ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨੀ ਫ਼ੌਜ ਬੁਲਾਰੇ ਨੇ JNU ਪੁੱਜਣ ਲਈ ਦੀਪਿਕਾ ਦੀ ਰੱਜ ਕੇ ਕੀਤੀ ਸ਼ਲਾਘਾ

ਪਾਕਿਸਤਾਨੀ ਸੈਨਾ ਦੇ ਬੁਲਾਰੇ ਨੇ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਨੂੰ ਬੁੱਧਵਾਰ ਨੂੰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਵਿਖੇ ਪ੍ਰਦਰਸ਼ਨਕਾਰੀਆਂ ਨਾਲ ਇਕਮੁੱਠਤਾ ਜਤਾਉਣ ਲਈ ਇਕ ਬਹਾਦਰ ਵਿਅਕਤੀ ਕਿਹਾ, ਪਰ ਛੇਤੀ ਹੀ ਉਕਤ ਬੁਲਾਰੇ ਨੇ ਆਪਣਾ ਟਵੀਟ ਮਿਟਾ ਵੀ ਦਿੱਤਾ

 

ਮੇਜਰ ਜਨਰਲ ਆਸਿਫ ਗਫੂਰ ਨੇ ਆਪਣੇ ਨਿਜੀ ਟਵਿੱਟਰ ਖਾਤੇ ਨਾਲ ਪਾਦੁਕੋਣ ਦੀ ਸ਼ਲਾਘਾ ਕੀਤੀ ਪਰ ਥੋੜ੍ਹੀ ਦੇਰ ਬਾਅਦ ਉਨ੍ਹਾਂ ਨੇ ਅਣਪਛਾਤੇ ਕਾਰਨਾਂ ਕਰਕੇ ਆਪਣਾ ਟਵੀਟ ਡਿਲੀਟ ਵੀ ਕਰ ਦਿੱਤਾ

 

 

ਉਨ੍ਹਾਂ ਨੇ ਹੁਣ ਮਿਟਾਏ ਜਾ ਚੁਕੇ ਟਵੀਟ ਕਿਹਾ, ਨੌਜਵਾਨਾਂ ਅਤੇ ਸੱਚ ਦੇ ਨਾਲ ਖੜੇ ਹੋਣ ਲਈ ਦੀਪਿਕਾ ਪਾਦੁਕੋਣ ਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ। ਤੁਸੀਂ ਮੁਸ਼ਕਲ ਸਮੇਂ ਚ ਸਾਬਤ ਕੀਤਾ ਹੈ ਕਿ ਤੁਸੀਂ ਇੱਕ ਬਹਾਦਰ ਵਿਅਕਤੀ ਹੋ। ਤੁਸੀਂ ਸਤਿਕਾਰ ਹਾਸਲ ਕੀਤਾ ਹੈ। ਇਨਸਾਨੀਅਤ ਹਰ ਚੀਜ਼ ਤੋਂ ਉਪਰ ਹੈ।

 

ਦੱਸ ਦੇਈਏ ਕਿ ਪਦੁਕੋਣ ਜੇਐਨਯੂ ਹਿੰਸਾ ਦੇ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨਾਲ ਇੱਕਜੁੱਟਤਾ ਜਤਾਉਣ ਲਈ ਮੰਗਲਵਾਰ ਸ਼ਾਮ ਅਚਾਨਕ ਯੂਨੀਵਰਸਿਟੀ ਦੇ ਕੈਂਪਸ ਪਹੁੰਚ ਗਈ ਸੀ।

 

ਜੇਐਨਯੂ ਦੇ ਦੂਸਰੇ ਵਿਦਿਆਰਥੀਆਂ ਨੂੰ ਪਾਕਿਸਤਾਨ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਹਮਾਇਤ ਮਿਲੀ ਹੈ। ਅਧਿਆਪਕਾਂ ਨੇ ਬੁੱਧਵਾਰ ਨੂੰ ਲਾਹੌਰ ਵਿਦਿਆਰਥੀਆਂ ਦੁਆਰਾ ਇੱਕ ਰੈਲੀ ਕੱਢੀ। ਵੱਡੀ ਗਿਣਤੀ ਵਿਦਿਆਰਥੀ ਲਾਹੌਰ ਪ੍ਰੈਸ ਕਲੱਬ ਦੇ ਸਾਹਮਣੇ ਇਕੱਠੇ ਹੋਏ ਅਤੇ ਨਾਅਰੇਬਾਜ਼ੀ ਜ਼ਰੀਏ ਜੈੱਨਯੂ, ਏਐਮਯੂ ਅਤੇ ਭਾਰਤੀ ਵਿਦਿਆਰਥੀਆਂ ਦਾ ਸਮਰਥਨ ਕੀਤਾ

 

ਦੱਸ ਦੇਈਏ ਕਿ ਜੇਐਨਯੂ ਕੈਂਪਸ ਵਿਦਿਆਰਥੀ ਯੂਨੀਅਨ ਦੇ ਪ੍ਰਦਰਸ਼ਨ ਦੇ ਵਿਚਕਾਰ ਐਤਵਾਰ ਸ਼ਾਮ ਨੂੰ ਨਕਾਬਪੋਸ਼ ਲੋਕਾਂ ਨੇ ਹਮਲਾ ਕੀਤਾ ਸੀ ਡਾਂਗਾਂ ਨਾਲ ਲੈਸ ਨਕਾਬਪੋਸ਼ ਜੇਐਨਯੂ ਕੈਂਪਸ ਦਾਖਲ ਹੋਏ ਤੇ ਚਾਰ ਘੰਟਿਆਂ ਤਕ ਕੈਂਪਸ ਭਾਜੜਾਂ ਪਾ ਕੇ ਰੱਖੀਆਂ। ਅਣਪਛਾਤੇ ਵਿਅਕਤੀਆਂ ਨੇ ਸਾਬਰਮਤੀ ਹੋਸਟਲ, ਸਾਬਰਮਤੀ ਟੀ-ਪੁਆਇੰਟ ਸਮੇਤ ਕਈ ਹੋਸਟਲਾਂ ਦੀ ਭੰਨਤੋੜ ਕੀਤੀਜਿਸ ਦੀ ਪੁਲਿਸ ਹੁਣ ਜਾਂਚ ਕਰ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan Army spokesperson Major General Asif Ghafoor tweeted in support of actress Deepika Padukone Later deleted tweet