ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਸੈਨਾ ਮੁਖੀ ਬਾਜਵਾ ਦੀ ਉਤਰੇਗੀ ਵਰਦੀ? ਸੁਪਰੀਮ ਕੋਰਟ 'ਚ ਅੱਜ ਫ਼ੈਸਲਾ ਸੰਭਵ

ਪਾਕਿਸਤਾਨ ਦੇ ਚੀਫ਼ ਜਸਟਿਸ ਆਸਿਫ ਸਈਦ ਖੋਸਾ ਨੇ ਪਾਕਿ ਸੈਨਾ ਦੇ ਮੁਖੀ ਨੂੰ ਇੱਕ 'ਸ਼ਟਲਕਾਕ'' ਦੇ ਤੌਰ ਵਿੱਚ ਤਬਦੀਲ ਕਰ ਦੇਣ ਨੂੰ ਲੈ ਕੇ ਅਟਾਰਨੀ ਜਰਨਲ ਨੂੰ ਫਟਕਾਰ ਲਾਈ। ਨਾਲ ਹੀ, ਇਮਰਾਨ ਖ਼ਾਨ ਸਰਕਾਰ ਨੂੰ ਕਿਹਾ ਕਿ ਉਹ ਜੋ ਕੁਝ ਕਰ ਰਹੀ ਹੈ, ਉਸ ਉੇੱਤੇ ਮੁੜ ਤੋਂ ਵਿਚਾਰ ਕਰੇ। ਪਾਕਿ ਸੁਪਰੀਮ ਕੋਰਟ ਨੇ ਬੁੱਧਵਾਰ (27 ਨਵੰਬਰ) ਨੂੰ ਮੌਜੂਦਾ ਸੈਨਾ ਮੁਖੀ ਜਰਨਲ ਕਮਰ ਜਾਵੇਦ ਬਾਜਵਾ ਦੇ ਕਾਰਜਕਾਲ ਨਾਲ ਜੁੜੇ ਇੱਕ ਅਹਿਮ ਮਾਮਲੇ ਦੀ ਸੁਣਵਾਈ ਵੀਰਵਾਰ ਤੱਕ ਲਈ ਰੋਕ ਦਿੱਤੀ ਹੈ।

 

ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ 19 ਅਗਸਤ ਨੂੰ ਇੱਕ ਅਧਿਕਾਰਤ ਸੂਚਨਾ ਰਾਹੀਂ ਜਨਰਲ ਬਾਜਵਾ ਦੇ ਕਾਰਜਕਾਲ ਵਿੱਚ ਤਿੰਨ ਸਾਲਾਂ ਦਾ ਵਾਧਾ ਕੀਤਾ ਸੀ। ਇਸ ਪਿੱਛੇ ਉਨ੍ਹਾਂ ਨੇ ਸੁਰੱਖਿਆ ਦਾ ਹਵਾਲਾ ਦਿੱਤਾ ਸੀ। ਬਾਜਵਾ ਦਾ ਮੁੱਲ ਕਾਰਜਕਾਲ 29 ਨਵੰਬਰ ਨੂੰ ਸਮਾਪਤ ਹੋਣ ਵਾਲਾ ਹੈ ਅਤੇ ਜੇਕਰ ਸੁਪਰੀਮ ਕੋਰਟ ਨੇ ਉਸ ਤੋਂ ਪਹਿਲਾਂ ਉਸ ਦੇ ਹੱਕ ਵਿੱਚ ਫੈਸਲਾ ਦਿੱਤਾ ਤਾਂ ਉਹ ਇਸ ਅਹੁਦੇ ਉੱਤੇ ਬਣ ਰਹਿ ਸਕਦੇ ਹਨ। ਪਰ ਇਸ ਮਾਮਲੇ ਵਿੱਚ ਪਾਕਿ ਉੱਚ ਅਦਾਲਤ ਦਾ ਫੈਸਲਾ ਬਾਜਵਾ ਨੂੰ ਹੋਰ ਤਿੰਨ ਸਾਲ ਇਸ ਅਹੁਦੇ ਉੱਤੇ ਬਣੇ ਰਹਿਣ ਤੋਂ ਰੋਕ ਵੀ ਸਕਦਾ ਹੈ।

 

ਪਾਕਿਸਤਾਨ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਆਸਿਫ ਸਈਦ ਖੋਸਾ ਦੀ ਅਗਵਾਈ ਵਾਲੇ ਤਿੰਨ ਜੱਜਾਂ ਦੇ ਬੈਂਚ ਨੇ ਮੰਗਲਵਾਰ ਨੂੰ ਕਿਹਾ ਕਿ ਅਜੇ ਸਮਾਂ ਹੈ। ਸਰਕਾਰ ਨੂੰ ਆਪਣੇ ਕਦਮ ਵਾਪਸ ਲੈਣੇ ਚਾਹੀਦੇ ਹਨ ਅਤੇ ਸੋਚਣਾ ਚਾਹੀਦਾ ਹੈ ਕਿ ਇਹ ਕੀ ਕਰ ਰਹੀ ਹੈ। ਉਹ ਉੱਚ ਅਹੁਦੇਦਾਰ ਨਾਲ ਅਜਿਹਾ ਕੁਝ ਨਹੀਂ ਕਰ ਸਕਦੀ। ਅਦਾਲਤ ਨੇ ਅਟਾਰਨੀ ਜਨਰਲ (ਏ.ਜੀ.) ਅਨਵਰ ਮਨਸੂਰ ਖ਼ਾਨ ਨੂੰ ਕਿਹਾ ਕਿ ਤੁਸੀਂ ਸੈਨਾ ਮੁਖੀ ਨੂੰ ਸ਼ਟਲਕਾਕ ਵਿੱਚ ਬਦਲ ਦਿੱਤਾ ਹੈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan Army chief Qamar Javed Bajwa extension hangs in balance SC adjourns hearing until