ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਓਸਾਮਾ ਬਿਨ ਲਾਦੇਨ ਦਾ ਪਤਾ ਲਗਾਉਣ ਵਾਲੇ CIA ਡਾਕਟਰ ਦੀ ਮੁੜ-ਵਿਚਾਰ ਪਟੀਸ਼ਨ ਮਨਜ਼ੂਰ

ਓਸਾਮਾ ਬਿਨ ਲਾਦੇਨ ਦਾ ਪਤਾ ਲਗਾਉਣ ਵਾਲੇ CIA ਡਾਕਟਰ ਦੀ ਮੁੜ-ਵਿਚਾਰ ਪਟੀਸ਼ਨ ਮਨਜ਼ੂਰ

ਪਾਕਿਸਤਾਨ ਦੀ ਇਕ ਅਦਾਲਤ ਨੇ ਓਸਾਮਾ ਬਿਨ ਲਾਦੇਨ ਦਾ ਪਤਾ ਲਗਾਉਣ ਚ ਸਾਲ 2011 ਚ ਸੀਆਈਏ ਦੀ ਮਦਦ ਕਰਨ ਵਾਲੇ ਡਾਕਟਰੀ ਸ਼ਕੀਲ ਅਫ਼ਰੀਦੀ ਦੀ ਮੁੜ-ਵਿਚਾਰ ਅਪੀਲ ਸੋਮਵਾਰ ਨੂੰ ਮੰਨ ਲਈ।

 

ਬੀਬੀਸੀ ਉਰਦੂ ਦੀ ਖ਼ਬਰ ਮੁਤਾਬਕ ਪੇਸ਼ਾਵਰ ਹਾਈ ਕੋਰਟ ਦੇ ਦੋ ਜੱਜਾਂ ਦੀ ਬੈਂਚ ਨੇ ਅਫ਼ਰੀਦੀ ਦੀ ਮੁੜ ਵਿਚਾਰ ਅਪੀਲ ਮੰਨ ਲਈ ਹੈ। ਉਨ੍ਹਾਂ ਨੇ ਇਹ ਅਪੀਲ ਉਨ੍ਹਾਂ ਨੂੰ ਸੁਣਾਈ ਗਈ ਦੋ ਦਹਾਕਿਆਂ ਤੋਂ ਵੱਧ ਦੀ ਜੇਲ੍ਹ ਦੀ ਸਜ਼ਾ ਖਿਲਾਫ਼ ਦਾਇਰ ਕੀਤੀ ਹੈ।

 

ਦੱਸ ਦੇਈਏ ਕਿ ਸਾਬਕਾ ਸਰਜਨ ਅਫ਼ਰੀਦੀ (57) ਨੇ ਓਸਾਮਾ ਦਾ ਪਤਾ ਲਗਾਉਣ ਚ ਸੀਆਈਏ ਦੀ ਮਦਦ ਦੇ ਲਈ ਏਬਟਾਬਾਦ ਚ ਜਾਅਲੀ ਟੀਕਾਕਰਨ ਮੁਹਿੰਮ ਚਲਾਈ ਸੀ। ਓਸਾਮਾ ਦੀ 2 ਮਈ 2011 ਨੂੰ ਏਬਟਾਬਾਦ ਚ ਅਮਰੀਕੀ ਹਮਲਿਆਂ ਚ ਮੌਤ ਹੋ ਗਈ ਸੀ।

 

ਦੱਸਣਯੋਗ ਹੈ ਕਿ ਅਫ਼ਰੀਦੀ ਨੂੰ ਉਸੇ ਸਾਲ ਗ੍ਰਿ਼ਫਤਾਰ ਕੀਤਾ ਗਿਆ ਸੀ ਤੇ ਉਨ੍ਹਾਂ ਦੀ ਇਹ ਮੁੜ ਵਿਚਾਰ ਅਪੀਲ ਜੂਨ 2014 ਤੋਂ ਲਟਕੀ ਸੀ। ਅਫਰੀਦੀ ਨੂੰ 33 ਸਾਲ ਦੀ ਕੈਦ ਦੀ ਸਜ਼ਾ ਮਿਲੀ ਸੀ ਜਿਸ ਨੂੰ ਬਾਅਦ ਚ ਘੱਟ ਕਰਕੇ 23 ਸਾਲ ਕਰ ਦਿੱਤਾ ਗਿਆ ਸੀ।

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan court accepts review petition of jailed doctor who helped CIA track down Osama Bin laden