ਪਾਕਿਸਤਾਨ ਦੇ ਅਸ਼ਾਂਤ ਬਲੂਚਿਸਤਾਨ ਪ੍ਰਾਂਤ ਵਿਚ ਇਕ ਮਸਜਿਦ ਵਿਚ ਜੁੰਮੇ ਦੀ ਨਮਾਜ ਦੌਰਾਨ ਸ਼ਕਤੀਸ਼ਾਲੀ ਧਮਾਕਾ ਹੋਇਆ। ਜਿਸ ਵਿਚ ਘੱਟ ਤੋਂ ਘੱਟ ਦੋ ਲੋਕਾਂ ਦੀ ਮੌਤ ਹੋ ਗਈ ਅਤੇ 25 ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਪ੍ਰਾਂਤੀ ਰਾਜਧਾਨੀ ਕਵੇਟਾ ਦੇ ਪਸ਼ਤੂਨਾਬਾਦ ਵਿਚ ਰਹਮਾਨੀਆ ਮਸਜਿਦ ਵਿਚ ਆਈਈਡੀ ਧਮਾਕਾ ਕੀਤਾ ਗਿਆ। ਅਜੇ ਕਿਸੇ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ।
ਦ ਐਕਸਪ੍ਰੈਸ ਟ੍ਰਿਬਿਊਨ ਦੀ ਖਬਰ ਮੁਤਾਬਕ, ਕਵੇਟਾ ਦੇ ਉਪ ਮਹਾਨਿਰੀਖਕ (ਡੀਆਈਜੀ) ਅਬਦੁਲ ਰਜਾਕ ਚੀਮਾ ਨੇ ਦੱਸਿਆ ਕਿ ਧਮਾਕਾ ਜੁਮੇ ਦੀ ਨਮਾਜ ਸ਼ੁਰੂ ਹੋਣ ਤੋਂ ਕੁਝ ਦੇਰ ਪਹਿਲਾਂ ਹੀ ਹੋਇਆ। ਜ਼ਮਖੀਆਂ ਨੂੰ ਕਵੇਟਾ ਦੇ ਸਿਵਿਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਪ੍ਰਧਾਨ ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਜ਼ਖਮੀਆਂ ਨੂੰ ਵਧੀਆ ਇਲਾਜ ਉਪਲੱਬਧ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਇਕ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ, ਕਿਉਂਇਕ ਇਹ ਸ਼ਕਤੀਸ਼ਾਲੀ ਧਮਾਕਾ ਸੀ।
ਇਮਰਾਨ ਖਾਨ ਨੇ ਦੁੱਖ ਪ੍ਰਗਟਾਇਆ
ਰਾਸ਼ਟਰਪਤੀ ਡਾ. ਆਰਿਫ ਅਲਵੀ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਵੇਟਾ ਵਿਚ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਹੈ। ਅਲਵੀ ਨੇ ਲੋਕਾਂ ਦੇ ਮਾਰੇ ਜਾਣ ਉਤੇ ਡੂੰਘਾ ਦੁੱਖ ਪ੍ਰਗਟਾਇਆ ਅਤੇ ਘਟਨਾ ਵਿਚ ਜ਼ਖਮੀ ਲੋਕਾਂ ਦੇ ਛੇਤੀ ਸਿਹਤਮੰਦ ਹੋਣ ਦੀ ਕਾਮਨਾ ਕੀਤੀ।