ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਪਰਮਾਣੂ ਹਥਿਆਰਾਂ ਦੇ ਮਾਮਲੇ ’ਚ ਬਣ ਸਕਦੈ 5ਵਾਂ ਸਭ ਤੋਂ ਵੱਡਾ ਦੇਸ਼

ਵੱਖੋ ਵੱਖਰੇ ਦੇਸ਼ਾਂ ਕੋਲ ਪਰਮਾਣੂ ਹਥਿਆਰਾਂ ਦਾ ਹਿਸਾਬ-ਕਿਤਾਬ ਰੱਖਣ ਵਾਲੇ ਇੱਕ ਗਰੁੱਪ ਮੁਤਾਬਕ ਪਾਕਿਸਤਾਨ ਸਾਲ 2025 ਤੱਕ ਪਰਮਾਣੂ ਹਥਿਆਰ ਰੱਖਣ ਦੇ ਮਾਮਲੇ ਚ 5ਵਾਂ ਸਭ ਤੋਂ ਵੱਡਾ ਦੇਸ਼ ਬਣ ਸਕਦਾ ਹੈ। ਵਰਤਮਾਨ ਚ ਪਾਕਿਸਤਾਨ ਕੋਲ 140 ਤੋਂ 150 ਪਰਮਾਣੂ ਹਥਿਆਰ ਹਨ। ਗਰੁੱਪ ਮੁਤਾਬਕ ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ 2025 ਤੱਕ ਉਸ ਕੋਲ ਪਰਮਾਣੂ ਹਥਿਆਰਾਂ ਦੀ ਗਿਣਤੀ 220 ਤੋਂ 250 ਹੋ ਜਾਵੇਗੀ।

 

ਅਮਰੀਕੀ ਰੱਖਿਆ ਖੂਫੀਆ ਏਜੰਸੀ ਨੇ 1999 ਚ ਅੰਦਾਜ਼ਾ ਲਗਾਇਆ ਹੈ ਕਿ ਪਾਕਿਤਸਾਨ ਕੋਲ 2020 ਤੱਕ 60 ਤੋਂ 80 ਪਰਮਾਣੂ ਹਥਿਆਰ ਹੋਣਗੇ। ਪਰ ਵਰਤਮਾਨ ਚ ਉਨ੍ਹਾਂ ਕੋਲ 140 ਤੋਂ 150 ਪਰਮਾਣੂ ਹਥਿਆਰ ਹਨ ਜੋ ਕਿ ਏਜੰਸੀ ਦੇ 1999 ਦੇ ਅੰਕੜਿਆਂ ਤੋਂ ਬੇਹੱਦ ਜਿ਼ਆਦਾ ਹਨ।

 

ਹੈਂਸ ਐਮ ਕ੍ਰਿਸਟਨਸੈਨ, ਰੋਬਰਟ ਐਸ ਨੋਰਿਸ ਅਤੇ ਜੁਲੀਆ ਡਾਇਮੰਡ ਨੇ ਪਾਕਿਸਤਾਨ ਨਿਊਕਲੀਅਰ ਫ਼ੋਰਸੇਰਜ 2018 ਚ ਕਿਹਾ, ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ ਪਾਕਿਸਤਾਨ ਕੋਲ 2025 ਤੱਕ 220 ਤੋਂ 250 ਪਰਮਾਣੂ ਹਥਿਆਰ ਹੋ ਜਾਣਗੇ। ਜੇਕਰ ਅਜਿਹਾ ਹੁੰਦਾ ਹੈ ਤਾਂ ਪਾਕਿਸਤਾਨ ਪਰਮਾਣੂ ਹਥਿਆਰਾਂ ਦੇ ਮਾਮਲੇ ਚ ਦੁਨੀਆ ਦਾ 5ਵਾਂ ਸਭ ਤੋਂ ਵੱਡਾ ਪਰਮਾਣੂ ਹਥਿਆਰ ਵਾਲਾ ਮੁਲਕ ਬਣ ਜਾਵੇਗਾ।

 

ਰਿਪੋਰਟ ਦੇ ਮੁੱਖ ਲੇਖਕ ਕ੍ਰਿਸਟਨਸੈਨ ਵਾਸਿੰਗਟਨ ਡੀਸੀ ਚ ਫੈਡਰੇਸ਼ਲ ਆਫ ਅਮਰੀਕਨ ਸਾਂਈਟਿਸਟ (ਐਫਏਐਸ) ਨਾਲ ਪਰਮਾਣੂ ਸੂਚਨਾ ਪ੍ਰਰੀਯੋਜਨਾ ਦੇ ਨਿਰਦੇਸ਼ਕ ਹਨ।

