ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੰਡਨ ਬ੍ਰਿਜ਼ ਹਮਲਾਵਰ ਦਾ ਮਿਲਿਆ ਪਾਕਿ ਕੁਨੈਕਸ਼ਨ, ਜਾਣੋ ਕੌਣ ਹੈ ਉਸਮਾਨ?

ਲੰਡਨ ਬ੍ਰਿਜ਼ ਉੱਤੇ ਸ਼ੁੱਕਰਵਾਰ ਨੂੰ ਹਮਲਾ ਕਰ ਦੋ ਲੋਕਾਂ ਦੀ ਜਾਨ ਲੈਣ ਵਾਲਾ ਉਸਮਾਨ ਖ਼ਾਨ ਇੱਕ ਬ੍ਰਿਟਿਸ਼ ਨਾਗਰਿਕ ਹੈ। ਅੱਤਵਾਦ ਦੇ ਇਕ ਕੇਸ ਵਿੱਚ ਦੋਸ਼ੀ ਠਹਿਰਿਆ ਜਾ ਚੁੱਕਾ ਉਸਮਾਨ ਖ਼ਾਨ ਪੈਰੋਲ ਉੱਤੇ ਬਾਹਰ ਸੀ ਅਤੇ ਉਸ ਨੇ ਉਥੇ ਇੱਕਠੇ ਹੋਏ ਵਿਦਿਆਰਥੀਆਂ ਅਤੇ ਸਾਬਕਾ ਕੈਦੀਆਂ ਉੱਤੇ ਹਮਲਾ ਕੀਤਾ।

 

ਦੋਸ਼ੀ ਨੇ ਬਚਪਨ ਵਿੱਚ ਕੁਝ ਸਮਾਂ ਪਾਕਿਸਤਾਨ ਵਿੱਚ ਬਿਤਾਇਆ-

ਦਿ ਟੈਲੀਗ੍ਰਾਫ਼ ਦੇ ਅਨੁਸਾਰ, ਖ਼ਾਨ ਨੇ ਸਕੂਲ ਛੱਡ ਦਿੱਤਾ ਸੀ ਅਤੇ ਆਪਣੀ ਜਵਾਨੀ ਦਾ ਕੁਝ ਸਮਾਂ ਪਾਕਿਸਤਾਨ ਵਿੱਚ ਬਿਤਾਇਆ ਸੀ, ਜਿੱਥੇ ਉਹ ਆਪਣੀ ਬੀਮਾਰ ਮਾਂ ਦੇ ਨਾਲ ਰਹਿੰਦਾ ਸੀ। ਡਾਨ ਨਿਊਜ਼ ਨੇ ਦਿ ਟੈਲੀਗ੍ਰਾਫ਼ ਦੀ ਰਿਪੋਰਟ ਦੇ ਹਵਾਲੇ ਨਾਲ ਕਿਹਾ ਹੈ ਕਿ ਇੰਗਲੈਂਡ ਪਰਤਣ ਤੋਂ ਬਾਅਦ ਇਸ ਨੇ ਇੰਟਰਨੈੱਟ ਉੱਤੇ ਕੱਟੜ ਵਿਚਾਰਧਾਰਾ ਨੂੰ ਉਤਸ਼ਾਹਤ ਕਰਨਾ ਸ਼ੁਰੂ ਕੀਤਾ ਅਤੇ ਬਹੁਤ ਸਾਰੇ ਲੋਕਾਂ ਨੂੰ ਮਹੱਤਵਪੂਰਨ ਰੂਪ ਵਿੱਚ ਆਕਰਸ਼ਤ ਕੀਤਾ। ਜਨਵਰੀ 2012 ਵਿੱਚ ਖ਼ਾਨ ਨੂੰ ਇੰਗਲੈਂਡ ਦੇ ਅੱਤਵਾਦ ਐਕਟ 2006 ਦੀ ਉਲੰਘਣਾ ਵਿੱਚ ਅੱਤਵਾਦ ਨਾਲ ਜੁੜੀਆਂ ਤਿਆਰੀਆਂ ਵਿੱਚ ਸ਼ਾਮਲ ਹੋਣ ਲਈ ਦੋਸ਼ੀ ਪਾਇਆ ਗਿਆ ਸੀ।

 

