ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਸੂਦ ਅਜਹਰ ਦੇ ਮਾਮਲੇ ’ਚ ਰੋੜਾ ਨਾ ਬਣੇ ਪਾਕਿ ਤੇ ਚੀਨ : ਪਾਕਿ ਮੀਡੀਆ

ਮਸੂਦ ਅਜਹਰ ਦੇ ਮਾਮਲੇ ’ਚ ਰੋੜਾ ਨਾ ਬਣੇ ਪਾਕਿ ਤੇ ਚੀਨ : ਪਾਕਿ ਮੀਡੀਆ

ਪਾਕਿਸਤਾਨ ਦੇ ਇਕ ਮੁੱਖ ਅਖਬਾਰ ਨੇ ਆਪਣੀ ਸੰਪਦਕੀ ਵਿਚ ਸੋਮਵਾਰ ਨੂੰ ਕਿਹਾ ਕਿ ਪਾਕਿਸਤਾਨ ਅਤੇ ਚੀਨ ਨੂੰ ਜੈਸ਼ ਏ ਮੁਹੰਮਦ ਦੇ ਪ੍ਰਮੁੱਖ ਮਸੂਦ ਅਜਹਰ ਨੂੰ ਵਿਸ਼ਵ ਅੱਤਵਾਦੀ ਐਲਾਨਣਦੇ ਰਸਤੇ ਵਿਚ ਰੁਕਾਵਟ ਨਹੀਂ ਪਾਉਣੀ ਚਾਹੀਦੀ। ਅਖਬਾਰ ਨੇ ਸੰਪਦਕੀ ਵਿਚ ਪਾਕਿਸਤਾਨ ਵਿਚ ਅੱਤਵਾਦੀ ਸਮੂਹਾਂ ਉਤੇ ਸਖਤ ਕਾਰਵਾਈ ਕਰਨ ਉਤੇ ਜੋਰ ਦਿੰਦੇ ਹੋਏ ਕਿਹਾ ਕਿ ਅਜਿਹਾ ਕਰਨ ਨਾਲ ਇਸਲਾਮਾਬਾਦ ਨੂੰ ਅੰਤਰਰਾਸ਼ਟਰੀ ਭਾਈਚਾਰੇ ਦਾ ਆਦਰ–ਸਨਮਾਨ ਦੁਬਾਰਾ ਪ੍ਰਾਪਤ ਹੋਵੇਗਾ।

 

‘ਡੌਨ’ ਨੇ ਸੰਪਦਕੀ ਵਿਚ ਕਿਹਾ ਕਿ ਕੋਈ ਵੀ ‘ਚੰਗਾ ਜਾਂ ਬੁਰਾ ਅੱਤਵਾਦੀ ਸਮੂਹ ਨਹੀਂ ਹੁੰਦੀ ਹੈ ਅਤੇ ਇਹ ਸਮੂਹ ਜਾਂ ਤਾਂ ਦੇਸ਼ ਵਿਚ ਤਬਾਹੀ ਲਿਆਉਂਦੇ ਹਨ ਜਾਂ ਤਬਾਹੀ ਲਿਆਉਂਦੇ ਰਹੇ ਹਨ। ਸੰਪਦਕੀ ਵਿਚ ਕਿਹਾ ਗਿਆ ਹੈ, ‘ਲੇਕਿਨ ਉਮੀਦ ਹੈ ਕਿ ਹੁਣ ਇਹ ਨਜ਼ਰੀਆ ਖਤਮ ਹੋ ਚੁੱਕਿਆ ਹੈ ਕਿਉਂਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵਾਅਦਾ ਕੀਤਾ ਹੈ ਕਿ ਕਿਸੇ ਵੀ ਸਮੂਹ ਨੂੰ ਅੱਤਵਾਦੀ ਗਤੀਵਿਧੀਆਂ ਲਈ ਪਾਕਿਸਤਾਨ ਦੀ ਜ਼ਮੀਨ ਦੀ ਵਰਤੋਂ  ਦੀ ਆਗਿਆ ਨਹੀਂ ਦਿੱਤੀ ਜਾਵੇਗੀ।

 

