ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਦੇ ਉੱਚ–ਅਧਿਕਾਰੀ ਨੇ ਦਿੱਤੀ ‘ਸਿੱਖਾਂ ਨੂੰ ਸਿੱਧੀ ਧਮਕੀ’, ਕਿਹਾ – ਸਿੱਖ ਕੁੜੀ ਦਾ ਜਬਰੀ ਵਿਆਹ ਕਰਵਾਉਣ ਵਾਲੇ ਬੇਕਸੂਰ

ਤਾਰਿਕ ਵਜ਼ੀਰ

ਸਿੱਖਾਂ ਦੇ ਹੱਕ ਵਿੱਚ ਭੁਗਤਣ ਦਾ ਦਾਅਵਾ ਕਰਨ ਵਾਲੇ ਦੇਸ਼ ਪਾਕਿਸਤਾਨ ਦੇ ਇੱਕ ਉੱਚ ਅਧਿਕਾਰੀ ਨੇ ਇੱਕ ਵਿਵਾਦਗ੍ਰਸਤ ਬਿਆਨ ਦਿੰਦਿਆਂ ਕਿਹਾ ਹੈ ਕਿ ਨਨਕਾਣਾ ਸਾਹਿਬ ਵਿਖੇ ਇੱਕ ਸਿੱਖ ਕੁੜੀ ਦਾ ਜਬਰੀ ਧਰਮ–ਪਰਿਵਰਤਨ ਕਰਵਾ ਕੇ ਇੱਕ ਮੁਸਲਿਮ ਲੜਕੇ ਨਾਲ ਉਸ ਦਾ ਵਿਆਹ ਕਰਵਾਉਣ ਦੇ ਮਾਮਲੇ ਵਿੱਚ ਇੱਕੋ ਮੁਸਲਿਮ ਪਰਿਵਾਰ ਦੇ 13 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਨਾਲ ਦੇਸ਼ ਦਾ ਸ਼ਾਂਤੀਪੂਰਨ ਮਾਹੌਲ ਵਿਗੜੇਗਾ।

 

 

ਇਹ ਬਿਆਨ ਉਸ ਈਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ETPB) ਦੇ ਸਕੱਤਰ ਤਾਰਿਕ ਵਜ਼ੀਰ ਨੇ ਦਿੱਤਾ ਹੈ; ਜਿਸ ਦੀ ਜ਼ਿੰਮੇਵਾਰੀ 1947 ਦੌਰਾਨ ਹਿਜਰਤ ਕਰ ਕੇ ਭਾਰਤ ਜਾ ਚੁੱਕੇ ਸਿੱਖਾਂ ਤੇ ਹਿੰਦੂਆਂ ਦੀਆਂ ਜਾਇਦਾਦਾਂ ਦਾ ਪ੍ਰਬੰਧ ਵੇਖਣ ਲਈ ਹੁੰਦੀ ਹੈ। ਇਸ ਅਧਿਕਾਰੀ ਕੋਲ ਤਾਂ ਸਿੱਖ ਮਾਮਲਿਆਂ ਨਾਲ ਨਿਪਟਣ ਦੇ ਵੀ ਪੂਰੇ ਅਧਿਕਾਰ ਹਨ। ਇਸ ਬਿਆਨ ਨੂੰ ਪਾਕਿਸਤਾਨ ’ਚ ਵੱਸਦੇ ਘੱਟ–ਗਿਣਤੀ ਸਿੱਖਾਂ ਲਈ ‘ਸਿੱਧੀ ਧਮਕੀ’ ਮੰਨਿਆ ਜਾ ਰਿਹਾ ਹੈ।

 

 

