ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਪਹਿਲਾਂ ਅੱਤਵਾਦ ਵਿਰੁੱਧ ਕਾਰਵਾਈ ਕਰੇ, ਫਿਰ ਭਾਰਤ ਨਾਲ ਗੱਲਬਾਤ ਕਰੇ: ਅਮਰੀਕਾ

ਪਾਕਿ ਪਹਿਲਾਂ ਅੱਤਵਾਦ ਵਿਰੁੱਧ ਕਾਰਵਾਈ ਕਰੇ, ਫਿਰ ਭਾਰਤ ਨਾਲ ਗੱਲਬਾਤ ਕਰੇ: ਅਮਰੀਕਾ

ਅਮਰੀਕਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਸ਼ਮੀਰ ਮਾਮਲੇ ’ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵਿਚੋਲਗੀ ਕਰਨ ਦੇ ਇੱਛੁਕ ਹੋਣ ਦੀ ਗੱਲ ਦੁਹਰਾਉਂਦਿਆਂ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਣ ਵਾਲੀ ਸੰਭਾਵੀ ਸ਼ਾਂਤੀ-ਵਾਰਤਾ ਸਿਰਫ਼ ਪਾਕਿਸਤਾਨ ’ਤੇ ਨਿਰਭਰ ਕਰਦੀ ਹੈ; ਜੇ ਉਹ ਆਪਣੀ ਧਰਤੀ ’ਤੇ ਮੌਜੂਦ ਅੱਤਵਾਦੀ ਜੱਥੇਬੰਦੀਆਂ ਵਿਰੁੱਧ ਕਦਮ ਚੁੱਕੇ ਤੇ ਉਨ੍ਹਾਂ ਖ਼ਿਲਾਫ਼ ਲਗਾਤਾਰ ਅਤੇ ਕੋਈ ਪੱਕੀਆਂ ਕਾਰਵਾਈਆਂ ਕਰੇ।

 

 

ਪਾਕਿਸਤਾਨ ਸਥਿਤ ਅੱਤਵਾਦੀ ਜੱਥੇਬੰਦੀ ਦੇ ਜਨਵਰੀ 2016 ’ਚ ਪਠਾਨਕੋਟ ਦੇ ਹਵਾਈ ਫ਼ੌਜੀ ਅੱਡੇ ਉੱਤੇ ਹਮਲਾ ਕਰਨ ਦੇ ਬਾਅਦ ਤੋਂ ਹੀ ਭਾਰਤ ਨੇ ਇਸਲਾਮਾਬਾਦ ਨਾਲ ਹਰ ਤਰ੍ਹਾਂ ਦੀ ਗੱਲਬਾਤ ਰੋਕੀ ਹੋਈ ਹੈ।

 

 

ਭਾਰਤ ਦਾ ਕਹਿਣਾ ਹੈ ਕਿ ਅੱਤਵਾਦ ਅਤੇ ਸ਼ਾਂਤੀ–ਵਾਰਤਾ ਨਾਲੋ–ਨਾਲ ਨਹੀਂ ਚੱਲ ਸਕਦੇ। ਭਾਰਤ ਸਰਕਾਰ ਵੱਲੋਂ ਪੰਜ ਅਗਸਤ ਨੂੰ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਖ਼ਤਮ ਕਰਨ ਤੋਂ ਬਾਅਦ ਦੋਵੇਂ ਦੇਸ਼ਾਂ ਵਿਚਾਲੇ ਸਬੰਧ ਹੋਰ ਵੀ ਖ਼ਰਾਬ ਹੋ ਗਏ ਹਨ।

 

 

ਭਾਰਤ ਦੇ ਇਸ ਕਦਮ ਤੋਂ ਬਾਅਦ ਪਾਕਿਸਤਾਨ ਨੇ ਕੂਟਨੀਤਕ ਸਬੰਧਾਂ ਦਾ ਪੱਧਰ ਵੀ ਡੇਗ ਦਿੱਤਾ ਤੇ ਭਾਰਤ ਦੇ ਹਾਈ–ਕਮਿਸ਼ਨਰ ਨੂੰ ਬਰਖ਼ਾਸਤ ਕਰ ਦਿੱਤਾ। ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਨੇ ਦੱਸਿਆ ਕਿ ਅਮਰੀਕਾ ਉਸ ਮਾਹੌਲ ਨੂੰ ਹੱਲਾਸ਼ੇਰੀ ਦਿੰਦਾ ਰਹੇਗਾ, ਜੋ ਭਾਰਾਤ–ਪਾਕਿਸਤਾਨ ਵਿਚਾਲੇ ਸਿਰਜਣਾਤਮਕ ਗੱਲਬਾਤ ਲਈ ਤਿਆਰ ਕਰ ਸਕੇ।

 

 

ਇੱਥੇ ਵਰਨਣਯੋਗ ਹੈ ਕਿ ਪਾਕਿਸਤਾਨ ਵੱਲੋਂ ਕਸ਼ਮੀਰ ਮਸਲਾ ਕੌਮਾਂਤਰੀ ਪੱਧਰ ਉੱਤੇ ਚੁੱਕਣ ਦੇ  ਹਰ ਸੰਭਵ ਜਤਨ ਕੀਤੇ ਪਰ ਸਿਵਾ ਤੁਰਕੀ ਤੇ ਮਲੇਸ਼ੀਆ ਦੇ ਹੋਰ ਕਿਸੇ ਵੀ ਦੇਸ਼ ਨੇ ਪਾਕਿਸਤਾਨ ਦਾ ਕੋਈ ਸਾਥ ਨਹੀਂ ਦਿੱਤਾ।

 

 

ਸਊਦੀ ਅਰਬ ਨੇ ਤਾਂ ਸਗੋਂ ਪਾਕਿਸਤਾਨ ਨੂੰ ਝਾੜ ਪਾਈ ਸੀ ਕਿ ਉਹ ਕਸ਼ਮੀਰ ਮਸਲੇ ਨੂੰ ਇੰਝ ਨਾ ਉਛਾਲ਼ੇ ਕਿਉਂਕਿ ਉਹ ਮਾਮਲਾ ਭਾਰਤ ਦਾ ਅੰਦਰੂਨੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak shall have to take action against terrorists peace talks with India later on US