ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਖ਼ੁਫ਼ੀਆ ਏਜੰਸੀ ISI ਅਫ਼ਗ਼ਾਨਿਸਤਾਨ ’ਚ ਕਰ ਰਹੀ ਲਸ਼ਕਰ ਤੇ ਜੈਸ਼ ਅੱਤਵਾਦੀ ਦਾਖ਼ਲ

ਪਾਕਿ ਖ਼ੁਫ਼ੀਆ ਏਜੰਸੀ ISI ਅਫ਼ਗ਼ਾਨਿਸਤਾਨ ’ਚ ਕਰ ਰਹੀ ਲਸ਼ਕਰ ਤੇ ਜੈਸ਼ ਅੱਤਵਾਦੀ ਦਾਖ਼ਲ

ਅੱਤਵਾਦੀ ਜੱਥੇਬੰਦੀਆਂ ਲਸ਼ਕਰ–ਏ–ਤੋਇਬਾ ਅਤੇ ਜੈਸ਼–ਏ–ਮੁਹੰਮਦ ਅਫ਼ਗ਼ਾਨਿਸਤਾਨ ’ਚ ਆਪਣਾ ਵਿਸਥਾਰ ਕਰ ਰਹੇ ਹਨ। ਇਹ ਕਾਬੁਲ ਵਿੱਚ ਅੱਤਵਾਦ ਨੂੰ ਹੱਲਾਸ਼ੇਰੀ ਦੇਣ ਲਈ ਪਾਕਿਸਤਾਨ ਦੀ ਡੂੰਘੀ ਰਣਨੀਤੀ ਦਾ ਹਿੱਸਾ ਹੈ। ਪਾਕਿਸਤਾਨ ਦੀ ਖੁਫ਼ੀਆ ਏਜੰਸੀ ‘ਇੰਟਰ ਸਰਵਿਸੇਜ਼ ਇੰਟੈਲੀਜੈਂਸ’ (ਆਈਐੱਸਆਈ – ISI) ਲਸ਼ਕਰ ਅਤੇ ਜੈਸ਼ ਦੇ ਅੱਤਵਾਦੀਆਂ ਨੂੰ ਅਫ਼ਗ਼ਾਨਿਸਤਾਨ ਦੇ ਖੁਰਾਸਾਨ ਸੂਬੇ ਵਿੱਚ ਘੁਸਪੈਠ ਕਰਵਾ ਰਹੀ ਹੈ।

 

 

ਆਈਐੱਸਆਈ ’ਤੇ ਵੀ ਪਿਛਲੇ ਕੁਝ ਸਮੇਂ ਤੋਂ ਉਂਗਲਾਂ ਉੱਠ ਰਹੀਆਂ ਹਨ। ਫ਼ਾਰੂਕੀ ਨੂੰ ਮੌਲਵੀ ਮੁਹੰਮਦ ਨੇ ਆਈਐੱਸਕੇਪੀ ਦੇ ਨਵੇਂ ਮੁਖੀ ਵਜੋਂ ਤਾਇਨਾਤ ਕੀਤਾ ਗਿਆ ਸੀ। ਕਾਬੁਲ ਵਿੱਚ ਅੱਤਵਾਦ ਵਿਰੋਧੀ ਅਧਿਕਾਰੀਆਂ ਨੇ ਕਿਹਾ ਕਿ ਮੌਲਵੀ ਮੁਹੰਮਦ ਦੇ ਲਸ਼ਕਰ–ਏ–ਤੋਇਬਾ ਨਾਲ ਡੂੰਘੇ ਸਬੰਧ ਹਨ।

 

 

ਦਿੱਲੀ ਵਿੱਚ ਇੱਕ ਦਹਿਸ਼ਤਗਰਦ–ਵਿਰੋਧੀ ਅਧਿਕਾਰੀ ਨੇ ਕਿਹਾ ਕਿ ਆਈਐੱਸਆਈ ਅਧਿਕਾਰੀਆਂ ਨੇ ਪਾਕਿਸਤਾਨ ਦੇ ਰਾਵਲਪਿੰਡੀ ਵਿੱਚ ਤਿਆਰ ਇੰਕ ਰੂਪ–ਰੇਖਾ ਦੇ ਹਿੱਸੇ ਵਜੋਂ ਆਪਣੇ ਸੰਚਾਲਨ ਨੂੰ ਸੁਵਿਧਾਜਨਕ ਬਣਾਉਣ ਲਈ ਵਿੱਤੀ ਤੇ ਲੌਜਿਸਟਿਕ ਸਪੋਰਟ ਨੈੱਟਵਰਕ ਬਣਾਇਆ ਹੈ।

 

 

ਪਿੱਛੇ ਜਿਹੇ ਚੋਟੀ ਦੇ ਲਸ਼ਕਰ ਤੇ ਤਾਲਿਬਾਨ ਗੁੱਟਾਂ ਨਾਲ ਕੁਨਾਰ ਸੂਬੇ ਅਹਿਮਦੁੱਲਾ ਵਿੱਚ ਤਾਲਿਬਾਨ ਵੱਲੋਂ ਸੱਦੀ ਮੀਟਿੰਗ ਵਿੱਚ ਆਈਐੱਸਆਈ ਦੇ ਅਧਿਕਾਰੀ ਵੀ ਮੌਜੂਦ ਸਨ।

 

 

ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀਆਂ ਪਾਬੰਦੀਆਂ ਦੀ ਨਿਗਰਾਨੀ ਟੀਮ ਨੇ 6,500 ਵਿਦੇਸ਼ੀ ਖਾੜਕੂਆਂ ਦੀ ਭੂਮਿਕਾ ਨੂੰ ਉਜਾਗਰ ਕੀਤਾ, ਜਿਨ੍ਹਾਂ ਨੂੰ ਅਫ਼ਗ਼ਾਨਿਸਤਾਨ ਵਿੱਚ ਸ਼ਾਮਲ ਕੀਤਾ ਗਿਆ ਸੀ।

 

 

ਅਫ਼ਗ਼ਾਨਿਸਤਾਨ ਦੇ ਵਿਸ਼ੇਸ਼ ਪ੍ਰਤੀਨਿਧ ਸੁਲਹ ਜਾਲਮੇ ਖਲੀਜਾਦ ਲੀ ਤਾਲਿਬਾਨ ਤੇ ਅਮਰੀਕਾ ਦੇ ਪ੍ਰਤੀਨਿਧ ਵਿਚਾਲੇ 29 ਫ਼ਰਵਰੀ ਨੂੰ ਸੁਲ੍ਹਾ ਤੋਂ ਬਾਅਦ ਕਾਬੁਲ ’ਚ ਅੱਤਵਾਦ ਦੀ ਪਾਕਿਸਤਾਨ ਦੀ ਇਹ ਭੂਮਿਕਾ ਸਾਹਮਣੇ ਆਈ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak Spy Agency ISI entering Lashkar and Jaish Terrorists into Afghanistan