ਅਮਰੀਕੀ ਰਾਸ਼ਟਰਪਤੀ ਦੇ ਦਫ਼ਤਰ ਵ੍ਹਾਈਟ–ਹਾਊਸ ਨੇ ਪੁਲਵਾਮਾ ਹਮਲੇ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਹੈ ਕਿ ਪਾਕਿਸਤਾਨ ਨੂੰ ਸਾਰੇ ਦਹਿਸ਼ਤਗਰਦ ਸਮੂਹਾਂ ਦੀ ਹਮਾਇਤ ਕਰਨੀ ਬੰਦ ਕਰਨੀ ਚਾਹੀਦੀ ਹੈ ਤੇ ਆਪਣੀ ਧਰਤੀ ਉੱਤੇ ਬਣੇ ਉਨ੍ਹਾਂ ਦੇ ਸਾਰੇ ਅੱਡੇ ਖ਼ਤਮ ਕਰ ਦੇਣੇ ਚਾਹੀਦੇ ਹਨ।
ਚੇਤੇ ਰਹੇ ਕਿ ਪਾਕਿਸਤਾਨ ਸਥਿਤ ਦਹਿਸ਼ਤਗਰਦ ਜੱਥੇਬੰਦੀ ਜੈਸ਼–ਏ–ਮੁਹੰਮਦ ਨੇ ਕਸ਼ਮੀਰ ’ਚ ਪੁਲਵਾਮਾ ਹਮਲੇ ਦੌਰਾਨ 45 ਭਾਰਤੀ ਜਵਾਨਾਂ ਦੀ ਸ਼ਹਾਦਤ ਦੀ ਜ਼ਿੰਮੇਵਾਰੀ ਕਬੂਲ ਕੀਤੀ ਸੀ। ਅਮਰੀਕੀ ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਸਾਰਾਹ ਸੈਂਡਰਸ ਨੇ ਇਸੇ ਘਟਨਾ ਉੱਤੇ ਆਪਣਾ ਪ੍ਰਤੀਕਰਮ ਪ੍ਰਗਟਾਉਂਦਿਆਂ ਕਿਹਾ ਹੈ ਕਿ – ‘ਪਾਕਿਸਤਾਨ ਨੂੰ ਅਜਿਹੇ ਦਹਿਸ਼ਤਗਰਦ ਸਮੂਹਾਂ ਦਾ ਹਰ ਹਾਲਤ ਵਿੱਚ ਖ਼ਾਤਮਾ ਕਰਨਾ ਚਾਹੀਦਾ ਹੈ, ਜਿਨ੍ਹਾਂ ਦਾ ਇੱਕੋ–ਇੱਕ ਮੰਤਵ ਇਸ ਖਿ਼ੱਤੇ ਵਿੱਚ ਗੜਬੜੀ, ਦਹਿਸ਼ਤ ਤੇ ਹਿੰਸਾ ਫੈਲਾਉਣਾ ਹੈ।’
ਵ੍ਹਾਈਟ–ਹਾਊਸ ਨੇ ਅੱਗੇ ਕਿਹਾ ਕਿ ਇਹ ਹਮਲਾ ਸਗੋਂ ਅਮਰੀਕਾ ਦੇ ਦਹਿਸ਼ਤਗਰਦੀ ਵਿਰੋਧੀ ਸਹਿਯੋਗ ਨੂੰ ਹੋਰ ਵੀ ਮਜ਼ਬੂਤ ਕਰਦਾ ਹੈ।