ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਨੇ ਭਾਰਤ ’ਤੇ ਲਗਾਇਆ FATF ਰਾਹੀਂ ਰਾਜਨੀਤੀ ਕਰਨ ਦਾ ਦੋਸ਼

ਪਾਕਿ ਨੇ ਭਾਰਤ ’ਤੇ ਲਗਾਇਆ FATF ਰਾਹੀਂ ਰਾਜਨੀਤੀ ਕਰਨ ਦਾ ਦੋਸ਼

ਪਾਕਿਸਤਾਨ ਨੇ ਧਨ ਸ਼ੋਧਨ ਅਤੇ ਅੱਤਵਾਦ ਦੇ ਵਿੱਤਪੋਸ਼ਣ ਨੂੰ ਰੋਕਣ ਦੇ ਕਾਰਬਜਲ (ਐਫਏਟੀਐਫ) ਦੀ ਫਲੋਰੀਡਾ ਵਿਚ ਹੋਈ ਮੀਟਿੰਗ ਵਿਚ ਭਾਰਤ ਉਪਰ ਪ੍ਰਕਿਰਿਆ ਦਾ ਰਾਜਨੀਤੀਕਰਨ ਕਰਨ ਦਾ ਸ਼ਨੀਵਾਰ ਨੂੰ ਦੋਸ਼ ਲਗਾਇਆ। ਪਾਕਿਸਤਾਨ ਨੇ ਕਿਹਾ ਕਿ ਭਾਰਤ ਨੇ ਐਫਏਟੀਐਫ ਦੀ ਹਾਲ ਵਿਚ ਹੋਈ ਮੀਟਿੰਗ ਵਿਚ ਸੰਕੁਚਿਤ ਅਤੇ ਪੱਖਪਾਤਪੂਰਣ ਰਵਈਆ ਅਪਣਾਇਆ।

 

ਐਫਏਟੀਐਫ ਨੇ ਇਸ ਮੀਟਿੰਗ ਵਿਚ ਪਾਕਿਸਤਾਨ ਨੂੰ ‘ਸ਼ੱਕੀ’ ਸੂਚੀ ਵਿਚ ਬਰਕਰਾਰ ਰੱਖਣ ਦਾ ਫੈਸਲਾ ਲਿਆ ਹੈ। ਅੱਤਵਾਦੀ ਸਮੂਹਾਂ ਦੇ ਵਿੱਤੀ ਮਦਦ ਉਤੇ ਰੋਕ ਲਗਾਉਣ ਵਿਚ ਅਸਫਲ ਰਹਿਣ ਵਾਲੇ ਦੇਸ਼ਾਂ ਨੂੰ ਐਫਏਟੀਐਫ ਦੀ ‘ਸ਼ੱਕੀ ਸੂਚੀ ਵਿਚ ਰੱਖਿਆ ਜਾਂਦਾ ਹੈ। ਐਫਏਟੀਐਫ ਨੇ ਹਫਤਾ ਭਰ ਚਲੀ ਮੀਟਿੰਗ ਵਿਚ ਪਾਕਿਸਤਾਨ ਨੂੰ ਆਪਣੀ ਜ਼ਮੀਨ ਉਤੇ ਅੰਤਵਾਦ ਨੂੰ ਸਹਿ ਦੇਣ ਅਤੇ ਅੱਤਵਾਦ ਦੇ ਵਿੱਤ ਪੋਸ਼ਣ ਨੂੰ ਰੋਕਣ ਨਾਲ ਸਬੰਧਤ ਵਿਸ਼ਵ ਚਿੰਤਾਵਾਂ ਨੂੰ ਦੂਰ ਕਰਨ ਲਈ ਭਰੋਸੇਮੰਦ, ਪ੍ਰਮਾਣਤ ਕੀਤੇ ਜਾਣ ਯੋਗ ਅਤੇ ਟਿਕਾਊ ਕਦਮ ਚੁੱਕਣ ਨੂੰ ਵੀ ਕਿਹਾ।

ਐਫਏਟੀਐਫ ਨੇ ਪਾਕਿਸਤਾਨ ਨੂੰ ਪਿਛਲੇ ਸਾਲ ਜੂਨ ਵਿਚ ਸ਼ੱਕੀ ਸੂਚੀ ਵਿਚ ਸ਼ਾਮਲ ਕੀਤਾ ਸੀ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਅਸੀਂ ਐਫਏਟੀਐਫ ਦੀ ਰਿਪੋਰਟ ਨਾਲ ਸਬੰਧਤ ਭਾਰਤ ਦੇ ਬਿਆਨ ਨੂੰ ਬੇਲੋੜਾ ਅਤੇ ਅਣਚਾਹਿਆ ਮੰਨਦੇ ਹਾਂ। ਇਹ ਐਫਏਟੀਐਫ ਦੇ ਫੈਸਲੇ ਨੂੰ ਆਪਣੇ ਸੰਕੁਚਿਤ ਅਤੇ ਪੱਖਪਾਤਪੂਰਣ ਉਦੇਸ਼ਾਂ ਲਈ ਰਾਜਨੀਤਿਕ ਬਣਾਉਣ ਦੇ ਭਾਰਤ ਦੇ ਯਤਨਾਂ ਦਾ ਇਕ ਨਵਾਂ ਉਦਾਹਰਣ ਹੈ।

 

ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਇਹ ਬਿਆਨ ਉਨ੍ਹਾਂ ਖਬਰਾਂ ਨੂੰ ਲੈ ਕੇ ਦਿੱਤਾ ਹੈ ਜਿਸ ਵਿਚ ਦਾਅਵਾ ਕੀਤਾ ਗਿਆ ਕਿ ਭਾਰਤ ਨੇ ਓਰਲਾਂਡੋ ਵਿਚ ਹੋਏ ਪਹਿਲੇ ਸ਼ੈਸ਼ਨ ਵਿਚ ਪਾਕਿਸਤਾਨ ਨੂੰ ਕਾਲੀ ਸੂਚੀ ਵਿਚ ਪਾਉਣ ਉਤੇ ਜ਼ੋਰ ਦਿੱਤਾ ਸੀ। ਬਿਆਨ ਵਿਚ ਕਿਹਾ ਗਿਆ, ‘ਅਸੀਂ ਉਮੀਦ ਕਰਦੇ ਹਾਂ ਕਿ ਐਫਏਟੀਐਫ ਦੇ ਮੈਂਬਰ ਦੇਸ਼ ਭਾਰਤ ਵੱਲੋਂ ਐਫਏਟੀਐਫ ਦੀ ਪ੍ਰਕਿਰਿਆਵਾਂ ਦੇ ਰਾਜਨੀਤੀਕਰਨ ਦੀ ਜਾਰੀ ਕੋਸ਼ਿਸ ਨੂੰ ਗੰਭੀਰਤਾ ਨਾਲ ਲੇਣਗੇ ਅਤੇ ਇਸ ਨੂੰ ਰੱਦ ਕਰਨਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan accuses India of politicising deliberations at FATF meeting in US