ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ਨੂੰ ਲੈ ਕੇ ਉਲਝੇ ਪਾਕਿ ਨੇ ਭਾਰਤ ਨੂੰ ਦਿੱਤੀ ਜੰਗ ਬਾਰੇ ਚੇਤਾਵਨੀ

ਕਸ਼ਮੀਰ ਨੂੰ ਲੈ ਕੇ ਉਲਝੇ ਪਾਕਿ ਨੇ ਭਾਰਤ ਨੂੰ ਦਿੱਤੀ ਜੰਗ ਬਾਰੇ ਚੇਤਾਵਨੀ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ‘ਜੇ ਕਿਤੇ ਭਾਰਤ ਨੇ ਮਕਬੂਜ਼ਾ ਕਸ਼ਮੀਰ ਉੱਤੇ ਹਮਲਾ ਕੀਤਾ, ਤਾਂ ਉਹ ਇਸ ਦਾ ਮੂੰਹ–ਤੋੜ ਜਵਾਬ ਦੇਵੇਗਾ।’ ਇਮਰਾਨ ਖ਼ਾਨ ਨੇ ਕਿਹਾ ਕਿ ਜੰਮੂ–ਕਸ਼ਮੀਰ ਵਿੱਚ ਮਨੁੱਖੀ ਅਧਿਕਾਰਾਂ ਦੀ ਕਥਿਤ ਉਲੰਘਣਾ ਤੋਂ ਧਿਆਨ ਲਾਂਭੇ ਕਰਨ ਲਈ ਭਾਰਤ ਸਰਕਾਰ ਹੁਣ ਉਨ੍ਹਾਂ ਦੇ ਦੇਸ਼ ਦੇ ਕਬਜ਼ੇ ਵਾਲੇ ਕਸ਼ਮੀਰ ਉੱਤੇ ਹਮਲਾ ਵੀ ਕਰਵਾ ਸਕਦੀ ਹੈ।

 

 

ਇਸ ਤੋਂ ਪਹਿਲਾਂ ‘ਨਿਊ ਯਾਰਕ ਟਾਈਮਜ਼’ ਵੱਲੋਂ ਪ੍ਰਕਾਸ਼ਿਤ ਇੱਕ ਰਿਪੋਰਟ ਮੁਤਾਬਕ ਇਮਰਾਨ ਖ਼ਾਨ ਨੇ ਇਹ ਵੀ ਕਿਹਾ ਸੀ ਕਿ ਹੁਣ ਜਦੋਂ ਤੱਕ ਭਾਰਤ ਧਾਰਾ–370 ਦੋਬਾਰਾ ਜੰਮੂ–ਕਸ਼ਮੀਰ ਵਿੱਚ ਲਾਗੂ ਨਹੀਂ ਕਰਦਾ, ਕਸ਼ਮੀਰੀ ਜਨਤਾ ਉੱਤੇ ਲੱਗੀਆਂ ਪਾਬੰਦੀਆਂ ਨਹੀਂ ਹਟਦੀਆਂ ਅਤੇ ਫ਼ੌਜ ਨੂੰ ਕਸ਼ਮੀਰ ਵਾਦੀ ’ਚੋਂ ਵਾਪਸ ਨਹੀਂ ਭੇਜਿਆ ਜਾਂਦਾ; ਤਦ ਤੱਕ ਉਸ ਨਾਲ ਕੋਈ ਦੁਵੱਲੀ ਗੱਲਬਾਤ ਨਹੀਂ ਕੀਤੀ ਜਾਵੇਗੀ।

 

 

ਇਮਰਾਨ ਖ਼ਾਨ ਨੇ ਕਿਹਾ ਕਿ – ‘ਹਰੇਕ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਵੇਗਾ।’ ਉਹ ਕਸ਼ਮੀਰ ਬਾਰੇ ਇਸਲਾਮਾਬਾਦ ’ਚ ਰੱਖੀ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਇਹ ਵੀ ਕਿਹਾ – ‘ਪੂਰੀ ਦੁਨੀਆ ਨੂੰ ਇਹ ਵੀ ਜਾਣ ਲੈਣਾ ਚਾਹੀਦਾ ਹੈ ਕਿ ਜੇ ਦੋਵੇਂ ਪ੍ਰਮਾਣੂ ਹਥਿਆਰਾਂ ਨਾਲ ਲੈਸ ਗੁਆਂਢੀ ਦੇਸ਼ਾਂ ਵਿੱਚ ਕਿਸੇ ਤਰ੍ਹਾਂ ਦਾ ਟਕਰਾਅ ਹੁੰਦਾ ਹੈ, ਤਾਂ ਇਹ ਸਮੁੱਚੇ ਵਿਸ਼ਵ ਲਈ ਘਾਤਕ ਸਿੱਧ ਹੋਵੇਗਾ।’

 

 

ਇਮਰਾਨ ਖ਼ਾਨ ਦੀ ਇਸ ਟਿੱਪਣੀ ਦਾ ਭਾਰਤ ਸਰਕਾਰ ਨੇ ਤੁਰੰਤ ਕੋਈ ਜਵਾਬ ਨਹੀਂ ਦਿੱਤਾ। ਉਂਝ ਭਾਰਤੀ ਅਧਿਕਾਰੀ ਪਹਿਲਾਂ ਇਹ ਆਖ ਚੁੱਕੇ ਹਨ ਕਿ ਪਾਕਿਸਤਾਨ ਦੀ ਲੀਡਰਸ਼ਿਪ ਜੰਗ ਵੱਲ ਵਧ ਰਹੀ ਹੈ ਕਿਉਂਕਿ ਉਹ ਕਸ਼ਮੀਰ ਮੁੱਦੇ ਦਾ ਕੌਮਾਂਤਰੀਕਰਨ ਚਾਹੁੰਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak warns India war who is entangled over Kashmir