ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਨੇ ਅਮਰੀਕਾ ਕੋਲ ਮੁੜ ਉਠਾਇਆ ਕਸ਼ਮੀਰ ਮੁੱਦਾ

ਪਾਕਿ ਨੇ ਅਮਰੀਕਾ ਕੋਲ ਮੁੜ ਉਠਾਇਆ ਕਸ਼ਮੀਰ ਮੁੱਦਾ

ਅਮਰੀਕਾ ਦੇ ਦੌਰੇ ’ਤੇ ਆਏ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌ਼ਪੀਓ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਸ੍ਰੀ ਕੁਰੈਸ਼ੀ ਨੇ ਸ੍ਰੀ ਪੌਂਪੀਓ ਨਾਲ ਜੰਮੂ–ਕਸ਼ਮੀਰ, ਅਫ਼ਗ਼ਾਨ ਸ਼ਾਂਤੀ ਪ੍ਰਕਿਰਿਆ, ਪਾਕਿਸਤਾਨ–ਅਮਰੀਕਾ ਦੁਵੱਲੇ ਸਹਿਯੋਗ ਤੇ ਖੇਤਰੀ ਸੁਰੱਖਿਆ ਦੀ ਹਾਲਤ ਨਾਲ ਸਬੰਧਤ ਮਾਮਲਿਆਂ ਬਾਰੇ ਚਰਚਾ ਕੀਤੀ। ਸ੍ਰੀ ਪੌਂਪੀਓ ਨੇ ਆਪਣੇ ਟਵੀਟ ’ਚ ਕਸ਼ਮੀਰ ਮੁੱਦੇ ਉੱਤੇ ਚਰਚਾ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।

 

 

ਸ੍ਰੀ ਕੁਰੈਸ਼ੀ ਅਨੁਸਾਰ ਸ੍ਰੀ ਪੌਂਪੀਓ ਨੇ ਅਫ਼ਗ਼ਾਨ ਸੰਘਰਸ਼ ਨੂੰ ਹੱਲ ਕਰਨ ਤੇ ਸ਼ਾਂਤੀ ਪ੍ਰਕਿਰਿਆ ਵਿੱਚ ਮਦਦ ਕਰਨ ਲਈ ਇੱਕ ਸਿਆਸੀ ਤੇ ਸ਼ਾਂਤੀਪੁਰਨ ਹੱਲ ਲਈ ਇਸਲਾਮਾਬਾਦ ਦੇ ਜਤਨਾਂ ਦੀ ਸ਼ਲਾਘਾ ਕੀਤੀ। ਜਵਾਬ ਵਿੱਚ ਅਮਰੀਕੀ ਵਿਦੇਸ਼ ਮੰਤਰੀ ਨੇ ਲਿਖਿਆ ਕਿ ਪਾਕਿਸਤਾਨੀ ਵਿਦੇਸ਼ ਮੰਤਰੀ ਨਾਲ ਗੱਲਬਾਤ ਕਾਫ਼ੀ ਆਨੰਦਮਈ ਰਹੀ।

 

 

ਸ੍ਰੀ ਕੁਰੈਸ਼ੀ ਅਮਰੀਕਾ–ਈਰਾਨ ਤਣਾਅ ਘਟਾਉਣ ਦੇ ਮੰਤਵ ਨਾਲ ਆਪਣੀ ਤਿੰਨ ਦੇਸ਼ਾਂ ਦੀ ਯਾਤਰਾ ਦੇ ਆਖ਼ਰੀ ਗੇੜ ’ਚ ਹਨ; ਜਿਵੇਂ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਹਦਾਇਤਾਂ ਜਾਰੀ ਕੀਤੀਆਂ ਹਨ। ‘ਦਿ ਨਿਊਜ਼ ਇੰਟਰਨੈਸ਼ਨਲ’ ਮੁਤਾਬਕ ਅਫ਼ਗ਼ਾਨ ਸ਼ਾਂਤੀ ਪ੍ਰਕਿਰਿਆ ਤੋਂ ਇਲਾਵਾ ਕੁਰੈਸ਼ੀ ਤੇ ਪੌਂਪੀਓ ਨੇ ਪਾਕਿਸਤਾਨ–ਅਮਰੀਕਾ ਦੁਵੱਲੇ ਸਹਿਯੋਗ ਤੇ ਖੇਤਰੀ ਸੁਰੱਖਿਆ ਦੇ ਹਾਲਾਤ ਬਾਰੇ ਵੀ ਚਰਚਾ ਕੀਤੀ।

 

 

ਸ੍ਰੀ ਕੁਰੈਸ਼ੀ ਨੇ ਅਫ਼ਗ਼ਾਨਿਸਤਾਨ ਤੋਂ ਅਮਰੀਕੀ ਫ਼ੌਜੀਆਂ ਦੀ ਵਾਪਸੀ ਤੋਂ ਬਾਅਦ ਵੀ ਅਮਰੀਕਾ ਨਾਲ ਅਫ਼ਗ਼ਾਨਿਸਤਾਨ ਦੇ ਮੁੜ–ਨਿਰਮਾਣ ਵਿੱਚ ਲੱਗੇ ਰਹਿਣ ਦੀ ਅਪੀਲ ਕੀਤੀ ਸੀ। ਹੁਣ ਵੀ ਉਨ੍ਹਾਂ ਅਮਰੀਕੀ ਵਿਦੇਸ਼ ਮੰਤਰੀ ਨੂੰ ਦੱਸਿਆ ਕਿ ਪਾਕਿਸਤਾਨ ਅਫ਼ਗ਼ਾਨ ਸੰਘਰਸ਼ ਦੇ ਸਿਆਸੀ ਹੱਲ ਲਈ ਆਪਣੇ ਜਤਨ ਜਾਰੀ ਰੱਖੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak raises again Kashmir Issue before US