ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਨੇ 31 ਅਗਸਤ ਨੂੰ ਸੱਦੀ ਕੌਮਾਂਤਰੀ ਸਿੱਖ ਕਨਵੈਨਸ਼ਨ

ਪਾਕਿਸਤਾਨ ਨੇ 31 ਅਗਸਤ ਨੂੰ ਸੱਦੀ ਕੌਮਾਂਤਰੀ ਸਿੱਖ ਕਨਵੈਨਸ਼ਨ

ਪਾਕਿਸਤਾਨੀ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਆਉਂਦੀ 31 ਅਗਸਤ ਨੂੰ ਲਾਹੌਰ ’ਚ ਕੌਮਾਂਤਰੀ ਸਿੱਖ ਕਨਵੈਨਸ਼ਨ ਸੱਦ ਲਈ ਹੈ। ਦਰਅਸਲ, ਇਸ ਵੇਲੇ ਪਾਕਿਸਤਾਨ ਇਸ ਕਨਵੈਨਸ਼ਨ ਦਾ ਲਾਹਾ ਕਈ ਪਾਸਿਓਂ ਲੈਣਾ ਚਾਹੁੰਦਾ ਹੈ। ਹੁਣ ਜਦੋਂ ਉਹ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਕਰ ਰਿਹਾ ਹੈ, ਅਜਿਹੇ ਵੇਲੇ ਉਹ ਜਿੱਥੇ ਦੇਸ਼–ਵਿਦੇਸ਼ ਤੋਂ ਆਏ ਸਿੱਖਾਂ ਸਾਹਮਣੇ ਆਪਣੀਆਂ ਆਰਥਿਕ ਤੰਗੀਆਂ ਦੀ ਗੱਲ ਕਰੇਗਾ, ਤਾਂ ਯਕੀਨੀ ਤੌਰ ’ਤੇ ਉਸ ਨੂੰ ਮਦਦ ਜ਼ਰੂਰ ਮਿਲੇਗੀ; ਉੱਥੇ ਨਾਲ ਹੀ ਉਹ ਸਿੱਖ ਕੌਮ ਦੇ ਸਭ ਤੋਂ ਵੱਡੇ ਹਮਦਰਦ ਵਜੋਂ ਵੀ ਖ਼ੁਦ ਨੂੰ ਪੇਸ਼ ਕਰ ਸਕੇਗਾ।

 

 

ਉਹ ਇਸ ਵੇਲੇ ਕਰਤਾਰਪੁਰ ਸਾਹਿਬ ਲਾਂਘੇ ਉੱਤੇ ਸਿਰਫ਼ ਇਸੇ ਲਈ ਧਨ ਖ਼ਰਚ ਕਰ ਰਹਿਾ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਇਹ ਲਾਂਘਾ ਸਦਾ ਚੱਲਣ ਵਾਲਾ ਹੈ ਤੇ ਇੱਥੋਂ ਉਸ ਨੂੰ ਕੁਝ ਨਾ ਕੁਝ ਆਮਦਨ ਵੀ ਜ਼ਰੂਰ ਹੋਵੇਗੀ

 

 

ਇਹੋ ਕਾਰਨ ਹੈ ਕਿ ਪਾਕਿਸਤਾਨ ਨੇ ਭਾਰਤ ਨਾਲ ਬਾਕੀ ਸਾਰੇ ਸਬੰਧ ਤਾਂ ਤੋੜ ਦਿੱਤੇ ਹਨ ਪਰ ਉਸ ਨੇ ਕਰਤਾਪੁਰ ਸਾਹਿਬ ਲਾਂਘੇ ਵਾਲਾ ਪ੍ਰੋਜੈਕਟ ਨਹੀਂ ਛੱਡਿਆ। ਇੰਝ ਹੀ ਉਹ ਹੁਣ ਸਦੀਆਂ ਪੁਰਾਣੇ ਗੁਰੂਘਰ ਤੇ ਹੋਰ ਮੰਦਰ ਵੀ ਆਮ ਜਨਤਾ ਦੇ ਦਰਸ਼ਨਾਂ ਲਈ ਕਈ–ਕਈ ਸਾਲਾਂ ਪਿੱਛੋਂ ਖੋਲ੍ਹ ਰਿਹਾ ਹੈ। ਉਸ ਨੂੰ ਪਤਾ ਹੈ ਕਿ ਧਾਰਮਿਕ ਸ਼ਰਧਾਲੂਆਂ ਦੀ ਆਮਦ ਜਦੋਂ ਉਸ ਦੇ ਦੇਸ਼ ਵਿੱਚ ਵਧੇਗੀ, ਤਾਂ ਨਿਸ਼ਚਤ ਤੌਰ ’ਤੇ ਉਸ ਦੇ ਅਰਥਚਾਰੇ ਨੂੰ ਕੁਝ ਤਾਂ ਹੁਲਾਰਾ ਮਿਲੇਗਾ।

 

 

ਇਹ ਜਾਣਕਾਰੀ ਵੀ ਮਿਲੀ ਹੈ ਕਿ ਹੁਣ 31 ਅਗਸਤ ਦੀ ਕਨਵੈਨਸ਼ਨ ਲਈ ਦੁਨੀਆ ਦੇ ਸਿੱਖਾਂ ਨੂੰ ਸੱਦਾ–ਪੱਤਰ ਭੇਜੇ ਜਾ ਰਹੇ ਹਨ।

 

 

ਲਹਿੰਦੇ (ਪੱਛਮੀ) ਪੰਜਾਬ ਦੀ ਸਰਕਾਰ ਨੂੰ ਆਸ ਹੈ ਕਿ ਸਿਰਫ਼ ਸੈਰ–ਸਪਾਟਾ ਵਧਣ ਨਾਲ ਉਸ ਨੂੰ 4.5 ਅਰਬ ਡਾਲਰ ਸਾਲਾਨਾ ਦੀ ਆਮਦਨ ਜ਼ਰੂਰ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan convenes International Sikh Convention on 31st August