ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਬਣਿਆ ਟਾਇਫ਼ਾਇਡ ਦਾ ਨਵਾਂ ਟੀਕਾ ਲਾਂਚ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼

ਪਾਕਿਸਤਾਨ ਬਣਿਆ ਟਾਇਫ਼ਾਇਡ ਦਾ ਨਵਾਂ ਟੀਕਾ ਲਾਂਚ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼

ਪਾਕਿਸਤਾਨ ਟਾਇਫ਼ਾਇਡ ਦਾ ਨਵਾਂ ਟੀਕਾ ਲਾਂਚ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਵਿੱਚ ਪਿੱਛੇ ਜਿਹੇ ਟਾਇਫ਼ਾਇਡ ਦੇ ਮਾਮਲੇ ਵੱਡੀ ਗਿਣਤੀ ’ਚ ਵਧ ਗਏ ਸਨ। ਇਸ ਵੈਕਸੀਨ ਨੂੰ ਵਿਸ਼ਵ ਸਿਹਤ ਸੰਗਠਨ (WHO) ਨੇ ਵੀ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਇਸ ਨੂੰ ਦੋ ਹਫ਼ਤਿਆਂ ਲਈ ਸਿੰਧ ਸੂਬੇ ਵਿੱਚ ਟੀਕਾਕਰਣ ਮੁਹਿੰਮ ਦੌਰਾਨ ਵਰਤਿਆ ਜਾਵੇਗਾ।

 

 

ਸਿੰਧ ’ਚ ਸਾਲ 107 ਤੋਂ ਲੈ ਕੇ ਹੁਣ ਤੱਕ ਟਾਇਫ਼ਾਇਡ ਦੇ 10,000 ਮਾਮਲੇ ਸਾਹਮਣੇ ਆ ਚੁੱਕੇ ਹਨ। ਸਿੰਧ ਸੁਬੇ ਦੇ ਸਿਹਤ ਮੰਤਰੀ ਅਜ਼ਰਾ ਪੇਛੁਹੋ ਨੇ ਦੱਸਿਆ ਕਿ ਅੱਜ ਤੋਂ ਦੋ ਹਫ਼ਤਿਆਂ ਦੀ ਮੁਹਿੰਮ ਸ਼ੁਰੂ ਹੋ ਰਹੀ ਹੈ। ਇਸ ਅਧੀਨ 9 ਮਹੀਨਿਆਂ ਤੋਂ ਲੈ ਕੇ 15 ਸਾਲਾਂ ਤੱਕ ਦੇ 1 ਕਰੋੜ ਬੱਚਿਆਂ ਨੂੰ ਟੀਕੇ ਲਾਏ ਜਾਣਗੇ।

 

 

ਸਿੰਧ ’ਚ ਦੋ ਹਫ਼ਤਿਆਂ ਦੀ ਮੁਹਿੰਮ ਤੋਂ ਬਾਅਦ ਇਸ ਟੀਕੇ ਨੂੰ ਅਗਲੇ ਕੁਝ ਸਾਲਾਂ ਦੌਰਾਨ ਹੋਰ ਰਾਜਾਂ ਵਿੱਚ ਵਰਤਿਆ ਜਾਵੇਗਾ। ‘ਸਾਲਮੋਨੇਲਾ ਟਾਇਫ਼ੀ ਬੈਕਟੀਰੀਆ’ ਦੀ ਇੱਕ ਅਜਿਹੀ ਕਿਸਮ ਆਈ ਸੀ; ਜਿਸ ਦੀ ਲਪੇਟ ਵਿੱਚ ਪਾਕਿਸਤਾਨ ’ਚ 11,000 ਲੋਕ ਆ ਗਏ ਸਨ।

 

 

ਦੇਸ਼ ਦਾ ਸਿੰਧ ਸੂਬਾ ਇਸ ਬੀਮਾਰੀ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੈ। ਕਰਾਚੀ ’ਚ ਇੱਕ ਪ੍ਰੋਗਰਾਮ ਦੌਰਾਨ ਟਾਇਫ਼ਾਇਡ ਕੰਜੂਗੇਟ ਵੈਕਸੀਨ (TCV) ਟੀਕੇ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਸਿਹਤ ਸਬੰਧੀ ਮਾਮਲਿਆਂ ’ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਵਿਸ਼ੇਸ਼ ਸਹਾਇਕ ਜ਼ਫ਼ਰ ਮਿਰਜ਼ਾ ਤੇ ਸੂਬਾਈ ਸਿਹਤ ਮੰਤਰੀ ਅਜ਼ਰਾ ਫ਼ਜ਼ਲ ਪੇਚੂਹੋ ਮੌਜੂਦ ਸਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan becomes first Country to launch new injection for Typhoid