ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਨੇ ਕਰਾਚੀ ਦੇ ਤਿੰਨ ਹਵਾਈ ਰਸਤੇ ਕੀਤੇ ਬੰਦ

ਪਾਕਿਸਤਾਨ ਨੇ ਕਰਾਚੀ ਹਵਾਈ ਖੇਤਰ ਦੇ ਤਿੰਨ ਮਾਰਗਾਂ ਨੂੰ 28 ਤੋਂ 31 ਅਗਸਤ ਤੱਕ ਲਈ ਬੰਦ ਕਰ ਦਿੱਤਾ ਹੈ। ਸਿਵਲ ਹਵਾਬਾਜ਼ੀ ਅਥਾਰਟੀ ਨੇ ਬੁੱਧਵਾਰ ਨੂੰ ਇਸ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ, ਪਾਕਿਸਤਾਨ ਸਰਕਾਰ ਨੇ ਕਿਹਾ ਸੀ ਕਿ ਉਹ ਭਾਰਤੀ ਉਡਾਣਾਂ ਲਈ ਦੇਸ਼ ਦੇ ਹਵਾਈ ਖੇਤਰ ਦੀ ਵਰਤੋਂ ਉੱਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ‘ਤੇ ਵਿਚਾਰ ਕਰ ਰਹੀ ਹੈ।

 

ਕਰਾਚੀ ਹਵਾਈ ਖੇਤਰ ਦੇ ਬੰਦ ਹੋਣ ਨਾਲ ਕੌਮਾਂਤਰੀ ਉਡਾਨਾਂ ਵਲੀ ਤਿੰਨ ਰਸਤਿਆਂ ਦੀ ਵਰਤੋਂ ਕਰਨ ਵਾਲੇ ਪ੍ਰਭਾਵਤ ਹੋਣਗੇ। ਪਾਇਲਟਾਂ ਨੂੰ ਕਰਾਚੀ ਨੂੰ ਪਾਰ ਕਰਨ ਲਈ ਵਿਕਲਪਿਕ ਰਸਤੇ ਦੀ ਵਰਤੋਂ ਕਰਨੀ ਪਵੇਗੀ। ਅਥਾਰਟੀ ਨੇ ‘ਨੋਟਿਸ ਟੂ ਏਅਰਮੈਨ’ ਵਿੱਚ ਕਿਹਾ ਹੈ ਕਿ ਇਹ ਚਾਰ ਦਿਨਾਂ ਦੀ ਪਾਬੰਦੀ 1 ਸਤੰਬਰ ਨੂੰ ਖ਼ਤਮ ਹੋਵੇਗੀ।

 

ਵਿਗਿਆਨ ਅਤੇ ਤਕਨਾਲੋਜੀ ਮੰਤਰੀ ਫਵਾਦ ਚੌਧਰੀ ਨੇ ਮੰਗਲਵਾਰ ਨੂੰ ਟਵੀਟ ਕੀਤਾ ਸੀ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਭਾਰਤ ਲਈ ਹਵਾਈ ਖੇਤਰ ਬੰਦ 'ਤੇ ਪੂਰਨ ਪਾਬੰਦੀ ਉੱਤੇ ਗੌਰ ਕਰ ਰਹੇ ਹਨ। 

 

ਪਾਕਿਸਤਾਨ ਦੇ ਮੰਤਰੀ ਮੰਡਲ ਨੇ ਮੰਗਲਵਾਰ ਨੂੰ ਭਾਰਤ ਨੂੰ ਉਡਾਨ ਲਈ ਪਾਕਿ ਦੇ ਹਵਾਈ ਖੇਤਰ ਨੂੰ ਬੰਦ ਅਤੇ ਅਫ਼ਗ਼ਾਨਿਸਤਾਨ ਨਾਲ ਵਪਾਰ ਲਈ ਜ਼ਮੀਨੀ ਮਾਰਗਾਂ ਦੀ ਵਰਤੋਂ ਕਰਨ ਤੋਂ ਰੋਕਣ ਲਈ ਵਿਚਾਰ ਚਰਚਾ ਕੀਤੀ ਸੀ। ਅੰਤਮ ਫੈਸਲਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਕਰਨਗੇ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan closed three aviation routes over Karachi