ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਨੇ ਬੈਲਿਸਟਿਕ ਮਿਸਾਈਲ 'ਗਜਨਵੀ' ਦਾ ਸਫਲ ਪ੍ਰੀਖਣ ਕੀਤਾ

ਪਾਕਿਸਤਾਨ ਨੇ ਪ੍ਰਮਾਣੂ ਹਮਲੇ 'ਚ ਮਾਹਿਰ ਬੈਲਿਸਟਿਕ ਮਿਸਾਈਲ 'ਗਜਨਵੀ' ਦਾ ਸਫਲ ਪ੍ਰੀਖਣ ਕੀਤਾ ਹੈ। ਇਹ ਮਿਸਾਈਲ 290 ਕਿਲੋਮੀਟਰ ਤੱਕ ਦੇ ਟੀਚਿਆਂ ਨੂੰ ਨਿਸ਼ਾਨਾ ਬਣਾ ਸਕਦੀ ਹੈ।
 

ਪਾਕਿਸਤਾਨੀ ਫੌਜ ਦੀ ਮੀਡੀਆ ਇਕਾਈ 'ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਜ਼' (ਆਈਐਸਪੀਆਰ) ਨੇ ਇੱਕ ਬਿਆਨ 'ਚ ਕਿਹਾ, "ਇਹ ਪ੍ਰੀਖਣ ਆਰਮੀ ਸਟ੍ਰੈਟੇਜਿਕ ਫੋਰਸਿਜ ਕਮਾਂਡ ਫੀਲਡ ਟ੍ਰੇਨਿੰਗ ਅਭਿਆਸ ਦਾ ਹਿੱਸਾ ਸੀ, ਜਿਸ ਦਾ ਉਦੇਸ਼ ਦਿਨ ਅਤੇ ਰਾਤ 'ਚ ਸੰਚਾਲਨ ਤਿਆਰੀ ਪ੍ਰਕਿਰਿਆ ਦਾ ਅਭਿਆਸ ਕਰਨਾ ਸੀ।"
 

 

ਬਿਆਨ 'ਚ ਕਿਹਾ ਗਿਆ ਕਿ 'ਗਜਨਵੀ' ਮਿਸਾਈਲ ਵੱਖ-ਵੱਖ ਤਰ੍ਹਾਂ ਦੀ ਹਥਿਆਰਾਂ ਨੂੰ 290 ਕਿਲੋਮੀਟਰ ਤਕ ਲਿਜਾਣ 'ਚ ਸਮਰੱਥ ਹੈ। ਪਾਕਿਸਤਾਨ ਦੇ ਸਰਕਾਰੀ 'ਰੇਡੀਓ ਪਾਕਿਸਤਾਨ' ਮੁਤਾਬਿਕ ਵੀਰਵਾਰ ਨੂੰ ਕੀਤੇ ਪ੍ਰੀਖਣ ਦੌਰਾਨ ਲੈਫਟੀਨੈਂਟ ਜਨਰਲ ਨਦੀਮ ਜਕੀ ਮੰਜ, ਡਾਇਰੈਕਟਰ ਜਨਰਲ, ਸਟ੍ਰੈਟੇਜਿਕ ਪਲਾਨ ਡਿਵੀਜ਼ਨ, ਕਮਾਂਡਰ ਆਰਮੀ ਸਟ੍ਰੈਟੇਜਿਸ ਫੋਰਸਿਜ ਕਮਾਂਡ ਅਤੇ ਰਣਨੀਤਕ ਸੰਗਠਨਾਂ ਦੇ ਸੀਨੀਅਰ ਅਧਿਕਾਰੀ, ਵਿਗਿਆਨੀ ਤੇ ਇੰਜੀਨੀਅਰ ਮੌਜੂਦ ਸਨ।
 

ਬਿਆਨ 'ਚ ਕਿਹਾ ਗਿਆ ਹੈ, "ਡਾਇਰੈਕਟਰ ਜਨਰਲ, ਸਟ੍ਰੈਟੇਜਿਕ ਪਲਾਨ ਡਿਵੀਜ਼ਨ ਨੇ ਹਥਿਆਰ ਪ੍ਰਣਾਲੀ ਨੂੰ ਸੰਭਾਲਣ ਅਤੇ ਸੰਚਾਲਨ 'ਚ ਬਹੁਤ ਉੱਚ ਪੱਧਰ ਦੀ ਕੁਸ਼ਲਤਾ ਵਿਖਾਉਣ ਲਈ ਆਰਮੀ ਸਟ੍ਰੈਟੇਜਿਸ ਫੋਰਸਿਜ ਕਮਾਂਡ ਦੀ ਸ਼ਲਾਘਾ ਕੀਤੀ।"
 

ਇਸ 'ਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਪਾਕਿਸਤਾਨ ਫੌਜ ਦੇ ਤਿੰਨੇ ਵਿੰਗਾਂ ਦੇ ਮੁਖੀਆਂ ਨੇ ਇਸ ਮਹੱਤਵਪੂਰਨ ਪ੍ਰਾਪਤੀ ਲਈ ਦੇਸ਼ ਨੂੰ ਵਧਾਈ ਦਿੱਤੀ ਹੈ। ਪਾਕਿਸਤਾਨ ਨੇ 29 ਅਗੱਸਤ 2019 ਨੂੰ 'ਗਜਨਵੀ ਦਾ ਪ੍ਰਯੋਗਿਕ ਟੈਸਟ' ਕੀਤਾ ਸੀ। ਉਸ ਤੋਂ ਕੁਝ ਦਿਨ ਪਹਿਲਾਂ ਭਾਰਤ ਨੇ 5 ਅਗੱਸਤ ਨੂੰ ਜੰਮੂ-ਕਸ਼ਮੀਰ ਨੂੰ ਪ੍ਰਾਪਤ ਵਿਸ਼ੇਸ਼ ਦਰਜ਼ਾ ਖਤਮ ਕਰ ਦਿੱਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan conducts successful training launch of nuclear capable ballistic missile Ghaznavi