ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਹੁਣ ਹਾਫ਼ਿਜ਼ ਸਈਦ ਤੇ ਮਸੂਦ ਅਜ਼ਹਰ ’ਤੇ ਕੇਸ ਚਲਾਵੇ: ਅਮਰੀਕਾ

ਪਾਕਿ ਹੁਣ ਹਾਫ਼ਿਜ਼ ਸਈਦ ਤੇ ਮਸੂਦ ਅਜ਼ਹਰ ’ਤੇ ਕੇਸ ਚਲਾਵੇ: ਅਮਰੀਕਾ

ਅਮਰੀਕਾ ਨੇ ਪਾਕਿਸਤਾਨ ਨੂੰ ਸਾਲ 2008 ਦੇ ਮੁੰਬਈ ਹਮਲੇ (26/11) ਦੇ ਮੁੱਖ ਸਾਜ਼ਿਸ਼ਘਾੜੇ ਹਾਫ਼ਿਜ਼ ਸਈਦ ਤੇ ਜੈਸ਼–ਏ–ਮੁਹੰਮਦ ਦੇ ਸਰਗਨੇ ਮਸੂਦ ਅਜ਼ਹਰ ਜਿਹੇ ਅੱਤਵਾਦੀਆਂ ਉੱਤੇ ਮੁਕੱਦਮਾ ਚਲਾਉਣ ਲਈ ਕਿਹਾ ਹੈ। ਅਮਰੀਕਾ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿੱਚ ਕਮੀ ਸਰਹੱਦ ਪਾਰ ਘੁਸਪੈਠ ਵਿੱਚ ਸ਼ਾਮਲ ਦੋਸ਼ੀਆਂ ਵਿਰੁੱਧ ਕਾਰਵਾਈ ਵਿੱਚ ਇਸਲਾਮਾਬਾਦ ਦੀ ਗੰਭੀਰਤਾ ਉੱਤੇ ਨਿਰਭਰ ਕਰਦੀ ਹੈ।

 

 

ਦੱਖਣੀ ਤੇ ਮੱਧ ਏਸ਼ੀਆ ਲਈ ਅਮਰੀਕਾ ਦੇ ਕਾਰਜਕਾਰੀ ਸਹਾਇਕ ਮੰਤਰੀ ਐਲਿਸ ਵੇਲਜ਼ ਨੇ ਸੰਯੁਕਤ ਰਾਸ਼ਟਰ ਦੇ 74ਵੇਂ ਸੈਸ਼ਨ ਦੌਰਾਨ ਖ਼ਾਸ ਗੱਲਬਾਤ ਦੌਰਾਨ ਇਹ ਗੱਲ ਆਖੀ। ਉਨ੍ਹਾਂ ਤੋਂ ਕਸ਼ਮੀਰ ਮੁੱਦੇ ਬਾਰੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵਿਚੋਲਗੀ ਦੀ ਪੇਸ਼ਕਸ਼ ਬਾਰੇ ਪੁੱਛਿਆ ਗਿਆ ਸੀ।

 

 

ਅਮਰੀਕਾ ਨੇ ਪਾਕਿਸਤਾਨ ਨੂੰ ਸੁਆਲ ਕੀਤਾ ਹੈ ਕਿ ਉਹ ਸਿਰਫ਼ ਕਸ਼ਮੀਰ ਦੇ ਮੁਸਲਿਮ ਭਾਈਚਾਰੇ ਦੇ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਹੀ ਕਿਉਂ ਪਰੇਸ਼ਾਨ ਹੈ। ਸਮੁੱਚੇ ਚੀਨ ਵਿੱਚ ਇਸ ਭਾਈਚਾਰੇ ਦੇ ਮੈਂਬਰਾਂ ਦੇ ਭਿਆਨਕ ਹਾਲਾਤ ਨੂੰ ਉਹ ਕਿਉਂ ਉਜਾਗਰ ਨਹੀਂ ਕਰ ਰਿਹਾ।

 

 

ਸੰਯੁਕਤ ਰਾਸ਼ਟਰ ਵਿੱਚ ਇੱਕ ਖ਼ਾਸ ਪ੍ਰੈੱਸ ਕਾਨਫ਼ਰੰਸ ਦੌਰਾਨ ਅਮਰੀਕਾ ਦੇ ਦੱਖਣੀ ਤੇ ਮੱਧ–ਏਸ਼ੀਆ ਲਈ ਕਾਰਜਕਾਰੀ ਸਹਾਇਕ ਮੰਤਰੀ ਐਲਿਸ ਵੇਲਜ਼ ਨੇ ਚੀਨ ਵਿਰੁੱਧ ਕੋਈ ਗੱਲ ਨਾ ਕਰਨ ਲਈ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਆਲੋਚਨਾ ਕੀਤੀ।

 

 

ਚੀਨ ਨੇ ਆਪਣੇ ਸ਼ਿੰਜਿਯਾਂਗ ਸੂਬੇ ਵਿੱਚ ਉਇਗਰ ਭਾਈਚਾਰੇ ਦੇ ਲਗਭਗ 10 ਲੱਖ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੋਇਆ ਹੈ। ਚੀਨ ਤਾਂ ਪਾਕਿਸਤਾਨ ਦਾ ਪੱਕਾ ਦੋਸਤ ਹੈ; ਇਸ ਲਈ ਸ਼ਾਇਦ ਉਹ ਉਸ ਖਿ਼ਲਾਫ਼ ਨਹੀਂ ਬੋਲ ਰਿਹਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak should now sue Hafiz Saeed and Masood Azhar says US