ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਭਿਨੰਦਨ ਨੂੰ ਫੜ ਕੇ ਤਸ਼ੱਦਦ ਢਾਹੁਣ ਵਾਲਾ ਪਾਕਿ ਫ਼ੌਜੀ ਮਾਰਿਆ ਗਿਆ

ਪਾਕਿਸਤਾਨੀ ਸੂਬੇਦਾਰ ਅਹਿਮਦ ਖ਼ਾਨ ਦੀ ਪੁਰਾਣੀ ਤਸਵੀਰ

ਇਸੇ ਵਰ੍ਹੇ 27 ਫ਼ਰਵਰੀ ਨੂੰ ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੇ ਕੰਟਰੋਲ ਰੇਖਾ ਲਾਗੇ ਪਹਿਲਾਂ ਪਾਕਿਸਤਾਨ ਦੇ ਜੰਗੀ ਹਵਾਈ ਜਹਾਜ਼ ਐੱਫ਼–16 ਨੂੰ ਮਾਰ ਗਿਰਾਇਆ ਸੀ ਪਰ ਉਸ ਦਾ ਆਪਣਾ ਮਿੱਗ–21 ਹਵਾਈ ਜਹਾਜ਼ ਪਾਕਿਸਤਾਨੀ ਸਰਹੱਦ ਅੰਦਰ ਜਾ ਕੇ ਡਿੱਗ ਪਿਆ ਸੀ। ਉੱਥੇ ਅਭਿਨੰਦਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਤੇ ਉਨ੍ਹਾਂ ਉੱਤੇ ਤਸ਼ੱਦਦ ਵੀ ਢਾਹਿਆ ਗਿਆ ਸੀ।

 

 

ਉਸ ਵੇਲੇ ਅਭਿਨੰਦਨ ਉੱਤੇ ਤਸ਼ੱਦਦ ਢਾਹੁਣ ਵਾਲਾ ਪਾਕਿਸਤਾਨੀ ਫ਼ੌਜੀ ਸੂਬੇਦਾਰ ਅਹਿਮਦ ਖ਼ਾਨ ਹੁਣ ਕੰਟਰੋਲ ਰੇਖਾ ’ਤੇ ਭਾਰਤੀ ਫ਼ੌਜ ਦੀ ਗੋਲੀਬਾਰੀ ਨਾਲ ਮਾਰਿਆ ਗਿਆ ਹੈ। ਇਸੇ ਅਹਿਮਦ ਖ਼ਾਨ ਨੇ ਅਭਿਨੰਦਨ ਦੇ ਚਿਹਰੇ ਉੱਤੇ ਵਾਰ ਕੀਤਾ ਸੀ; ਜਦੋਂ ਉਹ ਪੈਰਾਸ਼ੂਟ ਰਾਹੀਂ ਬਹੁਤ ਸੁਰੱਖਿਅਤ ਤਰੀਕੇ ਪਾਕਿਸਤਾਨ ਦੀ ਧਰਤੀ ਉੱਤੇ ਉੱਤਰ ਗਏ ਸਨ।

ਪਾਕਿਸਤਾਨੀ ਸੂਬੇਦਾਰ ਅਹਿਮਦ ਖ਼ਾਨ ਦੀ ਪੁਰਾਣੀ ਤਸਵੀਰ

 

ਪਾਕਿਸਤਾਨ ਦੇ ਹੀ ਕਿਸੇ ਵਿਅਕਤੀ ਨੇ ਉਸ ਬਾਰੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ ਤੇ ਭਾਰਤੀ ਮੀਡੀਆ ਉਸ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਵੀ ਕਰ ਰਿਹਾ ਹੈ।

 

 

ਅਹਿਮਦ ਖ਼ਾਨ ਦੀ ਡਿਊਟੀ ਇਸ ਵੇਲੇ ਪਾਕਿਸਤਾਨ ਦੇ ਨਕਿਆਲ ਸੈਕਟਰ ਵਿੱਚ ਲੱਗੀ ਹੋਈ ਸੀ। ਉਸ ਨੂੰ ਭਾਰਤੀ ਫ਼ੌਜੀ ਜਵਾਨਾਂ ਦੇ ਸਿਰ ਕੱਟ ਕੇ ਲਿਆਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਪਰ ਉਹ ਅਜਿਹਾ ਕਰਨ ਤੋਂ ਪੂਰੀ ਤਰ੍ਹਾਂ ਨਾਕਾਮ ਰਿਹਾ ਸੀ।

 

 

ਦ੍ਰਿਸ਼ਟੀਕੋਣ ਦੀ ਰਿਪੋਰਟ ਮੁਤਾਬਕ ਪਾਕਿਸਤਾਨੀ ਫ਼ੌਜੀ ਜਾਂ ਦਹਿਸ਼ਤਗਰਦ ਇੰਝ ਹੀ ਕੰਟਰੋਲ ਰੇਖਾ ਲਾਗੇ ਮੌਕੇ ਦੀ ਭਾਲ਼ ਵਿੱਚ ਰਹਿੰਦੇ ਹਨ ਤੇ ਜਦੋਂ ਵੀ ਕਦੇ ਕੋਈ ਭਾਰਤੀ ਫ਼ੌਜੀ ਪਾਕਿਸਤਾਨੀ ਸਰਹੱਦ ਅੰਦਰ ਕਦਮ ਰੱਖ ਲੈਂਦਾ ਹੈ, ਤਾਂ ਉਸ ਨੂੰ ਤੁਰੰਤ ਢਾਹ ਲਿਆ ਜਾਂਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak Soldier killed who tormented Abhinandan