ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਹੁਣ ਕਦੇ ਕਿਸੇ ਹੋਰ ਦੇਸ਼ ਲਈ ਜੰਗ ਨਹੀਂ ਲੜੇਗਾ: ਇਮਰਾਨ ਖ਼ਾਨ

ਪਾਕਿ ਹੁਣ ਕਦੇ ਕਿਸੇ ਹੋਰ ਦੇਸ਼ ਲਈ ਜੰਗ ਨਹੀਂ ਲੜੇਗਾ: ਇਮਰਾਨ ਖ਼ਾਨ

ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਇਸਲਾਮਾਬਾਦ ਭਵਿੱਖ `ਚ ਕਦੇ ਕਿਸੇ ਵੀ ਹੋਰ ਦੇਸ਼ ਲਈ ਜੰਗ ਨਹੀਂ ਲੜੇਗਾ। ਉਨ੍ਹਾਂ ਇਸ ਗੱਲ `ਤੇ ਜ਼ੋਰ ਦਿੰਦਿਆਂ ਕਿਹਾ ਕਿ ਉਹ ਸ਼ੁਰੂ ਤੋਂ ਹੀ ਜੰਗ ਦੇ ਵਿਰੁੱਧ ਹਨ ਤੇ ਵੁਨ੍ਹਾਂ ਦੀ ਸਰਕਾਰ ਦੀ ਵਿਦੇਸ਼ ਨੀਤੀ ਵੀ ਸਦਾ ਰਾਸ਼ਟਰ ਹਿਤ ਦੇ ਹੱਕ `ਚ ਖੜ੍ਹਨ ਵਾਲੀ ਹੋਵੇਗੀ।


ਪ੍ਰਧਾਨ ਮੰਤਰੀ ਇਮਰਾਨ ਖ਼ਾਨ ਰਾਵਲਪਿੰਡੀ `ਚ ‘ਰੱਖਿਆ ਤੇ ਸ਼ਹਾਦਤ ਦਿਵਸ` ਰਸਮ ਦੌਰਾਨ ਬੋਲ ਰਹੇ ਸਨ। ਇਸ ਮੌਕੇ ਸੰਸਦ ਮੈਂਬਰ, ਸਿਆਸੀ ਆਗੂ, ਖਿਡਾਰੀ, ਕਲਾਕਾਰ ਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਮੌਜੂਦ ਸਨ।


ਅੱਤਵਾਦ ਖਿ਼ਲਾਫ਼ ਜੰਗ ਦੇ ਚੱਲਦਿਆਂ ਬਰਬਾਦੀ ਤੇ ਦੁੱਖਾਂ ਬਾਰੇ ਬੋਲਦਿਆਂ ਸ੍ਰੀ ਖ਼ਾਨ ਨੇ ਅੱਤਵਾਦ ਵਿਰੁੱਧ ਜ਼ੋਰਦਾਰ ਮੁਕਾਬਲਾ ਕਰਨ ਵਾਲੀ ਪਾਕਿਸਤਾਨੀ ਫ਼ੌਜ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ,‘ਪਾਕਿਸਤਾਨੀ ਫ਼ੌਜ ਵਾਂਗ ਹੋਰ ਕਿਸੇ ਵੀ ਦੇਸ਼ ਨੇ ਅੱਤਵਾਦ ਵਿਰੁੱਧ ਅਜਿਹੀ ਜੰਗ ਨਹੀਂ ਲੜੀ। ਸਾਰੇ ਖ਼ਤਰਿਆਂ ਨਾਲ ਨਿਪਟਣ `ਚ ਦੇਸ਼ ਦੀ ਸੁਰੱਖਿਆ ਤੇ ਖ਼ੁਫ਼ੀਆ ਏਜੰਸੀ ਦਾ ਯੋਗਦਾਨ ਬਿਹਤਰ ਰਿਹਾ ਹੈ।`


ਇਮਰਾਨ ਖ਼ਾਨ ਨੇ ਮਨੁੱਖੀ ਪੂੰਜੀ `ਚ ਨਿਵੇਸ਼ ਦੀ ਗੱਲ ਕਰਦਿਆਂ ਬੱਚਿਆਂ ਨੂੰ ਸਕੂਲ ਭੇਜਣ, ਹਸਪਤਾਲਾਂ ਦੀ ਉਸਾਰੀ ਤੇ ਮੈਰਿਟ ਸਿਸਟਮ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਕੋਲ ਵਾਜਬ ਮਾਤਰਾ ਵਿੱਚ ਵਸੀਲੇ ਹਨ - ‘ਅਸੀਂ ਖਣਿਜ ਪਦਾਰਥਾਂ ਦੇ ਧਨੀ ਹਾਂ, ਭੁਗੋਲਿਕ ਵਿਭਿੰਨਤਾ ਸਾਡੇ ਕੋਲ ਤੇ ਚਾਰ ਮੌਸਮ ਹਨ। ਜ਼ਰੂਰਤ ਸਿਰਫ਼ ਇਸ ਗੱਲ ਦੀ ਹੈ ਕਿ ਅਸੀਂ ਦੇਸ਼ ਨੂੰ ਮਹਾਨ ਬਣਾਉਣ ਦੀ ਦਿਸ਼ਾ ਵਿੱਚ ਟੀਚੇ ਦੀ ਸ਼ਨਾਖ਼ਤ ਕਰ ਕੇ ਈਮਾਨਦਾਰੀ ਨਾਲ ਕੰਮ ਕਰੀਏ।`   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak would not take part in other country s war