ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਲ਼ਾਂਘਾ ਖੋਲ੍ਹਣ ਦੀ ਅਧਿਕਾਰਤ ਪੁਸ਼ਟੀ

ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਲ਼ਾਂਘਾ ਖੋਲ੍ਹਣ ਦੀ ਅਧਿਕਾਰਤ ਪੁਸ਼ਟੀ

ਪਾਕਿਸਤਾਨ ਨੇ ਵੀ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਅਧਿਕਾਰਤ ਤੌਰ `ਤੇ ਪੁਸ਼ਟੀ ਕਰ ਦਿੱਤੀ ਹੈ। ਸੂਚਨਾ ਮੰਤਰੀ ਫ਼ਵਾਦ ਚੌਧਰੀ ਨੇ ਕਿਹਾ ਹੈ ਕਿ ਕਰਤਾਰਪੁਰ ਸਾਹਿਬ ਵਿਖੇ ਗੁਰਦੁਆਰਾ ਦਰਬਾਰ ਸਾਹਿਬ ਨੂੰ ਸਿੱਖ ਸ਼ਰਧਾਲੂਆਂ ਨੂੰ ਖੋਲ੍ਹਣ ਵਾਸਤੇ ਇੱਕ ਸਿਸਟਮ ਤਿਆਰ ਕੀਤਾ ਜਾ ਰਿਹਾ ਹੈ ਅਤੇ ਛੇਤੀ ਹੀ ਇਸ ਮਾਮਲੇ `ਚ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ‘ਪਾਕਿਸਤਾਨ ਛੇਤੀ ਹੀ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹ ਦੇਵੇਗਾ ਤੇ ਤੀਰਥ-ਯਾਤਰੀ ਬਿਨਾ ਵੀਜ਼ੇ ਦੇ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨ ਕਰ ਸਕਣਗੇ।` ਇਹ ਜਾਣਕਾਰੀ ਸ੍ਰੀ ਫ਼ਵਾਦ ਚੌਧਰੀ ਨੇ ਬੀਬੀਸੀ ਉਰਦੂ ਨੂੰ ਦਿੱਤੇ ਇੰਟਰਵਿਊ ਦੌਰਾਨ ਦਿੱਤੀ।


ਚੇਤੇ ਰਹੇ ਕਿ ਅੱਜ ਹੀ ਸਵੇਰੇ ਭਾਰਤੀ ਪੰਜਾਬ ਦੇ ਕੈਬਿਨੇਟ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਨੇ ਇਹੋ ਜਾਣਕਾਰੀ ਬਹੁਤ ਚਾਈਂ-ਚਾਈਂ ਮੀਡੀਆ ਨੂੰ ਦੇ ਦਿੱਤੀ ਸੀ। ਦਰਅਸਲ, ਉਹ ਇੰਝ ਆਪਣੀ ਉਸ ਜੱਫੀ ਨੂੰ ਸਹੀ ਦਰਸਾਉਣਾ ਚਾਹੁੰਦੇ ਸਨ, ਜਿਹੜੀ ਉਨ੍ਹਾਂ ਬੀਤੀ 18 ਅਗਸਤ ਨੂੰ ਸ੍ਰੀ ਇਮਰਾਨ ਖ਼ਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਸਮੇਂ ਪਾਕਿਸਤਾਨੀ ਫ਼ੌਜ ਦੇ ਮੁਖੀ ਕਮਰ ਜਾਵੇਦ ਬਾਜਵਾ ਨੂੰ ਤਦ ਪਾਈ ਸੀ, ਜਦੋਂ ਉਨ੍ਹਾਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਰਣ ਦੀ ਗੱਲ ਕੀਤੀ ਸੀ।


ਸ੍ਰੀ ਫ਼ਵਾਦ ਚੌਧਰੀ ਨੇ ਇਹ ਵੀ ਕਿਹਾ ਕਿ ਸ੍ਰੀ ਇਮਰਾਨ ਖ਼ਾਨ ਨੇ ਚੋਣ ਜਿੱਤਣ ਦੇ ਤੁਰੰਤ ਬਾਅਦ ਭਾਰਤ ਨੂੰ ਕਈ ਹਾਂ-ਪੱਖੀ ਸੰਕੇਤ ਭੇਜੇ ਸਨ।     

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan confirms opening of Kartarpur Sahib Corridor