ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਦਾ ਇਹ ਸ਼ਹਿਰ ਜਿੱਥੇ ਲੱਗਦੀ ਬੰਦੂਕਾਂ, ਬੰਬਾਂ ਤੇ ਗੋਲੀ–ਸਿੱਕੇ ਦੀ ਮੰਡੀ

ਪਾਕਿ ਦਾ ਇਹ ਸ਼ਹਿਰ ਜਿੱਥੇ ਲੱਗਦੀ ਬੰਦੂਕਾਂ, ਬੰਬਾਂ ਤੇ ਗੋਲੀ–ਸਿੱਕੇ ਦੀ ਮੰਡੀ

ਭਾਰਤ ’ਚ ਤੁਸੀਂ ਹਰ ਪਿੰਡ ਤੇ ਸ਼ਹਿਰਿ ਵਿੱਚ ਸਬਜ਼ੀਆਂ ਤੇ ਫਲਾਂ ਦੀ ਮੰਡੀ ਲੱਗੀ ਵੇਖ ਸਕਦੇ ਹੋ। ਇੰਝ ਹੀ ਜਾਨਵਰਾਂ ਦੀ ਵਿਕਰੀ ਦੀਆਂ ਮੰਡੀਆਂ ਵੀ ਮਿਲ ਜਾਣਗੀਆਂ ਪਰ ਕਦੇ ਹਥਿਆਰਾਂ ਦੀ ਮੰਡੀ ਲੱਗੀ ਨਹੀਂ ਵੇਖੋ। ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖ਼ਵਾ ’ਚ ਪਿਸ਼ਾਵਰ ਤੋਂ ਕੁਝ ਹੀ ਦੂਰ ਪਹਾੜੀਆਂ ਨਾਲ ਘਿਰਿਆ ਇੱਕ ਕਸਬਾ ਹੈ ‘ਦੱਰਾ ਆਦਮ ਖੇਲ’ – ਇੱਥੇ ਹਥਿਆਰਾਂ ਦੀ ਮੰਡੀ ਲੱਗਦੀ ਹੈ; ਤੁਸੀਂ ਕੋਈ ਵੀ ਹਥਿਆਰ, ਬੰਬ ਤੇ ਹੋਰ ਗੋਲੀ–ਸਿੱਕਾ ਇੱਥੋਂ ਆਸਾਨੀ ਨਾਲ ਖ਼ਰੀਦ ਸਕਦੇ ਹੋ।

 

 

ਇਸ ਕਸਬੇ ਦਾ ਜ਼ਿਕਰ ਭਾਰਤ ਨੇ ਪਾਕਿਸਤਾਨ ਨੂੰ ਬੇਨਕਾਬ ਕਰਨ ਲਈ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਹਾਲੀਆ 74ਵੇਂ ਸੈਸ਼ਨ ਦੌਰਾਨ ਕੀਤਾ ਸੀ। ਸੰਯੁਕਤ ਰਾਸ਼ਟਰ ਵਿੱਚ ਭਾਰਤੀ ਸਕੱਤਰ ਵਿਦਿਸ਼ਾ ਮਿਤਰਾ ਨੇ ਕਸ਼ਮੀਰ ਬਾਰੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਝੂਠ ਨਾ ਸਿਰਫ਼ ਬੇਨਕਾਬ ਕੀਤਾ; ਸਗੋਂ ਇਹ ਵੀ ਕਿਹਾ ਕਿ ਉਨ੍ਹਾਂ ਦਾ ਭਾਸ਼ਣ ਅਸੱਭਿਅਤਾ ਦੇ ਸਿਖ਼ਰ ’ਤੇ ਪੁੱਜ ਗਿਆ ਹੈ, ਜੋ ਦੱਰਾ ਆਦਮ ਖੇਲ ਦੀਆਂ ਬੰਦੂਕਾਂ ਵਾਂਗ ਹੈ।

 

 

