ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਨੇ ਅਮਰੀਕਾ ਸਾਹਮਣੇ ਮੁੜ ਜੋੜੇ ਹੱਥ, ਭਾਰਤ ਨੂੰ ਮਨਾਉਣ ਲਈ ਕਿਹਾ

ਪਾਕਿਸਤਾਨ ਦੇ ਵਿਦੇਸ਼ ਮੰਤਰੀ ਮਹਿਮੂਦ ਕੁਰੈਸ਼ੀ ਨੇ ਸ਼ੁੱਕਰਵਾਰ ਨੂੰ ਅਮਰੀਕਾ ਤੋਂ ਅਪੀਲ ਕੀਤੀ ਕਿ ਉਹ ਕਸ਼ਮੀਰ ਮਾਮਲੇ ਤੇ ਗੱਲਬਾਤ ਸ਼ੁਰੂ ਕਰਨ ਲਈ ਭਾਰਤ ਨੂੰ ਰਾਜ਼ੀ ਕਰੇ।

 

ਕੁਰੈਸ਼ੀ ਨੇ ਕਿਹਾ ਕਿ ਭਾਰਤ ਨੇ ਕਸ਼ਮੀਰ ਮਾਮਲੇ ਚ ਰਾਸ਼ਟਰਪਤੀ ਟਰੰਪ ਦੀ ਪੇਸ਼ਕਸ਼ ਤੇ ਹੀ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤਾ ਹੈ। ਭਾਰਤ ਇਸ ਮਾਮਲੇ ’ਤੇ ਗੱਲਬਾਤ ਤੋਂ ਬਚ ਰਿਹਾ ਹੈ ਤੇ ਨਾਲ ਹੀ ਭਾਰਤ ਇਹ ਮਾਮਲੇ ਦੀ ਹੱਲ ਲਈ ਇੱਛੁਕ ਨਹੀਂ ਦਿਖ ਰਿਹਾ।

 

ਕੁਰੈਸ਼ੀ ਨੇ ਜੰਮੂ-ਕਸ਼ਮੀਰ ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਦੋਸ਼ ਦੁਹਰਾਉਂਦਿਆਂ ਕਿਹਾ ਕਿ ਇਕ ਪਾਸੇ ਭਾਰਤ ਦਾ ਜ਼ੋਰ ਇਸ ਗੱਲ ਤੇ ਹੈ ਕਿ ਕਸ਼ਮੀਰ ਇਕ ਦੋਪੱਖੀ ਮਾਮਲਾ ਹੈ, ਇਸ ਤੇ ਕੋਈ ਵੀ ਗੱਲ ਸਿਰਫ ਪਾਕਿਸਤਾਨ ਨਾਲ ਹੋਵੇਗੀ ਪਰ ਫਿਰ ਵੀ ਉਹ ਗੱਲਬਾਤ ਦੀ ਟੇਬਲ ਤੇ ਆਉਣ ਲਈ ਤਿਆਰ ਨਹੀਂ ਹੈ।

 

ਕੁਰੈਸ਼ੀ ਨੇ ਕਿਹਾ, ਟਰੰਪ ਨੇ ਵਿਚੋਲਗੀ ਦਾ ਪ੍ਰਸਤਾਵ ਖੇਤਰੀ ਹਾਲਾਤ ਦੇ ਮੱਦੇਨਜ਼ਰ ਦਿੱਤਾ ਹੈ। ਇਸ ਲਈ ਅਸੀਂ ਉਨ੍ਹਾਂ ਦਾ ਧੰਨਵਾਦ ਅਦਾ ਕਰਦੇ ਹਨ। ਭਾਰਤ ਆਸਾਨੀ ਨਾਲ ਗੱਲਬਾਤ ਲਈ ਰਾਜ਼ੀ ਨਹੀਂ ਹੋਵੇਗਾ। ਅਸੀਂ ਅਮਰੀਕਾ ਤੋਂ ਅਪੀਲ ਕਰਦੇ ਹਾਂ ਕਿ ਉਹ ਆਪਣੇ ਪ੍ਰਭਾਵ ਦੀ ਵਰਤੋਂ ਕਰਦਿਆਂ ਭਾਰਤ ਨੂੰ ਸਾਡੇ ਨਾਲ ਗੱਲਬਾਤ ਕਰਨ ਲਈ ਰਾਜ਼ੀ ਕਰੇ।

 

ਕੁਰੈਸ਼ੀ ਨੇ ਅੱਗੇ ਕਿਹਾ ਕਿ ਉਹ ਇਸ ਮਾਮਲੇ ਚ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਨੂੰ ਇਕ ਚਿੱਠੀ ਲਿਖਣ ਜਾ ਰਹੇ ਹਨ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan again request America to help on Kashmir