ਸੰਪਦਕੀ ਵਿਚ ਕਿਹਾ ਗਿਆ ਹੈ ਕਿ ‘ਉਨ੍ਹਾਂ ਨੂੰ ਆਪਣੇ ਵਾਅਦੇ ਉਤੇ ਖਰਾ ਉਤਰਨਾ ਚਾਹੀਦਾ। ਇਹ ਇਕ ਮਾਤਰ ਰਾਸਤਾ ਹੈ ਜਿਸ ਰਾਹੀਂ ਪਾਕਿਸਤਾਨ ਅੰਤਰਰਾਸ਼ਟਰੀ ਭਾਈਚਾਰਾ ਦਾ ਆਦਰ ਸਨਮਾਨ ਹਾਸਿਲ ਕਰ ਸਕਦਾ ਹੈ ਅਤੇ ਇਸ ਤਰ੍ਹਾਂ ਨਾਲ ਭਾਰਤ ਦੇ ਪਾਕਿਸਤਾਨ ਨੂੰ ਅਲੱਗ–ਥਲਗ ਕਰਨ ਦੇ ਪ੍ਰਚਾਰ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ।

 

‘ਡੌਨ’ ਨੇ ਸੰਪਦਕੀ ਵਿਚ ਕਿਹਾ ਹੈ, ‘ ਜ਼ਿਆਦਾਤਰ ਅੱਤਵਾਦੀ ਸਮੂਹਾਂ ਉਤੇ ਪਾਬੰਦੀ ਲਗਾਈ ਜਾ ਚੁੱਕੀ ਹੈ ਪ੍ਰੰਤੂ ਇਹ ਯਕੀਨ ਕੀਤੇ ਜਾਣ ਦੀ ਜ਼ਰੂਰਤ ਹੈ ਕਿ ਇਹ ਸਾਰੇ ਫਿਰ ਤੋਂ ਪੁਨਰਜੀਵਤ ਨਾ ਹੋ ਪਾਉਣ। ਜੇਕਰ ਦੁਨੀਆ ਮਸੂਦ ਅਜਹਰ ਨੂੰ ਕਾਲੀ ਸੂਚੀ ਵਿਚ ਪਾਉਣਾ ਚਾਹੁੰਦੀ ਹੈ ਤਾਂ ਪਾਕਿਸਤਾਨ ਨੂੰ ਇਸ ਉਤੇ ਹਿਚਕਿਚਾਨਾ ਨਹੀਂ ਚਾਹੀਦੀ ਅਤੇ ਨਾ ਹੀ ਚੀਨ ਨੂੰ ਅਜਿਹਾ ਕਰਨਾ ਚਾਹੀਦਾ ਹੈ।

 

ਚੀਨ ਨੇ ਪਿਛਲੇ ਹਫਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿਚ ਚੌਥੀਂ ਵਾਰ ਮਸੂਦ ਅਜਹਰ ਨੂੰ ਵਿਸ਼ਵ ਅੱਤਵਾਦੀ ਐਲਾਨ ਕਰਨ ਦੇ ਰਾਹ ਰੋਕ ਦਿੱਤਾ ਸੀ। ਇਸ ਕਦਮ ਨੂੰ ਭਾਰਤ ਨੇ ਨਿਰਾਸ਼ਾਜਨਕ ਦੱਸਿਆ ਸੀ। ਜੰਮੂ ਕਸ਼ਮੀਰ ਦੇ ਪੁਲਵਾਮਾ ਹਮਲੇ ਵਿਚ 14 ਫਰਵਰੀ ਨੂੰ ਸੀਆਰਪੀਐਫ ਦੇ ਜਵਾਨਾਂ ਉਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਜੈਸ਼ ਨੇ ਲਈ ਸੀ ਅਤੇ ਇਸਦੇ ਬਾਅਦ ਭਾਰਤ–ਪਾਕਸਤਾਨ ਵਿਚ ਤਣਾਅ ਵਧ ਗਿਆ ਸੀ। ਇਸ ਹਮਲੇ ਵਿਚ 40 ਜਵਾਨ ਸ਼ਹੀਦ ਹੋ ਗਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan China should not create hurdles in designating Masood Azhar as global terrorist Dawn newspaper editorial