ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਵੱਲੋਂ 18 ਭਾਰਤੀ ਮਛੇਰੇ ਗ੍ਰਿਫ਼ਤਾਰ

ਪਾਕਿਸਤਾਨ ਵੱਲੋਂ 18 ਭਾਰਤੀ ਮਛੇਰੇ ਗ੍ਰਿਫ਼ਤਾਰ

ਪਾਕਿਸਤਾਨ ਨੇ ਅੱਜ ਬੁੱਧਵਾਰ ਨੂੰ ਜਾਣਕਾਰੀ ਦਿੱਤੀ ਕਿ ਉਸ ਨੇ ਭਾਰਤ ਦੇ 18 ਅਜਿਹੇ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤੇ ਹਨ, ਜਿਹੜੇ ਪਾਕਿਸਤਾਨ ਦੇ ਸਮੁੰਦਰ `ਚ ਮੱਛੀਆਂ ਫੜ ਰਹੇ ਸਨ। ਇਹ ਕਾਰਵਾਈ ਅੱਜ ਪਾਕਿਸਤਾਨ ਮੇਰੀਟਾਈਮ ਸਕਿਓਰਿਟੀ ਏਜੰਸੀ ਨੇ ਕੀਤੀ।


ਏਜੰਸੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ 18 ਭਾਰਤੀ ਮਛੇਰੇ ਦੋ ਕਿਸ਼ਤੀਆਂ `ਚ ਸਵਾਰ ਸਨ। ਮੁਢਲੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਪਾਕਿਸਤਾਨੀ ਪੁਲਿਸ ਨੇ ਉਨ੍ਹਾਂ ਸਭਨਾਂ ਖਿ਼ਲਾਫ਼ ਪਾਕਿਸਤਾਨੀ ਸਮੁੰਦਰ `ਚ ਗ਼ੈਰ-ਕਾਨੂੰਨੀ ਤਰੀਕੇ ਨਾਲ ਮੱਛੀਆਂ ਫੜਨ ਦਾ ਕੇਸ ਦਰਜ ਕਰ ਲਿਆ ਹੈ।


ਪਾਕਿਸਤਾਨ ਤੇ ਭਾਰਤ ਅਕਸਰ ਅਜਿਹੇ ਮਛੇਰਿਆਂ ਨੂੰ ਗ੍ਰਿਫ਼ਤਾਰ ਕਰਦੇ ਰਹਿੰਦੇ ਹਨ, ਜਿਹੜੇ ਕੌਮਾਂਤਰੀ ਸਰਹੱਦ ਦੇ ਨੇਮਾਂ ਨੂੰ ਅੱਖੋਂ ਪ੍ਰੋਖੇ ਕਰਦਿਆਂ ਦੂਜੇ ਦੇਸ਼ ਦੇ ਸਮੁੰਦਰੀ ਖੇਤਰ ਵਿੱਚ ਚਲੇ ਜਾਂਦੇ ਹਨ। ਉਨ੍ਹਾਂ ਨੁੰ ਕਈ-ਕਈ ਵਰ੍ਹਿਆਂ ਤੱਕ ਜੇਲ੍ਹਾਂ `ਚ ਸੜਨਾ ਪੈਂਦਾ ਹੈ ਤੇ ਫਿਰ ਉਨ੍ਹਾਂ ਨੂੰ ਕਿਸੇ ਖ਼ਾਸ ਮੌਕਿਆਂ `ਤੇ ਹੀ ਰਿਹਾਅ ਕਰਨ ਦਾ ਸਬੱਬ ਬਣਦਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan arrested 18 Indian fishermen