ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ’ਚ ਕੋਵਿਡ-19 ਦੇ ਮਾਮਲੇ 50 ਹਜ਼ਾਰ ਪਾਰ, ਵੱਧ ਰਹੀਆਂ ਮੌਤਾਂ

ਪਾਕਿਸਤਾਨ ਵਿੱਚ ਰਿਕਾਰਡ 2,603 ​​ਕੇਸਾਂ ਤੋਂ ਬਾਅਦ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 50,000 ਨੂੰ ਪਾਰ ਕਰ ਗਈ। ਰਾਸ਼ਟਰੀ ਸਿਹਤ ਸੇਵਾ ਮੰਤਰਾਲੇ ਨੇ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ 50 ਮਰੀਜ਼ਾਂ ਦੀ ਲਾਗ ਕਾਰਨ ਮੌਤ ਹੋ ਗਈ। ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 1,067 ਹੋ ਗਈ ਹੈ।

 

ਦੇਸ਼ ਚ 50,694 ਮਾਮਲਿਆਂ ਚੋਂ ਸਿੰਧ ਚ ਸਭ ਤੋਂ ਵੱਧ 19,924 ਕੇਸ ਹਨ। ਇਸ ਤੋਂ ਬਾਅਦ ਪਾਕਿਸ ਦੇ ਪੰਜਾਬ ਚ 18,455, ਖੈਬਰ-ਪਖਤੂਨਖਵਾ ਵਿਚ 7,155, ਬਲੋਚਿਸਤਾਨ ਚ 3,074, ਇਸਲਾਮਾਬਾਦ ਚ 1,326, ਗਿਲਗਿਤ-ਬਾਲਟਿਸਤਾਨ ਚ 602, ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ 158 ਮਾਮਲੇ ਸਾਹਮਣੇ ਆਏ ਹਨ।

 

ਉਨ੍ਹਾਂ ਕਿਹਾ ਕਿ ਹੁਣ ਤੱਕ 15,201 ਮਰੀਜ਼ ਇਸ ਲਾਗ ਤੋਂ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ਵਿੱਚ 1,064 ਮਰੀਜ਼ ਠੀਕ ਹੋਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan Coronavirus Update Total Case 50694 With 1067 Death 15201 Cured