ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਨਾਲ ਰਿਸ਼ਤਾ ਬਹਾਲ ਕਰਨ ਲਈ ਪਾਕਿ ਕਰ ਸਕਦੈ ਇਹ ਕੰਮ

ਇਮਰਾਨ ਖ਼ਾਨ ਦੀ ਅਗਵਾਈ ਵਾਲੀ ਪਾਕਿਸਤਾਨ ਸਰਕਾਰ ਭਾਰਤ ਨਾਲ ਪਰਦੇ ਪਿੱਤੇ ਦੀ ਕੂਟਨੀਤੀ ਦੀ ਬਹਾਲੀ ਲਈ ਕੌਮੀ ਸੁਰੱਖਿਆ ਸਲਾਹਕਾਰ (ਐਨਐਸਏ) ਦੀ ਨਿਯੁਕਤੀ ਤੇ ਸਰਗਰਮੀ ਨਾਲ ਵਿਚਾਰ ਕਰ ਰਿਹਾ ਹੈ। ਅਧਿਕਾਰਤ ਸੂਤਰਾਂ ਮੁਤਾਬਕ ਇਹ ਜਾਣਕਾਰੀ ਮਿਲੀ ਹੈ।

 

ਪਿਛਲੇ ਸਾਲ ਪਾਕਿ ਪੀਐਮ ਦਾ ਅਹੁਦਾ ਸੰਭਾਲਣ ਮਗਰੋਂ ਇਮਰਾਨ ਖ਼ਾਨ ਨੇ ਸਾਰੇ ਲਮਕੇ ਮੁੱਦਿਆਂ ਤੇ ਸ਼ਾਂਤੀ ਵਾਰਤਾ ਦੀ ਬਹਾਲੀ ਲਈ ਭਾਰਤ ਨਾਲ ਸੰਪਰਕ ਕਰਨ ਦੀ ਵਾਰ-ਵਾਰ ਕੋਸ਼ਿਸ਼ ਕੀਤੀ ਪਰ ਭਾਰਤ ਨੇ ਸਾਫ ਕਰ ਦਿੱਤਾ ਕਿ ਅੱਤਵਾਦੀ ਅਤੇ ਗੱਲਬਾਤ ਨਾਲ-ਨਾਲ ਨਹੀਂ ਚੱਲਣਗੇ।

 

 

ਸੂਤਰਾਂ ਮੁਤਾਬਕ ਪਾਕਿ ਦੇ ਇਕ ਅਫ਼ਸਰ ਨੇ ਦਸਿਆ ਕਿ ਸਰਕਾਰ ਕਿਸੇ ਰਿਟਾਇਰ ਅਫ਼ਸਰ ਨੂੰ ਕੌਮੀ ਸੁਰੱਖਿਆ ਸਲਾਹਕਾਰ ਨਿਯੁਕਤ ਕਰ ਸਕਦੀ ਹੈ। ਕੁਝ ਨਾਵਾਂ ਤੇ ਗੌਰ ਕੀਤਾ ਜਾ ਰਿਹਾ ਹੈ ਪਰ ਹੁਣ ਤਕ ਆਖਰੀ ਫੈਸਲਾ ਨਹੀਂ ਕੀਤਾ ਜਾ ਸਕਿਆ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan considering appointing NSA to resume backchannel diplomacy With India