ਤਾਰਿਕ ਵਜ਼ੀਰ ਨੇ ਇਹ ਗੱਲ ‘ਹਿੰਦੁਸਤਾਨ ਟਾਈਮਜ਼’ ਨਾਲ ਖ਼ਾਸ ਵ੍ਹਟਸਐਪ ਚੈਟ ਦੌਰਾਨ ਆਖੀ ਹੈ। ਇਸ ਅਧਿਕਾਰੀ ਨੇ ਆਖਿਆ ਕਿ – ‘ਇਸ ਪਰਿਵਾਰ ਦੇ ਲੜਕੇ (ਸਿੱਖ ਕੁੜੀ ਨਾਲ ਜਬਰੀ ਵਿਆਹ ਕਰਵਾਉਣ ਵਾਲਾ ਮੁੱਖ ਮੁਲਜ਼ਮ) ਉੱਤੇ ਬਹੁਤ ਜ਼ਿਆਦਾ ਦਬਾਅ ਹੈ ਤੇ ਉਸ ਦੇ ਪਰਿਵਾਰ ਦੇ 13 ਮੈਂਬਰਾਂ ਨੂੰ ਬਿਨਾ ਕਿਸੇ ਕਸੂਰ ਦੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਗ੍ਰਿਫ਼ਤਾਰੀ ਦਾ ਪ੍ਰਤੀਕਰਮ ਦੇਸ਼ ਵਿੱਚ ਹੋ ਸਕਦਾ ਹੈ; ਜਿਸ ਨਾਲ ਨਨਕਾਣਾ ਸਾਹਿਬ ’ਚ ਵਸਦੇ ਘੱਟ–ਗਿਣਤੀ ਸਿੱਖਾਂ ਦੇ ਸੁਖਾਵੇਂ ਮਾਹੌਲ ਉੱਤੇ ਪਵੇਗਾ।’

 

 

ਤਾਰਿਕ ਵਜ਼ੀਰ ਨੇ ਇਹ ਵੀ ਕਿਹਾ ਕਿ ਇਹ ਮਾਮਲਾ ਹੱਲ ਕਰਨ ਦੇ ਜਤਨ ਜਾਰੀ ਹਨ।

 

 

ਸ੍ਰੀ ਨਨਕਾਣਾ ਸਾਹਿਬ ਸਥਿਤ ਗੁਰਦੁਆਰਾ ਤੰਬੂ ਸਾਹਿਬ ਦੇ ਗ੍ਰੰਥੀ ਭਗਵਾਨ ਸਿੰਘ ਦੀ 19 ਸਾਲਾ ਧੀ ਜਗਜੀਤ ਕੌਰ ਦਾ ਬੀਤੇ ਦਿਨੀਂ ਜਬਰੀ ਧਰਮ–ਪਰਿਵਰਤਨ ਕਰਵਾ ਕੇ ਉਸ ਦਾ ਨਾਂਅ ਆਇਸ਼ਾ ਰੱਖ ਦਿੱਤਾ ਗਿਆ ਸੀ। ਉਸ ਦਾ ਵਿਆਹ ਜ਼ਬਰਦਸਤੀ ਇਸੇ ਸ਼ਹਿਰ ਦੇ ਇੱਕ ਮੌਲਵੀ ਮੁਹੰਮਦ ਹਸਨ ਨਾਲ ਕਰ ਦਿੱਤਾ ਗਿਆ ਸੀ।

 

 

ਨਨਕਾਣਾ ਸਾਹਿਬ ਦੇ ਇੱਕ ਸਿੱਖ ਨਾਗਰਿਕ ਨੇ ਤਾਰਿਕ ਵਜ਼ੀਰ ਦੇ ਬਿਆਨ ਉੱਤੇ ਪ੍ਰਤੀਕਰਮ ਪ੍ਰਗਟਾਉਂਦਿਆਂ ਕਿਹਾ ਕਿ ਜੇ ਅਜਿਹੇ ਸੀਨੀਅਰ ਅਧਿਕਾਰੀ ਦਾ ਅਜਿਹਾ ਬਿਆਨ ਆਉ਼ਦਾ ਹੈ, ਤਾਂ ਅਸੀਂ ਕੀ ਕਰ ਸਕਦੇ ਹਾਂ। ਸਾਡੀ ਤਾਂ ਇੱਥੇ ਗਿਣਤੀ ਬਹੁਤ ਘੱਟ ਹੈ ਤੇ ਸਾਨੂੰ ਇੱਥੇ ਲਗਾਤਾਰ ਡਰ ਦੇ ਮਾਹੌਲ ਵਿੱਚ ਰਹਿਣਾ ਪੈ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak s Higher official gave threat to Sikhs