ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਦੀ ਫੌਜ ਨੇ ਮੰਨਿਆ, ਦੇਸ਼ ’ਚ ਪਲ ਰਿਹਾ ਅੱਤਵਾਦ–ਜਿਹਾਦੀ ਸਮੂਹ

ਪਾਕਿ ਦੀ ਫੌਜ ਨੇ ਮੰਨਿਆ, ਦੇਸ਼ ’ਚ ਪਲ ਰਿਹਾ ਅੱਤਵਾਦ–ਜਿਹਾਦੀ ਸਮੂਹ

ਪਾਕਿਸਤਾਨ ਦੀ ਫੌਜ ਨੇ ਮੰਨਿਆ ਹੈ ਕਿ ਉਸਦੇ ਦੇਸ਼ ਵਿਚ ਅੱਤਵਾਦੀ ਅਤੇ ਜਿਹਾਦੀ ਸਮੂਹ ਮੌਜੂਦ ਹਨ। ਪਾਕਿਸਤਾਨ ਦੀ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਸੋਮਵਾਰ ਨੂੰ ਕਿਹਾ ਕਿ ਅੱਤਵਾਦ ਦੇ ਖਿਲਾਫ ਅਜੇ ਕਾਫੀ ਕਦਮ ਚੁੱਕਣ ਦੀ ਜ਼ਰੂਰਤ ਹੈ। ਇਸ ਦੇ ਨਾਲ ਉਨ੍ਹਾਂ ਦੇਸ਼ ਵਿਚ ਮੌਜੂਦ ਮਦਰਸਿਆਂ ਉਤੇ ਨਕੇਲ ਕੱਸਣ ਦੀ ਵੀ ਗੱਲ ਕਹੀ।

 

ਗਫੂਰ ਨੇ ਦੱਸਿਆ ਕਿ ਪਾਕਿਸਤਾਨ ਵਿਚ 30 ਹਜ਼ਾਰ ਮਦਰਸੇ ਹਨ ਜਿਨ੍ਹਾਂ ਨੂੰ ਹੁਣ ਸਿੱਖਿਆ ਵਿਭਾਗ ਕੰਟਰੋਲ ਕਰੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਦਰਸਿਆਂ ਦੇ ਪਾਠਕ੍ਰਮ ਵਿਚ ਨਵੇਂ ਵਿਸ਼ੇ ਜੋੜੇ ਜਾਣਗੇ। ਹੇਟ ਸਪੀਚ ਨੂੰ ਥਾਂ ਨਹੀਂ ਮਿਲੇਗੀ ਅਤੇ ਦੂਜੇ ਵਰਗਾਂ ਦਾ ਆਦਰ ਸਿਖਾਇਆ ਜਾਵੇਗਾ। ਗਫੂਰ ਨੇ ਦੱਸਿਆ ਕਿ ਇਸਦਾ ਲਾਭ ਇਹ ਹੋਵੇਗਾ ਕਿ ਜਦੋਂ ਬੱਚੇ ਵੱਡੇ ਹੁੰਦੇ ਹਨ ਅਤੇ ਇਨ੍ਹਾਂ ਸੰਸਥਾਵਾਂ ਨੂੰ ਛੱਡਦੇ ਹਨ ਤਾਂ ਉਨ੍ਹਾਂ ਕੋਲ ਕਰੀਅਰ ਦੇ ਉਹ ਮੌਕੇ ਹੋਣਗੇ ਜੋ ਇਕ ਨਿੱਜੀ ਸਕੂਲ ਨਾਲ ਆਉਣ ਵਾਲੇ ਲੋਕਾਂ ਕੋਲ ਹੁੰਦੇ ਹਨ।

 

