ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ: ਬੱਸ ਹਾਦਸੇ 'ਚ 26 ਯਾਤਰੀਆਂ ਦੀ ਮੌਤ, ਹੈਲੀਕਾਪਟਰ ਕੱਢ ਰਿਹੈ ਲਾਸ਼ਾਂ

ਉੱਤਰੀ ਪਾਕਿਸਤਾਨ ਵਿੱਚ ਸੋਮਵਾਰ (9 ਮਾਰਚ) ਨੂੰ ਇਕ ਯਾਤਰੀ ਬੱਸ ਡੂੰਘੀ ਖੱਡ ਵਿੱਚ ਡਿੱਗਣ ਨਾਲ ਘੱਟੋ ਘੱਟ 23 ਲੋਕਾਂ ਦੀ ਮੌਤ ਹੋ ਗਈ। ਗਿਲਗਿਤ ਬਾਲਿਤਸਤਾਨ ਸਰਕਾਰ ਦੇ ਬੁਲਾਰੇ ਫੈਜ਼ਉੱਲਾ ਫ਼ਿਰਾਕ ਨੇ ਕਿਹਾ ਕਿ ਬੱਸ ਰਾਵਲਪਿੰਡੀ ਤੋਂ ਸਕਰਦੂ ਜਾ ਰਹੀ ਸੀ ਤਾਂ ਬੱਸ ਗਿਲਗਿਤ ਦੇ ਨਜ਼ਦੀਕ ਰੌਂਦੋ ਵਿਖੇ ਖੱਡ ਵਿੱਚ ਡਿੱਗ ਗਈ। ਹਾਲਾਂਕਿ, ਕੁਝ ਮੀਡੀਆ ਰਿਪੋਰਟਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 26 ਦੱਸੀ ਜਾ ਰਹੀ ਹੈ।

 

ਫਿਰਾਕ ਨੇ ਦੱਸਿਆ ਕਿ ਹਾਦਸੇ ਸਮੇਂ ਬੱਸ ਵਿੱਚ 25 ਸਵਾਰੀਆਂ ਸਨ। ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਰੌਂਦੋ ਦੇ ਸਹਾਇਕ ਕਮਿਸ਼ਨਰ ਗੁਲਾਮ ਮੁਰਤਜ਼ਾ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਘੱਟੋ ਘੱਟ 23 ਯਾਤਰੀਆਂ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ 23 ਮ੍ਰਿਤਕਾਂ ਵਿੱਚੋਂ ਤਿੰਨ ਦੀ ਮੌਤ ਸਕਰਦੂ ਦੇ ਇੱਕ ਹਸਪਤਾਲ ਵਿੱਚ ਇਲਾਜ ਦੌਰਾਨ ਹੋਈ।

 

ਮੁਰਤਜ਼ਾ ਨੇ ਦੱਸਿਆ ਕਿ ਅੱਠ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ। ਪਾਕਿਸਤਾਨੀ ਸੈਨਾ ਦੇ ਹੈਲੀਕਾਪਟਰ ਲਾਸ਼ਾਂ ਨੂੰ ਬਾਹਰ ਕੱਢਣ ਲਈ ਮੁਹਿੰਮ ਚਲਾ ਰਹੇ ਹਨ। ਗਿਲਗਿਤ ਬਾਲਿਤਸਤਾਨ ਦੇ ਰਾਜਪਾਲ ਜਲਾਲ ਹੁਸੈਨ ਮਕਪੂਨ ਨੇ ਹਾਦਸੇ ‘ਤੇ ਦੁੱਖ ਜ਼ਾਹਰ ਕੀਤਾ ਅਤੇ ਅਧਿਕਾਰੀਆਂ ਨੂੰ ਬਚਾਅ ਕਾਰਜ ਨੂੰ ਹੋਰ ਤੇਜ਼ ਕਰਨ ਦੀ ਹਦਾਇਤ ਕੀਤੀ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan 23 killed in Bus road accident in Gilgit