ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੀਐਸਟੀ, ਐਫਈਡੀ ਰਾਹੀਂ 2600 ਅਰਬ ਰੁਪਏ ਇਕੱਠੇ ਕਰੇਗਾ ਪਾਕਿ

ਜੀਐਸਟੀ, ਐਫਈਡੀ ਰਾਹੀਂ 2600 ਅਰਬ ਰੁਪਏ ਇਕੱਠੇ ਕਰੇਗਾ ਪਾਕਿ

ਪਾਕਿਸਤਾਨ ਦੇ ਫੇਡਰਲ ਬੋਰਡ ਆਫ ਰਿਵੇਨਿਊ (ਐਫਬੀਆਰ) ਨੇ ਚਾਲੂ ਵਿੱਤ ਸਾਲ ਵਿਚ ਜੀਐਸਟੀ ਤੇ ਐਫਈਡੀ ਤੋਂ 2600 ਅਰਬ ਰੁਪਏ (ਪਾਕਿਸਤਾਨੀ ਮੁਦਰਾ) ਇਕੱਠੇ ਕਰਨ ਦਾ ਟੀਚਾ ਰੱਖਿਆ ਹੈ। ਪਾਕਿਸਤਾਨੀ ਮੀਡੀਆ ਨੇ ਐਤਵਾਰ ਨੂੰ ਇਹ ਜਾਣਕਾਰੀ ਬੋਰਡ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਦਿੱਤੀ।

 

‘ਦ ਨਿਊਜ਼’ ਦੀ ਰਿਪੋਰਟ ਵਿਚ ਐਫਬੀਆਰ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਕਿ ਪਾਕਿਸਤਾਨ ਜੀਐਸਟੀ (ਜਨਰਲ ਸੇਲਜ਼ ਟੈਕਸ) ਤੇ ਐਫਈਡੀ ਨਾਲ 2600 ਅਰਬ ਰੁਪਏ ਇਕੱਠੇ ਕਰੇਗਾ।

 

ਰਿਪੋਰਟ ਅਨੁਸਾਰ, ਐਫਬੀਆਰ ਦੇ ਉਚ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਅਸੀਂ ਜੀਐਸਟੀ ਅਤੇ ਐਫਈਡੀ ਨਾਲ ਘਰੇਲੂ ਪੱਧਰ ਉਤੇ 1,000 ਅਰਬ ਰੁਪਏ ਅਤੇ ਆਯਾਤ ਤੋਂ 1000 ਅਰਬ ਰੁਪਏ ਇਕੱਠੇ ਕਰਨ ਜਾ ਰਹੇ ਹਾਂ। ਬਾਕੀ 600 ਅਰਬ ਰੁਪਏ ਚਾਲੂ ਵਿੱਤੀ ਸਾਲ ਵਿਚ ਖੁਦਰਾ ਕਾਰੋਬਾਰੀਆਂ, ਥੋਕ ਕਾਰੋਬਾਰੀਆਂ ਅਤੇ ਡੀਲਰਾਂ ਤੋਂ ਇਕੱਠੇ ਕੀਤੇ ਜਾਣਗੇ।

 

ਐਫਬੀਆਰ ਦੇ ਬੁਲਾਰੇ ਡਾ. ਹਾਮਿਦ ਅਤੀਕ ਸਰਵਰ ਨੇ ਕਿਹਾ ਕਿ ਘਰੇਲੂ ਪੱਧਰ ਅਤੇ ਆਯਾਤ ਉਤੇ ਜੀਐਸਟੀ ਤੇ ਐਫਈਡੀ ਨਾਲ 2600 ਅਰਬ ਰੁਪਏ ਇਕੱਠੇ ਕਰਨ ਦੇ ਮਕਸਦ ਨਾਲ ਵਿਕਰੀ ਕਰ ਨੁੰ ਲਾਗੂ ਕਰਨ ਦਾ ਸਕੁਲਰ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੂਜੇ ਦਰਜੇ ਦੇ ਖੁਦਰਾ ਕਾਰੋਬਾਰੀਆਂ ਅਤੇ ਛੋਟੇ ਕਾਰੋਬਾਰੀਆਂ ਨੂੰ ਬਿਜਲੀ ਬਿੱਲ ਦੇ ਆਧਾਰ ਉਤੇ ਨਿਯਤ ਦਰ ਉਤੇ ਕਰ ਅਦਾ ਕਰਨਾ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:pakistan collect rs 2600 billion from gst fed