ਉਨ੍ਹਾਂ ਅੱਗੇ ਕਿਹਾ ਕਿ ਪਾਕਿਸਤਾਨ ਵਿਚ ਹਿੰਸਕ ਅੱਤਵਾਦ ਨੂੰ ਖਤਮ ਕਰਨਾ ਚਾਹੁੰਦੇ ਹਨ ਅਤੇ ਇਹ ਤਾਂ ਹੋਵੇਗਾ ਜਦੋਂ ਸਾਡੇ ਬੱਚਿਆਂ ਨੂੰ ਸਿੱਖਿਆ ਦੇ ਬਰਾਬਰ ਮੌਕੇ ਮਿਲਣਗੇ। ਉਨ੍ਹਾਂ ਦੱਸਿਆ ਕਿ ਮਦਰਸੇ ਨਾਲ ਜੁੜੇ ਕਾਨੂੰਨ ਨੂੰ ਅੱਗੇ ਮਹਾ ਸੰਸਦ ਵਿਚ ਪੇਸ਼ ਕੀਤਾ ਜਾਵੇਗਾ। ਉਸਦੇ ਬਾਅਦ ਪਾਠਕ੍ਰਮ ਨਿਰਧਾਰਤ ਹੋਵੇਗਾ ਅਤੇ ਅਧਿਆਪਕਾਂ ਦੀ ਨਿਯੁਕਤੀ ਦੇ ਵਿੱਤੀ ਵੰਡ ਕੀਤੀ ਜਾਵੇਗੀ।

 

ਅੱਤਵਾਦੀ ਸੰਗਠਨਾਂ ਉਤੇ ਕਾਰਵਾਈ ਕੀਤੀ ਜਾ ਰਹੀ ਹੈ

 

ਗਫੂਰ ਨੇ ਇਕ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਅਸੀਂ ਹਿੰਸਕ ਕੱਟੜਪੰਥੀ ਸੰਗਠਨਾਂ ਅਤੇ ਜਿਹਾਦੀ ਸਮੂਹਾਂ ਦੀ ਪਹਿਚਾਣ ਕੀਤੀ ਹੈ ਅਤੇ ਉਨ੍ਹਾਂ ਉਤੇ ਪਾਬੰਦੀ ਲਗਾਈ ਗਈ ਹੈ। ਅਸੀਂ ਉਨ੍ਹਾਂ ਦੇ ਖਿਲਾਫ ਕਾਰਵਾਈ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਪਾਕਿ ਨੂੰ ਦੁੱਖ ਝਲਣਾ ਪਿਆ ਹੈ ਅਤੇ ਅੱਤਵਾਦ ਨੂੰ ਖਤਮ ਕਰਨ ਲਈ ਕਾਫੀ ਕੁਝ ਕਰਨ ਦੀ ਜ਼ਰੂਰਤ ਹੈ।

 

ਸਰਕਾਰਾਂ ਅੱਤਵਾਦ ਨਾਲ ਨਿੱਜਠਣ ’ਚ ਨਕਾਮ ਰਹੀ

 

ਉਨ੍ਹਾਂ ਇਹ ਵੀ ਸਵੀਕਾਰ ਕੀਤਾ ਕਿ ਪਿਛਲੀਆਂ ਸਰਕਾਰਾਂ ਅੱਤਵਾਦ ਨਾਲ ਨਿੱਜਠਣ ਵਿਚ ਨਾਕਾਮ ਰਹੀ ਹੈ ਅਤੇ ਉਸਦਾ ਕਾਰਨ ਪਾਕਿਸਤਾਨ ਨੂੰ ਲੱਖਾਂ ਡਾਲਰ ਦਾ ਨੁਕਸਾਨ ਹੋਇਆ ਹੈ। ਗਫੂਰ ਨੇ ਕਿਹਾ ਕਿ ਸਰਕਾਰਾਂ ਮੇਹਰਬਾਨੀ ਕਰਨ ਵਿਚ ਰੁਝੀਆਂ ਰਹੀਆਂ ਅਤੇ ਹਰ ਸੁਰੱਖਿਆ ਏਜੰਸੀ ਇਸ ਵਿਚ ਰੁਝੀ ਰਹੀ ਹੈ।

 

ਪਿਛਲੇ ਮਹੀਨੇ ਕਾਰਵਾਈ ਕੀਤੀ

ਪਾਕਿ ਸਰਕਾਰ ਨੇ ਪਿਛਲੇ ਮਹੀਨੇ 182 ਮਦਰਸਿਆਂ (ਧਾਰਮਿਕ ਸਕੂਲਾਂ) ਨੂੰ ਆਪਣੇ ਕਬਜ਼ੇ ਵਿਚ ਲਿਆ ਸੀ ਅਤੇ ਪਾਬੰਦੀ ਸੰਗਠਾਂ ਦੇ ਕਰੀਬ 100 ਤੋਂ ਜ਼ਿਆਦਾ ਲੋਕਾਂ ਨੂੰ ਹਿਰਾਸਤ ਵਿਚ ਲਿਆ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan army admits terrorists Jihadi groups are in country