ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨੀ ਮੌਲਵੀ ਨੇ ਕਿਹਾ, 40% ਤੋਂ ਘੱਟ ਅਲਕੋਹਲ ਵਾਲੀ ਸ਼ਰਾਬ ਪੀ ਸਕਦੇ ਹਾਂ, ਹੰਗਾਮਾ

ਵਿਵਾਦਪੂਰਨ ਪਾਕਿਸਤਾਨੀ ਮੌਲਵੀ ਮੁਫਤੀ ਅਬਦੁੱਲ ਦੀ ਉਸ ਦੇ ਤਾਜ਼ਾ ਬਿਆਨ ਲਈ ਆਲੋਚਨਾ ਕੀਤੀ ਗਈ ਹੈ ਕਿ 40 ਪ੍ਰਤੀਸ਼ਤ ਤੋਂ ਘੱਟ ਅਲਕੋਹਲ ਵਾਲੀ ਸ਼ਰਾਬ 'ਹਲਾਲ' ਹੈ। ਮੁਫਤੀ ਅਬਦੁੱਲ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਮੈਂ ਸਮਝਦਾ ਹਾਂ ਕਿ 40 ਪ੍ਰਤੀਸ਼ਤ ਤੋਂ ਘੱਟ ਅਲਕੋਹਲ ਵਾਲੀ ਸ਼ਰਾਬ ਹਲਾਲ ਹੈ… ਭਾਵ, ਤੁਸੀਂ ਇਸ ਨੂੰ ਪੀ ਸਕਦੇ ਹੋ।
 

ਉਸ ਨੂੰ ਸਾਊਦੀ ਅਰਬ ਵਿੱਚ ਮੌਲਵੀਆਂ ਵੱਲੋਂ ਕਥਿਤ ਤੌਰ 'ਤੇ ਜਾਰੀ ਕੀਤੇ ਗਏ ਫ਼ਤਵੇ ਬਾਰੇ ਆਪਣੀ ਰਾਏ ਪੁੱਛੀ ਗਈ ਸੀ ਕਿ 40 ਪ੍ਰਤੀਸ਼ਤ ਜਾਂ ਇਸ ਤੋਂ ਘੱਟ ਅਲਕੋਹਲ ਵਾਲੀ ਸ਼ਰਾਬ ਹਲਾਲ (ਜਾਇਜ਼) ਹੈ। ਮੁਫਤੀ ਅਬਦੁੱਲ ਨੇ ਇਹ ਵੀ ਕਿਹਾ ਕਿ ਮੈਂ ਇਹ ਵੀ ਕਹਾਂਗਾ ਕਿ ਖਣਿਜਾਂ ਜਿਵੇਂ ਸਪੀਰਿਟ, ਪੈਟਰੋਲ ਅਤੇ ਹੋਰ ਚੀਜ਼ਾਂ ਨਾਲ ਬਣੀ ਸ਼ਰਾਬ 100% ਹਲਾਲ ਹੈ।
 

ਉਨ੍ਹਾਂ ਕਿਹਾ ਕਿ ਜੇ ਸਾਡੇ ਮੌਲਵੀਆਂ ਵੱਲੋਂ ਤੰਬਾਕੂ ਦਾ ਪਾਨ ਚਬਾਉਣਾ ਹਲਾਲ ਹੈ ਤਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਆਧੁਨਿਕ ਸ਼ਰਾਬ ਵੀ ਹਲਾਲ ਹੈ। ਪਾਕਿਸਤਾਨ ਟੁੱਡੇ ਦੀ ਇਕ ਰਿਪੋਰਟ ਦੇ ਅਨੁਸਾਰ ਕਰਾਚੀ ਬਿਨੋਰੀਆ ਮਦਰੱਸਾ ਦੇ ਮੁਖੀ ਮੁਫਤੀ ਨਈਮ ਵੀ ਮੁਫਤੀ ਅਬਦੁੱਲ ਦੀ ਰਾਇ ਨਾਲ ਸਹਿਮਤ ਨਹੀਂ ਹੋਏ ਅਤੇ ਕਿਹਾ ਕਿ ਸ਼ਰਾਬ ਬਾਰੇ ਉਨ੍ਹਾਂ ਦੀ ਟਿੱਪਣੀ ਗ਼ਲਤ ਸੀ ਅਤੇ ਇਕ ਦੂਜੇ ਸੰਪਰਦਾ ਦੀ ਮਾਨਤਾ ਦੇ ਵਿਰੁੱਧ ਸੀ।
 

ਉਨ੍ਹਾਂ ਕਿਹਾ ਕਿ ਸ਼ਰਾਬ ਦੀ ਇਕ ਬੂੰਦ ਵੀ ਸਾਫ਼ ਪਾਣੀ ਨਾਲ ਭਰੇ ਘੜੇ ਨੂੰ ਅਸ਼ੁੱਧ ਬਣਾ ਦਿੰਦੀ ਹੈ ਅਤੇ ਸਾਰੇ ਉਲਾਮਾਵਾਂ ਦੀ ਬਾਰੇ ਇਕੋ ਰਾਏ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan cleric said can drink alcohol with less than 40 percent alcohol created ruckus