ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ SC ਨੇ ਸ਼ਰਤਾਂ ਸਮੇਤ ਵਧਾਇਆ ਫੌਜ ਮੁਖੀ ਬਾਜਵਾ ਦਾ ਕਾਰਜਕਾਲ

ਸੁਪਰੀਮ ਕੋਰਟ ਨੇ ਵੀਰਵਾਰ ਨੂੰ ਪਾਕਿਸਤਾਨ ਦੇ ਆਰਮੀ ਚੀਫ ਜਨਰਲ ਕਮਰ ਜਾਵੇਦ ਬਾਜਵਾ ਨੂੰ ਕੁਝ ਸ਼ਰਤਾਂ ਦੇ ਨਾਲ 6 ਮਹੀਨੇ ਦੀ ਸੇਵਾ ਵਧਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਬਾਜਵਾ ਦਾ ਅਸਲ ਕਾਰਜਕਾਲ 29 ਨਵੰਬਰ ਨੂੰ ਖਤਮ ਹੋਣਾ ਹੈ। ਅਦਾਲਤ ਵਲੋਂ ਮਿਲੇ ਇਨ੍ਹਾਂ 6 ਮਹੀਨਿਆਂ ਦੌਰਾਨ ਹੀ ਪਾਕਿਸਤਾਨ ਦੀ ਸੰਸਦ ਨੂੰ ਫ਼ੌਜ ਦੇ ਸਟਾਫ਼ ਦੀ ਸੇਵਾ ਚ ਵਾਧਾ ਜਾਂ ਮੁੜ ਨਿਯੁਕਤੀ ਨਾਲ ਬਾਰੇ ਕਾਨੂੰਨ ਬਣਾਉਣਾ ਹੋਵੇਗਾ।

 

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ 19 ਅਗਸਤ ਨੂੰ ਇਕ ਅਧਿਕਾਰਤ ਨੋਟੀਫਿਕੇਸ਼ਨ ਰਾਹੀਂ ਜਨਰਲ ਬਾਜਵਾ ਨੂੰ 3 ਸਾਲ ਦਾ ਵਾਧਾ ਦਿੱਤਾ ਹੈ। ਇਮਰਾਨ ਨੇ ਇਸਦੇ ਪਿੱਛੇ ਖੇਤਰੀ ਸੁਰੱਖਿਆ ਦੇ ਮਾਹੌਲ ਦਾ ਹਵਾਲਾ ਦਿੱਤਾ ਸੀ। ਪਰ ਚੋਟੀ ਦੀ ਅਦਾਲਤ ਨੇ 6 ਮਹੀਨੇ ਦੀ ਮਿਆਦ ਦਿੱਤੀ ਹੈ।

 

ਪਾਕਿਸਤਾਨ ਸੁਪਰੀਮ ਕੋਰਟ ਦੇ ਤਿੰਨ ਜੱਜਾਂ ਦੇ ਬੈਂਚ ਨੇ ਇਸ ਕੇਸ ਦੀ ਸੁਣਵਾਈ ਕੀਤੀ। ਬੈਂਚ ਵਿੱਚ ਚੀਫ਼ ਜਸਟਿਸ ਖੋਸਾ, ਜਸਟਿਸ ਮੀਆਂ ਅਜ਼ਹਰ ਆਲਮ ਖਾਨ ਮੀਆਂਖੇਲ ਅਤੇ ਜਸਟਿਸ ਸਈਦ ਮਨਸੂਰ ਅਲੀ ਸ਼ਾਹ ਸ਼ਾਮਲ ਸਨ।

 

ਪਾਕਿ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ- "ਹਾਲੇ ਸਮਾਂ ਹੈ। ਸਰਕਾਰ ਨੂੰ ਆਪਣੇ ਕਦਮ ਵਾਪਸ ਲੈਣੇ ਚਾਹੀਦੇ ਹਨ ਤੇ ਸੋਚਣਾ ਚਾਹੀਦਾ ਹੈ ਕਿ ਉਹ ਕੀ ਕਰ ਰਹੀ ਹੈ, ਉਹ ਉੱਚ ਅਹੁਦੇਦਾਰ ਨਾਲ ਅਜਿਹਾ ਕੁਝ ਨਹੀਂ ਕਰ ਸਕਦੀ।

 

ਅਦਾਲਤ ਨੇ ਅਟਾਰਨੀ ਜਨਰਲ (ਏ.ਜੀ.) ਅਨਵਰ ਮਨਸੂਰ ਖਾਨ ਨੂੰ ਕਿਹਾ, "ਤੁਸੀਂ ਫ਼ੌਜ ਮੁਖੀ ਨੂੰ ਸ਼ਟਲਕਾਕ ਚ ਬਦਲ ਦਿੱਤਾ ਹੈ। ਸਰਕਾਰ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਉਹ ਬਾਜਵਾ ਨੂੰ ਦੁਬਾਰਾ ਨਿਯੁਕਤ ਕਰਨਾ ਚਾਹੁੰਦੀ ਹੈ। ਤੁਸੀਂ ਅਜਿਹੀ ਗਲਤੀ ਕਿਵੇਂ ਕੀਤੀ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak Supreme Court extends 6-month service to Army Chief Bajwa with conditions