ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

FATF ਤੋਂ ਡਰਿਆ ਪਾਕਿਸਤਾਨ, ਚਾਰ ਅੱਤਵਾਦੀ ਸਰਗਨਾ ਕੀਤੇ ਗ੍ਰਿਫਤਾਰ

ਅੱਤਵਾਦੀ ਫੰਡਿੰਗ ਨੂੰ ਰੋਕਣ ਵਿਚ ਅਸਫਲ ਰਹਿਣ ‘ਤੇ ਐਫਏਟੀਐਫ ਦੀ ਕਾਰਵਾਈ ਤੋਂ ਡਰੇ ਪਾਕਿਸਤਾਨ ਨੇ ਵੀਰਵਾਰ ਨੂੰ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਚਾਰ ਨੇਤਾਵਾਂ ਨੂੰ ਗ੍ਰਿਫਤਾਰ ਕੀਤਾ ਹੈ।

 

ਪਾਕਿਸਤਾਨ ਪ੍ਰਸ਼ਾਸਨ ਨੇ ਦਾਅਵਾ ਕੀਤਾ ਹੈ ਕਿ ਅੱਤਵਾਦੀ ਫੰਡਿੰਗ ਦੇ ਮਾਮਲੇ ਵਿੱਚ ਲਸ਼ਕਰ-ਏ-ਤੋਇਬਾ ਅਤੇ ਹਾਫਿਜ਼ ਸਈਦ ਦੇ ਸੰਗਠਨ ਜਮਾਤ-ਉਦ-ਦਾਵਾ (ਜੇਯੂਡੀ) ਦੀ ਪੂਰੀ ਚੋਟੀ ਦੀ ਲੀਡਰਸ਼ਿਪ ਤੇ ਕਾਰਵਾਈ ਕੀਤੀ ਜਾਵੇਗੀ। ਗ੍ਰਿਫਤਾਰ ਕੀਤੇ ਗਏ ਚਾਰ ਲੋਕ ਪ੍ਰੋਫੈਸਰ ਜ਼ਫਰ ਇਕਬਾਲ, ਯਾਹਾ ਅਜ਼ੀਜ਼, ਮੁਹੰਮਦ ਅਸ਼ਰਫ ਅਤੇ ਅਬਦੁੱਲ ਸਲਾਮ ਹਨ। ਇਹ ਸਾਰੇ ਹਾਫਿਜ਼ ਸਈਦ ਦੀ ਪਾਬੰਦੀਸ਼ੁਦਾ ਸੰਗਠਨ ਜੇਯੂਡੀ ਨਾਲ ਜੁੜੇ ਹੋਏ ਹਨ।

 

ਮੰਨਿਆ ਜਾਂਦਾ ਹੈ ਕਿ ਪਾਕਿਸਤਾਨ ਨੇ ਇਹ ਕਦਮ ਖੁਦ ਵਿੱਤੀ ਐਕਸ਼ਨ ਟਾਸਕ ਫੋਰਸ (ਐਫਏਟੀਐਫ) ਦੀ ਸਖਤ ਕਾਰਵਾਈ ਤੋਂ ਬਚਣ ਲਈ ਚੁੱਕਿਆ ਹੈ। ਐਫਏਟੀਐਫ ਦੀ ਬੈਠਕ 12 ਤੋਂ 15 ਅਕਤੂਬਰ ਤੱਕ ਪੈਰਿਸ ਵਿੱਚ ਹੋਵੇਗੀ। ਪਿਛਲੇ ਸਾਲ ਜੂਨ ਵਿੱਚ ਅੱਤਵਾਦੀ ਫੰਡਾਂ ਨੂੰ ਰੋਕਣ ਵਿੱਚ ਅਸਫਲ ਰਹਿਣ ਤੋਂ ਬਾਅਦ ਪਾਕਿਸਤਾਨ ਨੂੰ ਗ੍ਰੇਅ ਸੂਚੀ ਵਿੱਚ ਪਾ ਦਿੱਤਾ ਗਿਆ ਸੀ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan arrested Four terrorists after afraid of FATF