ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਫ਼ੌਜ ਦਾ ਦਾਅਵਾ, ਬੈਲਿਸਟਿਕ ਮਿਜ਼ਾਈਲ ‘ਸ਼ਾਹੀਨ-1’ ਦਾ ਟੈਸਟ ਸਫਲ

ਭੁੱਖਮਰੀ ਦੇ ਕੰਢੇ ਪੁੱਜ ਚੁੱਕਿਆ ਪਾਕਿਸਤਾਨ ਦਾ ਹਥਿਆਰ-ਪ੍ਰੇਮ ਖਤਮ ਨਹੀਂ ਹੋ ਰਿਹਾ ਹੈ। ਇਸ ਕੜੀ ਨੂੰ ਅੱਗੇ ਤੋਰਦਿਆਂ ਸੋਮਵਾਰ ਨੂੰ ਪਾਕਿਸਤਾਨ ਨੇ ਸਤਹ ਤੋਂ ਸਤਹ ’ਤੇ ਮਾਰ ਕਰਨ ਵਾਲੀ ਬੈਲਿਸਟਿਕ ਮਿਜ਼ਾਈਲ ਦਾ ਸਫਲ ਟੈਸਟ ਕਰਨ ਦਾ ਦਾਅਵਾ ਕੀਤਾ ਹੈ। ਇਹ ਮਿਜ਼ਾਈਲ ਪ੍ਰਮਾਣੂ ਹਥਿਆਰ ਲਿਜਾਉਣ ਦੇ ਸਮਰੱਥ ਹੈ।

 

ਪਾਕਿ ਆਰਮੀ ਦਾ ਦਾਅਵਾ ਹੈ ਕਿ ਇਹ ਮਿਜ਼ਾਈਲ 650 ਕਿਲੋਮੀਟਰ ਤਕ ਕਿਸੇ ਵੀ ਕਿਸਮ ਦਾ ਵਿਸਫੋਟਕ ਲੈ ਕੇ ਜਾਣ ਦੇ ਸਮਰੱਥ ਹੈ। ਪਾਕਿਸਤਾਨ ਸੈਨਾ ਦੇ ਬੁਲਾਰੇ ਮੇਜਰ ਜਨਰਲ ਆਸਿਫ ਗ਼ਫੂਰ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।

 

ਸੈਨਾ ਦੇ ਬੁਲਾਰੇ ਨੇ ਕਿਹਾ ਕਿ ‘ਸ਼ਾਹੀਨ-1’ ਮਿਜ਼ਾਈਲ ਦੀ ਲਾਂਚਿੰਗ ਸਿਖਲਾਈ ਦਾ ਹਿੱਸਾ ਹੈ। ਪਾਕਿ ਆਰਮੀ ਨੇ ਟਵੀਟ ਕੀਤਾ, "ਇਸ ਲਾਂਚ ਦਾ ਟੀਚਾ ਸੈਨਾ ਦੀ ਤਕਨੀਕੀ ਫੋਰਸ ਕਮਾਂਡ ਦੀ ਤਿਆਰੀ ਦੀ ਪਰਖ ਕਰਨਾ ਸੀ।"

 

ਪਾਕਿਸਤਾਨ ਦੀ ਇਹ ਮਿਜ਼ਾਈਲ ਭਾਰਤ ਦੇ ਲਗਭਗ ਸਾਰੇ ਖੇਤਰਾਂ ਨੂੰ ਕਵਰ ਕਰੇਗੀ। ਇਹ ਸਪਸ਼ਟ ਨਹੀਂ ਹੈ ਕਿ ਪਾਕਿਸਤਾਨ ਨੇ ਇਹ ਮਿਜ਼ਾਈਲ ਪ੍ਰੀਖਣ ਕਿੱਥੇ ਕੀਤਾ ਹੈ।

 

ਪਾਕਿਸਤਾਨ ਦੇ ਮਿਜ਼ਾਈਲ ਪ੍ਰੀਖਣ ਤੋਂ ਕੁਝ ਦਿਨ ਪਹਿਲਾਂ ਭਾਰਤ ਨੇ ‘ਅਗਨੀ-2’ ਦਾ ਰਾਤ ਵੇਲੇ ਟਰਾਇਲ ਕੀਤਾ ਸੀ। ਇਹ ਮਿਜ਼ਾਈਲ ਸਤਹ ਤੋਂ ਸਤਹ ਤੱਕ ਮਾਰ ਕਰਨ ਅਤੇ ਪਰਮਾਣੂ ਹਥਿਆਰ ਲੈ ਜਾਣ ਦੇ ਸਮਰੱਥ ਹੈ। 'ਅਗਨੀ-2' ਮਿਜ਼ਾਈਲ 2000 ਕਿਲੋਮੀਟਰ ਦੀ ਦੂਰੀ 'ਤੇ ਹਮਲਾ ਕਰਨ ਦੇ ਸਮਰੱਥ ਹੈ ਜਿਸ ਦੀ ਲੋੜ ਪੈਣ ਤੇ ਕਿਲੋਮੀਟਰ ਦੀ ਹੱਦ ਵਧਾਈ ਵੀ ਜਾ ਸਕਦੀ ਹੈ। ਇਹ ਪਹਿਲਾਂ ਹੀ ਭਾਰਤੀ ਫੌਜ ਚ ਸ਼ਾਮਲ ਹੋ ਚੁੱਕੀ ਹੈ।

 

ਕਸ਼ਮੀਰ ਤੋਂ ਧਾਰਾ 370 ਨੂੰ ਹਟਾਏ ਜਾਣ ਤੋਂ ਬਾਅਦ ਤੋਂ ਹੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਬਣਿਆ ਹੋਇਆ ਹੈ। ਪਾਕਿਸਤਾਨ ਭਾਰਤ ਦੇ ਇਸ ਅੰਦਰੂਨੀ ਮੁੱਦੇ 'ਤੇ ਲਗਾਤਾਰ ਗੁੰਮਰਾਹ ਕਰ ਰਿਹਾ ਹੈ। ਭਾਰਤ ਦੇ ਫੈਸਲੇ ਦਾ ਵਿਰੋਧ ਕਰਦਿਆਂ ਪਾਕਿ ਨੇ ਆਪਣੇ ਇਥੋਂ ਭਾਰਤੀ ਡਿਪਲੋਮੈਟਾਂ ਨੂੰ ਵੀ ਵਾਪਸ ਭੇਜ ਚੁੱਕਾ ਹੈ। ਪਾਕਿਸਤਾਨ ਇਸ ਸਾਲ ਅਗਸਤ ਚ ਗ਼ਜ਼ਨਵੀ ਮਿਜ਼ਾਈਲ ਦਾ ਪ੍ਰੀਖਣ ਕਰ ਚੁੱਕਾ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan Army claims ballistic missile Shaheen-1 test successful