 

ਰਿਪੋਰਟ ਮੁਤਾਬਕ ਪਾਕਿਸਤਾਨ ਚ ਕਈ ਡਿਲਵਰੀ ਸਿਸਟਮ ਦੇ ਵਿਕਸਿਤ ਹੋਣ, ਚਾਰ ਪਲੂਟੋਨਿਯਮ ਪ੍ਰੋਡਕਸ਼ਨ ਰਿਐਕਟਰ ਅਤੇ ਯੂਰੇਨਿਯਮ ਐਨਰਿਚਮੈਂਟ ਸੁਵਿਧਾ ਦੇ ਵਿਸਥਾਰ ਦੇ ਮੱਦੇਨਜ਼ਰ ਕਿਹਾ ਜਾ ਸਕਦਾ ਹੈ ਕਿ ਅਗਲੇ ਦੱਸ ਸਾਲਾਂ ਚ ਹਥਿਆਰਾਂ ਦਾ ਜ਼ਖੀਰਾ ਹੋਰ ਵਧੇਗਾ।

 

ਰਿਪੋਰਟ ਮੁਤਾਬਕ ਪਾਕਿਸਤਾਨੀ ਫ਼ੌਜ ਦੇ ਮਾਰਚਾਂ ਅਤੇ ਪਾਕਿਸਤਾਨੀ ਹਵਾਈ ਫ਼ੌਜ ਦੇ ਬੇਸ ਦੇ ਕਮਰਸ਼ੀਅਲ ਸੈਟੇਲਾਈਟ ਤਸਵੀਰਾਂ ਦੇ ਵਿਸ਼ਲੇਸ਼ਣ ਤੋਂ ਮੋਬਾਈਲ ਲਾਂਚਰ ਅਤੇ ਅੰਡਰਗਰਾਊਂਡ ਸਹੂਲਤਾਂ ਸਬੰਧੀ ਗਤੀਵਿਧੀਆਂ ਦਾ ਪਤਾ ਚੱਲਦਾ ਹੈ ਜੋ ਕਿ ਨਿਊਕਲੀਅਰ ਹਥਿਆਰਾਂ ਨਾਲ ਜੁੜੀਆਂ ਹੋ ਸਕਦੀਆਂ ਹਨ।

 

ਰਿਪੋਰਟ ਦੇ ਲੇਖਕ ਮੁਤਾਬਕ ਪਾਕਿਸਤਾਨ ਦੇ ਹਥਿਆਰਾਂ ਚ ਵਾਧਾ ਮੁੱਖ ਤੌਰ ਤੇ ਦੋ ਗੱਲਾਂ ਤੇ ਨਿਰਭਰ ਕਰਦਾ ਹੈ। ਪਹਿਲੀ ਇਹ ਕਿ ਉਹ ਪਰਮਾਣੂ ਹਥਿਆਰ ਲੈ ਜਾਣ ਚ ਸਮਰਥ ਕਿੰਨੀਆਂ ਮਿਸਾਈਲਾਂ ਤਾਇਨਾਤ ਕਰਨਾ ਚਾਹੁੰਦਾ ਹੈ ਅਤੇ ਦੂਜੀ ਗੱਲ ਇਹ ਕਿ ਗੁਆਂਢੀ ਮੁਲਕ ਭਾਰਤ ਆਪਣੇ ਪਰਮਾਣੂ ਹਥਿਆਰਾਂ ਦੇ ਜਖੀਰੇ ਚ ਕਿੰਨਾ ਵਾਧਾ ਕਰਦਾ ਹੈ। ਪਾਕਿਸਤਾਨ ਰਣਨੀਤਿਕ ਤੌਰ ਤੇ ਵੀ ਫ਼ੌਜੀ ਖਤਰਿਆਂ ਦਾ ਸਾਹਮਣਾ ਕਰਨ ਲਈ ਨਵੀਂ ਘੱਟ ਰੇਂਜ ਵਾਲੇ ਪਰਮਾਣੂ ਸਮਰਥਾ ਵਾਲੇ ਹਥਿਆਰ ਪ੍ਰਣਾਲੀ ਨੂੰ ਵਿਕਸਿਤ ਕਰ ਰਿਹਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan can become the fifth largest country in terms of nuclear weapons