ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਦੇ ਸਿੰਧ ’ਚ ਹੋਸਟਲ ’ਚੋਂ ਮਿਲੀ ਹਿੰਦੂ ਵਿਦਿਆਰਥਣ ਦੀ ਲਾਸ਼

ਪਾਕਿਸਤਾਨ ਵਿਚ ਘੱਟ ਗਿਣਤੀਆਂ ਖਿਲਾਫ ਹਿੰਸਾ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਕ ਵਾਰ ਫਿਰ ਸਿੰਧ ਪ੍ਰਾਂਤ ਵਿਚ ਇਕ ਹਿੰਦੂ ਮੈਡੀਕਲ ਵਿਦਿਆਰਥਣ ਦੇ ਕਤਲ ਦੀ ਖਬਰ ਆਈ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਕਤਲ ਜਬਰਦਸਤੀ ਧਰਮ ਬਦਲੀ ਕਾਰਨ ਹੋਈ ਹੈ।

 

ਮ੍ਰਿਤਕ ਦਾ ਨਾਮ ਨਮਰਤਾ ਚੰਦਾਨੀ ਸੀ ਅਤੇ ਉਹ ਪਾਕਿਸਤਾਨ ਦੇ ਘੋਟਕੀ ਦੇ ਹੀ ਮੀਰਪੁਰ ਮਥੇਲੀ ਦੀ ਰਹਿਣ ਵਾਲੀ ਸੀ। ਇਸ ਮਾਮਲੇ ਵਿਚ ਪੁਲਿਸ ਦਾ ਕਹਿਣਾ ਹੈ ਕਿ ਵਿਦਿਆਰਥਣ ਨੇ ਖੁਦਕੁਸ਼ੀ ਕੀਤੀ ਹੈ ਜਾਂ ਉਸਦਾ ਕਤਲ ਹੋਇਆ ਹੈ ਇਹ ਕਹਿਣਾ ਮੁਸ਼ਕਲ ਹੈ। ਪ੍ਰੰਤੂ ਨਮਰਤਾ ਦੇ ਭਾਈ ਡਾ. ਵਿਸ਼ਾਲ ਸੁੰਦਰ ਨੇ ਦਾਅਵਾ ਕੀਤਾ ਕਿ ਇਹ ਖੁਦਕੁਸ਼ੀ ਨਹੀਂ ਹੈ ਉਸਦਾ ਕਤਲ ਕੀਤਾ ਗਿਆ ਹੈ।

 

 

ਨਮਰਤਾ ਦੇ ਭਾਈ ਡਾ. ਵਿਸ਼ਾਲ ਸੁੰਦਰ ਨੇ ਕਿਹਾ ਕਿ ਉਨ੍ਹਾਂ ਦੀ ਭੈਣ ਦੇ ਸ਼ਰੀਰ ਦੇ ਹੋਰ ਹਿੱਸਿਆਂ ਉਤੇ ਵੀ ਨਿਸ਼ਾਨ ਹਨ, ਜਿਵੇਂ ਕੋਈ ਵਿਅਕਤੀ ਉਸ ਨੂੰ ਫੜ ਰਿਹਾ ਸੀ। ਉਨ੍ਹਾਂ ਕਿਹਾ ਕਿ ਅਸੀਂ ਘੱਟ ਗਿਣਤੀ ਹਾਂ, ਕ੍ਰਿਪਾ ਕਰਕੇ ਸਾਡੇ ਲਈ ਖੜ੍ਹੇ ਹੋਵੋ।

 

ਨਰਮਤਾ ਲਰਕਾਨਾ ਦੇ ਬੀਬੀ ਆਸਿਫਾ ਡੈਂਟਲ ਕਾਲਜ ਦੀ ਵਿਦਿਆਰਥਣ ਸੀ। ਨਮਰਤਾ ਦੀ ਲਾਸ਼ ਹੋਸਟਲ ਦੇ ਕਮਰੇ ਵਿਚ ਚਾਰਪਾਈ ਉਤੇ ਪਈ ਮਿਲੀ ਅਤੇ ਉਸਦੇ ਗਲੇ ਵਿਚ ਰੱਸੀ ਦਾ ਫਾਹਾ ਲੱਗਿਆ ਹੋਇਆ ਸੀ। ਸਵੇਰੇ ਨਮਰਤਾ ਦੀ ਦੋਸਤਾਂ ਨੇ ਦਰਵਾਜਾ ਖਟਕਾਇਆ ਅਤੇ ਉਸ ਨੂੰ ਆਵਾਜ਼ਾਂ ਮਾਰੀਆਂ, ਪ੍ਰੰਤੂ ਅੰਦਰੋਂ ਕੋਈ ਜਵਾਬ ਨਾ ਮਿਲਿਆ ਤਾਂ ਇਸ ਸਬੰਧੀ ਸੂਚਨਾ ਪੁਲਿਸ ਨੂੰ ਦਿੱਤੀ।

 

ਪੁਲਿਸ ਨੇ ਮੌਕੇ ਉਤੇ ਪਹੁੰਚਕੇ ਲਾਸ਼ ਨੂੰ ਕਮਰੇ ਵਿਚੋਂ ਬਾਹਰ ਕੱਢਿਆ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਲਰਕਾਨਾ ਡੀਆਈਜੀ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਥੇ, ਇਸ ਮਾਮਲੇ ਵਿਚ ਡੈਂਟਲ ਕਾਲਜ ਦੇ ਕੁਲਪਤੀ ਡਾ. ਅਨਿਲਾ ਅਤਾਓਰ ਰਹਿਮਾਨ ਨੇ ਕਿਹਾ ਕਿ ਪਹਿਲੀ ਨਜਰ ਵਿਚ ਇਹ ਘਟਨਾ ਖੁਦਕੁਸ਼ੀ ਲੱਗੀ ਹੈ। ਪ੍ਰੰਤੂ ਪੁਲਿਸ ਅਤੇ ਪੋਸਟਮਾਰਟਮ ਬਾਅਦ ਮੌਤ ਦਾ ਅਸਲ ਕਾਰਨ ਪਤਾ ਲੱਗੇਗਾ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan Body of a girl Namrita Chandani found with a rope tied to her neck in Ghotki