ਦੱਖਣੀ ਪਾਕਿਸਤਾਨ ਦੇ ਲਰਕਾਨਾ ਵਿਚ ਰਹਮਾਨਾ ਬੀਬੀ ਦੇ ਦਸ ਸਾਲ ਦੇ ਪੁੱਤਰ ਅਲੀ ਰਜਾ ਨੂੰ ਇਕ ਦਿਨ ਬੁਖਾਰ ਹੋਇਆ ਤਾਂ ਮਾਂ ਨੂੰ ਇਸ ਵਿਚ ਕੁਝ ਵੀ ਅਸਧਾਰਨ ਨਾ ਲੱਗਿਆ। ਬੀਬੀ ਆਪਣੇ ਪੁੱਤਰ ਨੂੰ ਇਕ ਸਥਾਨਕ ਡਾਕਟਰ ਕੋਲ ਲੈ ਗਈ। ਡਾਕਟਰ ਨੇ ਰਜਾ ਨੂੰ ਪੈਰਾਸੀਟਾਮੋਲ ਸਿਰਪ ਦਿੱਤੀ ਅਤੇ ਕਿਹਾ ਕਿ ਘਬਰਾਉਣ ਦੀ ਕੋਈ ਗੱਲ ਨਹੀਂ ਹੈ। ਪ੍ਰੰਤੂ ਮਾਂ ਉਸ ਸਮੇਂ ਘਬਰਾ ਗਈ ਜਦੋਂ ਉਸ ਨੂੰ ਨੇੜਲੇ ਪਿੰਡਾਂ ਵਿਚ ਬੁਖਾਰ ਤੋਂ ਪੀੜਤ ਬੱਚਿਆਂ ਨੂੰ ਐਚਆਈਵੀ ਹੋਣ ਦਾ ਪਤਾ ਲੱਗਿਆ।
ਚਿੰਤਤ ਬੀਬੀ ਰਜਾ ਨੂੰ ਹਸਪਤਾਲ ਲੈ ਗਈ ਜਿੱਥੇ ਮੈਡੀਕਲ ਜਾਂਚ ਵਿਚ ਪੁਸ਼ਟੀ ਹੋ ਗਈ ਕਿ ਲੜਕਾ ਐਚਆਈਵੀ ਪਾਜ਼ਿਟਿਵ ਹੈ। ਉਹ ਉਨ੍ਹਾਂ 500 ਲੋਕਾਂ ਵਿਚ ਸ਼ਾਮਲ ਹੈ ਜੋ ਐਚਆਈਵੀ ਨਾਲ ਪੀੜਤ ਪਾਏ ਗਏ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਬੱਚੇ ਹਨ। ਬੀਬੀ ਨੇ ਵੀਰਵਾਰ ਨੂੰ ਕਿਹਾ ਕਿ ਜਦੋਂ ਤੋਂ ਅਸੀਂ ਸੁਣਿਆ ਹੈ ਕਿ ਸਾਡਾ ਪੁੱਤਰ ਐਚਆਈਪੀ ਪਾਜ਼ਿਟਿਵ ਹੈ, ਅਸੀਂ ਉਸ ਦਿਨ ਤੋਂ ਬਹੁਤ ਦੁਖੀ ਹਾਂ।’
ਬੀਬੀ ਨੇ ਕਿਹਾ ਕਿ ਇਸ ਦਾ ਪਤਾ ਲੱਗਣ ਉਤੇ ਸਾਡਾ ਦਿਲ ਟੁੱਟ ਗਿਆ ਕਿ ਬੱਚਾ ਬਹੁਤ ਛੋਟੀ ਉਮਰ ਵਿਚ ਐਚਆਈਵੀ ਦੀ ਚਪੇਟ ਵਿਚ ਆ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਟੈਸਟ ਕੀਤਾ ਗਿਆ, ਪ੍ਰੰਤੂ ਕੇਵਲ ਰਜਾ ਹੀ ਐਚਆਈਵੀ ਪਾਜ਼ਿਟਿਵ ਪਾਇਆ ਗਿਆ। ਸਿੰਧ ਪ੍ਰਾਂਤ ਵਿਚ ਏਡਜ਼ ਕੰਟਰੋਲ ਪ੍ਰੋਗਰਾਮ ਦੇ ਪ੍ਰਮੁੱਖ ਸਕਿੰਦਰ ਮੇਮਨ ਨੇ ਦੱਸਿਆ ਕਿ ਅਧਿਕਾਰੀਆਂ ਨੇ ਲਰਕਾਨਾ ਦੇ 13,800 ਲੋਕਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਵਿਚੋਂ 410 ਬੱਚੇ ਅਤੇ 100 ਬਾਲਗ ਐਚਆਈਵੀ ਪਾਜ਼ਿਟਿਵ ਪਾਏ ਗਏ।
ਪਾਕਿਸਤਾਨ ਦੇ ਸਿਹਤ ਮੰਤਰਾਲੇ ਨੇ ਦੇਸ਼ ਭਰ ਵਿਚ ਐਚਆਈਵੀ ਦੇ 23000 ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਹਨ। ਪਾਕਿਸਤਾਨ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਸੰਕਰਮਿਤ ਸਰਿੰਜ ਦੀ ਵਰਤੋਂ ਨਾਲ ਐਚਆਈਵੀ ਦੇਸ਼ ਭਰ ਵਿਚ ਫੈਲਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਜਿਹਾ ਲਗਦਾ ਹੈ ਕਿ ਸਥਾਨਕ ਡਾਕਟਰ ਮੁਜਫਰ ਗਾਂਘਰੋ ਨੇ ਅਪ੍ਰੈਲ ਦੀ ਸ਼ੁਰੂ ਵਿਚ ਮਰੀਜ਼ਾਂ ਨੂੰ ਸੰਕਰਮਿਤ ਕੀਤਾ ਅਤੇ ਉਸ ਦੇ ਬਾਅਦ ਲਰਕਾਨਾ ਵਿਚ ਐਚਆਈਵੀ ਵੈਲਿਆ। ਡਾਕਟਰ ਨੂੰ ਏਡਜ਼ ਹੈ।