ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁ਼ਸ਼ੱਰਫ ਜਲਦ ਪੇਸ਼ ਨਾ ਹੋਏ ਤਾਂ ਘਸੀਟ ਕੇ ਲਿਆਵਾਂਗੇ - ਚੀਫ਼ ਜਸਟਿਸ ਪਾਕਿਸਤਾਨ

ਪਾਕਿਸਤਾਨ ਦੇ ਚੀਫ਼ ਜਸਟਿਸ ਸਾਦਿਕ ਨਿਸਾਰ ਨੇ ਸਾਬਕਾ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਦੇ ਪਾਕਿਸਤਾਨ ਨਾ ਪਰਤਣ ਤੇ ਭਾਰੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਦੇਸ਼ਤ੍ਰੋਹ ਦੇ ਮਾਮਲੇ ਦਾ ਸਾਹਮਣਾ ਕਰਨ ਚ ਅਸਫਲ ਰਹਿਣ ਤੇ ਮੰਗਲਵਾਰ ਨੂੰ ਚੀਫ਼ ਜਸਟਿਸ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਮੁਸ਼ੱਰਫ ਨੂੰ ਘਸੀਟ ਕੇ ਪਾਕਿਸਤਾਨ ਲਿਆਇਆ ਜਾ ਸਕਦਾ ਹੈ।

 

ਜਾਣਕਾਰੀ ਮੁਤਾਬਕ ਅਦਾਲਤ ਨੇ ਇਹ ਟਿੱਪਣੀ ਉਸ ਸਮੇਂ ਕੀਤੀ ਜਦੋਂ ਮੁਸ਼ੱਰਫ ਦੇ ਵਕੀਲ ਨੇ ਤਿੰਨ ਮੈਂਬਰੀ ਬੈਂਚ ਤੋਂ ਕਿਹਾ ਕਿ ਉਨ੍ਹਾਂ ਦੇ ਮੁਵੱਕਿਲ ਅਦਾਲਤ ਦਾ ਸਤਿਕਾਰ ਕਰਦੇ ਹਨ ਪਰ ਸੁਰੱਖਿਆ ਕਾਰਨਾਂ ਨੂੰ ਲੈ ਕੇ ਇਤਰਾਜ਼ਗੀ ਅਤੇ ਆਪਣੀ ਖਰਾਬ ਸਿਹਤ ਕਾਰਨ ਵਾਪਸ ਮੁਲਕ ਪਰਤਣ ਚ ਨਾਕਾਬਲ ਹਨ।

 

ਮੁਸ਼ੱਰਫ ਦੇ ਵਕੀਲ ਨੇ ਅਦਾਲਤ ਚ ਕਿਹਾ ਕਿ ਲਾਲ ਮਸਜਿਦ ਕਾਰਵਾਈ ਮਾਮਲੇ ਚ ਸਾਬਕਾ ਰਾਸ਼ਟਰਪਤੀ ਖਿਲਾਫ ਕੋਈ ਦੋਸ਼ ਨਹੀਂ ਹੈ। ਬਹਿਸ ਦੌਰਾਨ ਚੀਫ਼ ਜਸਟਿਸ ਨੇ ਕਿਹਾ ਕਿ ਲਾਲ ਮਸਜਿਦ ਮਾਮਲੇ ਚ ਬੇਸ਼ੱਕ ਮੁਸ਼ੱਰਫ ਖਿਲਾਫ ਕੋਈ ਆਰੋਪ ਨਾ ਹੋਣ ਪਰ ਉਹ ਦੇਸ਼ਤ੍ਰੋਹ ਦੇ ਆਰੋਪ ਦਾ ਸਾਹਮਣਾ ਕਰ ਰਹੇ ਹਨ ਇਸ ਲਈ ਮੁਸ਼ੱਰਫ ਨੂੰ ਅਦਾਲਤ ਚ ਪੇਸ਼ ਹੋਣਾ ਚਾਹੀਦੈ।

 

ਅਦਾਲਤ ਨੇ ਕਿਹਾ ਕਿ ਮੁਸ਼ੱਰਫ ਆਪਣੀ ਮਰਜ਼ੀ ਨਾਲ ਸਤਿਕਾਰਯੋਗ ਢੰਗ ਨਾਲ ਪਾਕਿਸਤਾਨ ਵਾਪਸ ਆ ਸਕਦੇ ਹਨ ਨਹੀਂ ਤਾਂ ਉਨ੍ਹਾਂ ਨੂੰ ਅਜਿਹੇ ਹਾਲਾਤਾਂ ਦੇਸ਼ ਲਿਆਇਆ ਜਾਵੇਗਾ ਜਿਸ ਚ ਉਨ੍ਹਾਂ ਦੇ ਸਤਿਕਾਰ ਨੂੰ ਸੱਟ ਲੱਗ ਸਕਦੀ ਹੈ।

 

ਮੁਸ਼ੱਰਫ ਸਾਲ 2016 ਤੋਂ ਚ ਰਹਿ ਰਹੇ ਹਨ। ਸਾਲ 2007 ਚ ਸੰਵਿਧਾਨ ਨੂੰ ਮੁਅੱਤਲ ਕਰਨ ਦੇ ਦੋਸ਼ ਚ ਉਨ੍ਹਾਂ ਖਿਲਾਫ ਦੇਸ਼ਤ੍ਰੋਹ ਦਾ ਮਾਮਲਾ ਚੱਲ ਰਿਹਾ ਹੈ। ਸਾਬਕਾ ਤਾਨਾਸ਼ਾਹ ਅਤੇ ਫ਼ੌਜ ਮੁਖੀ ਆਪਣੇ ਇਲਾਜ ਲਈ ਮਾਰਚ 2016 ਚ ਦੁਬਈ ਗਏ ਸਨ ਅਤੇ ਹੁਣ ਤੱਕ ਨਹੀਂ ਪਰਤੇ ਹਨ।

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan Chief Justice warns Pervez Musharraf