ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਔਰਤ ਨੇ ਭਾਰਤੀ ਗੀਤ ਗਾ ਕੇ ਲੈ ਲਿਆ ਪੰਗਾ....

ਪਾਕਿ ਔਰਤ ਨੇ ਭਾਰਤੀ ਗੀਤ ਗਾ ਕੇ ਲੈ ਲਿਆ ਪੰਗਾ....

ਪਾਕਿਸਤਾਨ ਦੀ ਇੱਕ ਔਰਤ ਵੱਲੋਂ ਭਾਰਤ ਦੇ ਇੱਕ ਫਿ਼ਲਮੀ ਗੀਤ `ਤੇ ਬੁੱਲ੍ਹ ਹਿਲਾ ਕੇ ਅਦਾਕਾਰੀ ਕਰਨ ਵਾਲੀ ਵਿਡੀਓ ਵਾਇਰਲ ਹੋਣ ਤੋਂ ਬਾਅਦ ਪਾਕਿਸਤਾਨੀ ਅਧਿਕਾਰੀ ਉਸ ਵਿਚਾਰੀ ਦੇ ਪਿੱਛੇ ਪੈ ਗਏ ਹਨ।


ਪ੍ਰਾਪਤ ਜਾਣਕਾਰੀ ਅਨੁਸਾਰ ਇਹ ਔਰਤ ਦਰਅਸਲ ਪਾਕਿਸਤਾਨੀ ‘ਏਅਰ ਸਕਿਓਰਿਟੀ ਫ਼ੋਰਸ` (ਪਾਕਿਸਤਾਨ ਹਵਾਈ ਅੱਡਾ ਸੁਰੱਖਿਆ ਬਲ) ਦੀ ਮੁਲਾਜ਼ਮ ਹੈ ਤੇ ਇਸ ਵੇਲੇ ਉਸ ਦੀ ਡਿਊਟੀ ਸਿਆਲਕੋਟ ਦੇ ਹਵਾਈ ਅੱਡੇ `ਤੇ ਲੱਗੀ ਹੋਈ ਹੈ। ਉਸ ਨੂੰ ਹੁਣ ਆਪਣੇ ਅਧਿਕਾਰੀਆਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ਦੇ ਗੀਤ ਦੀ ਵਿਡੀਓ ਸੋਸ਼ਲ ਮੀਡੀਆ `ਤੇ ਵਾਇਰਲ ਹੋਣ ਦੇ ਤੁਰੰਤ ਬਾਅਦ ਅਧਿਕਾਰੀਆਂ ਨੇ ਉਸ ਔਰਤ ਖਿ਼ਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਸੀ।


ਇਸ ਔਰਤ ਨੇ ਪਾਕਿਸਤਾਨ ਦੇ ਝੰਡੇ ਵਾਲੀ ਟੋਪੀ ਪਹਿਨੀ ਹੋਈ ਹੈ ਤੇ ਉਹ ਗੀਤ ਭਾਰਤ ਦਾ ਗਾ ਰਹੀ ਹੈ। ਇਸੇ ਲਈ ਆਮ ਪਾਕਿਸਤਾਨੀ ਵੀ ਉਸ ਨੂੰ ‘ਲੱਖ ਲਾਹਨਤਾਂ ਪਾ` ਰਹੇ ਹਨ। ਉਨ੍ਹਾਂ ਆਪਣੀ ਸਟਾਫ਼ ਮੈਂਬਰ ਨੂੰ ਸਜ਼ਾ ਦਿੰਦਿਆਂ ਦੋ ਵਰ੍ਹਿਆਂ ਲਈ ਉਸ ਦੇ ਇੰਕ੍ਰੀਮੈਂਟ ਤੇ ਹੋਰ ਭੱਤੇ ਰੋਕ ਲਏ ਹਨ। ਇਸ ਮਾਮਲੇ ਦੀ ਸਰਕਾਰੀ ਜਾਂਚ ਦੇ ਹੁਕਮ ਵੀ ਦੇ ਦਿੱਤੇ ਗਏ ਹਨ।


ਔਰਤ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇ ਉਸ ਨੇ ਅੱਗੇ ਤੋਂ ਅਜਿਹੀ ਹਰਕਤ ਕੀਤੀ, ਤਾਂ ਉਸ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak woman penalised for indian song