ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਨੇ ਕੁਲਭੂਸ਼ਣ ਜਾਧਵ ਨੂੰ ਕਿਸੇ ਅਣਪਛਾਤੀ ਥਾਂ ’ਤੇ ਭੇਜਿਆ, ਭਾਰਤ 'ਚ ਕਈ ਖ਼ਦਸ਼ੇ

ਪਾਕਿ ਨੇ ਕੁਲਭੂਸ਼ਣ ਜਾਧਵ ਨੂੰ ਕਿਸੇ ਅਣਪਛਾਤੀ ਥਾਂ ’ਤੇ ਭੇਜਿਆ, ਭਾਰਤ 'ਚ ਕਈ ਖ਼ਦਸ਼ੇ

ਕੌਮਾਂਤਰੀ ਅਦਾਲਤ (ICJ) ਦੇ ਫ਼ੈਸਲੇ ਤੋਂ ਬਾਅਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨੂੰ ਪਾਕਿਸਤਾਨੀ ਏਜੰਸੀਆਂ ਨੇ 19 ਜੁਲਾਈ ਨੂੰ ਕਿਸੇ ਅਣਪਛਾਤੀ ਥਾਂ ਉੱਤੇ ਭੇਜ ਦਿੱਤਾ ਹੈ। ਭਾਰਤੀ ਖ਼ੁਫ਼ੀਆ ਏਜੰਸੀਆਂ ਨੂੰ ਮਿਲੀ ਜਾਣਕਾਰੀ ਮੁਤਾਬਕ ਲਾਹੌਰ ’ਚ ਪਹਿਲਾਂ ਜਿੱਥੇ ਸ੍ਰੀ ਜਾਧਵ ਨੂੰ ਰੱਖਿਆ ਗਿਆ ਸੀ, ਹੁਣ ਉਨ੍ਹਾਂ ਨੂੰ ਉੱਥੋਂ ਹਟਾ ਦਿੱਤਾ ਗਿਆ ਹੈ।

 

 

ਜਗ੍ਹਾ ਬਦਲਣ ਦੀ ਖ਼ੁਫ਼ੀਆ ਜਾਣਕਾਰੀ ਨੂੰ ਲੈ ਕੇ ਭਾਰਤ ’ਚ ਕਈ ਤਰ੍ਹਾਂ ਦੇ ਅਨੁਮਾਨ ਲੱਗਣ ਲੱਗ ਪਏ ਹਨ। ਇਹ ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਹੁਣ ਸ੍ਰੀ ਜਾਧਵ ਨੂੰ ਕਿਸੇ ਭਾਰਤੀ ਅਧਿਕਾਰੀ ਨੂੰ ਮਿਲਣ ਦੇਣ ਤੋਂ ਪਹਿਲਾਂ ਕਿਸੇ ਅਜਿਹੀ ਥਾਂ ਉੱਤੇ ਭੇਜ ਸਕਦਾ ਹੈ, ਜਿੱਥੇ ਉਹ ਉਨ੍ਹਾਂ ਨੂੰ ਬਿਹਤਰ ਹਾਲਾਤ ਵਿੱਚ ਰੱਖਣ ਦਾ ਦਾਅਵਾ ਕੌਮਾਂਤਰੀ ਅਦਾਲਤ ਵਿੱਚ ਪੇਸ਼ ਕਰ ਸਕੇ।

 

 

ਫ਼ਿਲਹਾਲ ਹਾਲੇ ਤੱਕ ਪਾਕਿਸਤਾਨ ਨੇ ਸ੍ਰੀ ਜਾਧਵ ਤੱਕ ਕਿਸੇ ਭਾਰਤੀ ਅਧਿਕਾਰੀ ਨੂੰ ਪਹੁੰਚਣ ਦੀ ਇਜਾਜ਼ਤ ਨਹੀਂ ਦਿੱਤੀ ਹੈ। ਉਂਝ ਇਸ ਮਾਮਲੇ ਉੱਤੇ ਦੋਵੇਂ ਦੇਸ਼ਾਂ ਵਿਚਾਲੇ ਕੂਟਨੀਤਕ ਪੱਧਰ ਦੀ ਗੱਲਬਾਤ ਚੱਲ ਰਹੀ ਹੈ। ਭਾਰਤ ਵੀਐਨਾ ਕਨਵੈਨਸ਼ਨ ਅਧੀਨ ਕਾਊਂਸਲਰ ਅਕਸੈੱਸ (ਕਿਸੇ ਭਾਰਤੀ ਅਧਿਕਾਰੀ ਨਾਲ ਅਗਲੇਰੀ ਗੱਲਬਾਤ ਕਰਨ ਦੀ ਇਜਾਜ਼ਤ) ਦੇਣ ਦੀ ਗੱਲ ਕਰ ਰਿਹਾ ਹੈ।

 

 

ਪਾਕਿਸਤਾਨ ਇਹ ਇਜਾਜ਼ਤ ਦੇ ਤਾਂ ਦੇਵੇਗਾ ਪਰ ਇਸ ਲਈ ਉਹ ਆਪਣੀਆਂ ਕਾਨੂੰਨੀ ਸ਼ਰਤਾਂ ਰੱਖੇਗਾ। ਚੇਤੇ ਰਹੇ ਕਿ ਭਾਰਤੀ ਵਿਦੇਸ਼ ਮੰਤਰਾਲੇ ਕੌਮਾਂਤਰੀ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਪਾਕਿਸਤਾਨ ਨੂੰ ਤੁਰੰਤ ਕਾਊਂਸਲਰ ਅਕਸੈੱਸ ਦੇਣ ਦੀ ਮੰਗ ਕੀਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak sends Kulbhushan Jadhav to unknown place India apprehends a lot