦਿਆਂ ਪਾਕਿਸਤਾਨ ਤਹਿਰੀਕ–ਏ–ਇਨਸਾਫ਼ ਪਾਰਟੀ ਦੇ ਲੋਕ–ਸੰਪਰਕ ਮੁਖੀ ਅਸਗ਼ਰ ਲਗ਼ਾਰੀ ਨੇ ਕਿਹਾ ਕਿ ਭੇਜੇ ਗਏ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਵਿਰੁੱਧ ਕਿਸੇ ਵੀ ਤਰ੍ਹਾਂ ਦੀਆਂ ਝੂਠੀਆਂ ਖ਼ਬਰਾਂ ਪ੍ਰਸਾਰਿਤ ਕਰਨ ਵਾਲਿਆਂ ਲਈ ਕਿਸੇ ਤਰ੍ਹਾਂ ਦੀ ਕੋਈ ਉਦਾਰਤਾ ਨਹੀਂ ਵਿਖਾਈ ਜਾਵੇਗੀ।

 

 

ਉਨ੍ਹਾਂ ਦਾਅਵਾ ਕੀਤਾ ਕਿ ਨਜਮ ਸੇਠੀ ਨੇ ਇਮਰਾਨ ਖ਼ਾਨ ਦੀ ਨਿਜੀ ਜ਼ਿੰਦਗੀ ਬਾਰੇ ਕਈ ਸ਼ਰਮਨਾਕ ਗੱਲਾਂ ਆਖੀਆਂ ਹਨ। ਉਨ੍ਹਾਂ ਇੱਕ ਨਿਜੀ ਟੀਵੀ ਚੈਨਲ ਉੱਤੇ ਬਹਿ ਕੇ ਕਾਨੂੰਨ ਤੇ ਨੇਤਿਕਤਾ ਦੀ ਉਲੰਘਣਾ ਕੀਤੀ ਹੈ।

 

 

ਸਰਕਾਰੀ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਨਜਮ ਸੇਠੀ ਹੁਣ ਭੱਜਣ ਦੀ ਥਾਂ ਅਦਾਲਤ ਦਾ ਸਾਹਮਣਾ ਕਰਨਗੇ; ਨਹੀਂ ਤਾਂ ਉਨ੍ਹਾਂ ਨੂੰ ਇੱਕ ਹਜ਼ਾਰ ਕਰੋੜ ਰੁਪਏ ਦਾ ਭੁਗਤਾਨ ਕਰਨਾ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak PM sends contempt notice of Rs 1000 Crore to TV Anchor Najam Sethi