ਖ਼ਾਨ 2010 ਵਿੱਚ ਕ੍ਰਿਸ਼ਮਸ ਜਲੂਸਾ ਦੌਰਾਨ ਲੰਦਨ ਵਿੱਚ ਹਾਏ-ਪ੍ਰੋਫਾਈਲ ਹਮਲੇ ਕਰਨ ਦੀ ਸਾਜਿਸ਼ ਰਚਣ ਵਾਲੇ 9 ਦੋਸ਼ੀਆਂ ਵਿੱਚ ਸ਼ਾਮਲ ਸੀ। ਉਸ ਸਮੇਂ ਸਾਰੇ ਲੋਕਾਂ ਨੂੰ ਅਲਕਾਇਦਾ ਤੋਂ ਪ੍ਰੇਰਿਤ ਸਮੂਹ ਦੱਸਿਆ ਗਿਆ ਸੀ, ਜੋ ਵੱਖ-ਵੱਖ ਥਾਵਾਂ 'ਤੇ ਬੰਬ ਭੇਜ ਕੇ ਮੁੰਬਈ ਵਰਗੇ ਹਮਲਾ ਕਰਨਾ ਚਾਹੁੰਦੇ ਸਨ। ਉਸ ਸਮੇਂ ਗ੍ਰਿਫ਼ਤਾਰੀ ਦੇ ਸਮੇਂ ਖ਼ਾਨ ਮੱਧ ਇੰਗਲੈਂਡ ਵਿੱਚ ਇੱਕ ਸ਼ਹਿਰ ਸਟਾਕ ਆਨ ਟ੍ਰੇਂਟ ਵਿੱਚ ਰਹਿੰਦਾ ਸੀ।

 

2010 ਦੇ ਮਾਮਲੇ ਦੀ ਸੁਣਵਾਈ ਕਰਨ ਵਾਲੇ ਅਤੇ 2013 ਵਿੱਚ ਖ਼ਾਨ ਅਤੇ ਹੋਰ ਦੋਸ਼ੀਆਂ ਨੂੰ ਸਜ਼ਾ ਸੁਣਾਉਣ ਵਾਲੇ ਜੱਜ ਨੇ ਕਿਹਾ ਸੀ ਕਿ, ਉਹ ਆਪਣੇ ਧਾਰਮਿਕ ਵਿਸ਼ਵਾਸ ਨੂੰ ਵਧਾਉਣ ਲਈ ਅੱਤਵਾਦ ਦੀ ਘਟਨਾ ਨੂੰ ਅੰਜਾਮ ਦੇਣ ਅਤੇ ਉਸ ਨਾਲ ਸਹਿਯੋਗ ਕਰਨਾ ਚਾਹੁੰਦੇ ਸਨ। ਉਹ ਸੁਰੱਖਿਆ ਬਲਾਂ ਦੀ ਨਿਗਰਾਨੀ ਵਿੱਚ ਆ ਗਏ ਸਨ।


 

ਲੰਡਨ ਬ੍ਰਿਜ਼ ਉੱਤੇ ਚਾਕੂ ਤੋਂ ਅੱਤਵਾਦੀ ਹਮਲਾ, 6 ਜ਼ਖ਼ਮੀ, ਹਮਲਾਵਰ ਨੇ ਪਹਿਨੀ ਸੀ ਨਕਲੀ ਆਤਮਘਾਤੀ ਜੈਕੇਟ

ਉਨ੍ਹਾਂ ਨੇ ਇਹ ਵੀ ਕਿਹਾ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ (ਸਟੋਕ, ਕਾਰਡਿਫ ਅਤੇ ਲੰਦਨ) ਤੋਂ ਹੋਣ ਤੋਂ ਬਾਵਜੂਦ ਸੰਗਠਨ ਦੇ ਮੈਂਬਰ ਇਕ-ਦੂਜੇ ਨੂੰ ਮਿਲ ਲੈਂਦੇ ਹਨ। ਜੱਜ ਨੇ ਕਿਹਾ ਕਿ ਖ਼ਾਨ ਸਣੇ ਸਟੋਕ ਦੇ ਹੋਰ ਦੋਸ਼ੀਆਂ ਨੂੰ ਵਿਦੇਸ਼ ਵਿੱਚ ਅੱਤਵਾਦੀ ਘਟਨਾਵਾਂ ਦੇ ਬਾਰੇ ਵਿੱਚ ਚਰਚਾ ਕਰਦੇ ਹੋਏ ਸੁਣਿਆ ਗਿਆ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan connection found in London Bridge shootout know who is the attacker Osman khan