ਦੱਰਾ ਆਦਮ ਖੇਲ ਵਿੱਚ ਬਹੁਤ ਲੰਮੇ ਸਮੇਂ ਤੋਂ ਅਪਰਾਧਕ ਗਤੀਵਿਧੀਆਂ ਹੋ ਰਹੀਆਂ ਹਨ। ਇਹ ਥਾਂ ਸਮੁੱਚੇ ਵਿਸ਼ਵ ’ਚ ਹਥਿਆਰਾਂ ਦੀ ਕਾਲਾ–ਬਾਜ਼ਾਰੀ ਲਈ ਪ੍ਰਸਿੱਧ ਹੈ। ‘ਨਿਊਜ਼ ਸਟੇਟ’ ਦੀ ਰਿਪੋਰਟ ਮੁਤਾਬਕ ਇਸ ਜਗ੍ਹਾ ਨੂੰ ਸਮੱਗਲਿੰਗ ਤੇ ਨਸ਼ਿਆਂ ਦੇ ਕਾਰੋਬਾਰ ਲਈ ਵੀ ਜਾਣਿਆ ਜਾਂਦਾ ਹੈ। ਇੱਥੇ ਕਾਰ ਚੋਰੀ ਤੋਂ ਲੈ ਕੇ ਯੂਨੀਵਰਸਿਟੀਜ਼ ਦੀਆਂ ਜਾਅਲੀ ਡਿਗਰੀਆਂ ਤੱਕ ਬਣਦੀਆਂ ਹਨ।

 

 

ਇੱਥੇ ਹਥਿਆਰਾਂ ਦੇ ਦਰਜਨਾਂ ਕਾਰਖਾਨੇ ਹਨ। ਇੱਥੇ ਚੀਨੀ ਪਿਸਤੌਲ ਦੀਆਂ ਕਰੂਡ ਕਾਪੀਆਂ ਤੋਂ ਲੈ ਕੇ ਅਮਰੀਕਾ ਐੱਮ–16 ਆਟੋਮੈਟਿਕ ਰਾਈਫ਼ਲ ਤੇ ਕਲਾਸ਼ਨੀਕੋਵ ਰਾਈਫ਼ਲ ਤੱਕ ਬਣਦੀ ਹੈ। ਇਹ ਅਸਲਾ ਬਹੁਤ ਘੱਟ ਕੀਮਤ ਉੱਤੇ ਕੌਮਾਂਤਰੀ ਬਾਜ਼ਾਰ ਵਿੱਚ ਵੇਚਿਆ ਜਾਂਦਾ ਹੈ। ਇੱਥੇ ਸਮਾਰਟਫ਼ੋਨ ਵੀ ਸਸਤੀਆਂ ਕੀਮਤਾਂ ’ਤੇ ਮਿਲ ਜਾਂਦੇ ਹਨ।
 

 

ਇੱਥੋਂ ਦੁਨੀਆ ਦੀ ਹਰੇਕ ਪਾਬੰਦੀਸ਼ੁਦਾ ਚੀਜ਼ ਜਿਵੇਂ ਹੈਰੋਇਨ, ਗਾਂਜਾ, ਚਰਸ ਆਦਿ ਸਭ ਕੁਝ ਆਸਾਨੀ ਨਾਲ ਉਪਲਬਧ ਹੈ। ਦੇਸ਼ ਦੀ ਵੰਡ ਵੇਲੇ 1947 ਦੌਰਾਨ ਇਹੋ ਉਹ ਜਗ੍ਹਾ ਹੈ, ਜਿੱਥੇ ਉਸ ਵੇਲੇ ਦੇ ਦੰਗਿਆਂ ਤੇ ਕਤਲੇਆਮ ਦੌਰਾਨ ਸਿੱਖਾਂ ਤੇ ਪਠਾਨਾਂ ਦਾ ਖ਼ੂਨ ਸਭ ਤੋਂ ਵੱਧ ਵਹਿਆ ਸੀ। ਇੱਥੇ ਸਾਰੇ ਗ਼ੈਰ–ਕਾਨੂੰਨੀ ਕੰਮ ਭਾਰਤੀ ਫ਼ੌਜ ਦੀ ਨਿਗਰਾਨੀ ਹੇਠ ਚੱਲਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak s this city where Rifles Bombs and ammunition sold in an open market