ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਅਦਾਲਤ ਨੇ 87 ਲੋਕਾਂ ਨੂੰ ਸੁਣਾਈ 4738 ਸਾਲ ਦੀ ਸਜ਼ਾ

ਪਾਕਿਸਤਾਨ ਦੀ ਅੱਤਵਾਦ ਰੋਕੂ ਅਦਾਲਤ (ਏਟੀਸੀ) ਨੇ ਤਹਿਰੀਕ-ਏ-ਲੱਬੈਕ ਪਾਕਿਸਤਾਨ (ਟੀਐਲਪੀ) ਪਾਰਟੀ 'ਤੇ ਵੱਡੀ ਕਾਰਵਾਈ ਕੀਤੀ ਹੈ। ਅਦਾਲਤ ਨੇ ਟੀਐਲਪੀ ਮੁਖੀ ਖਾਦਿਮ ਹੁਸੈਨ ਰਿਜ਼ਵੀ ਦੇ ਭਰਾ ਅਤੇ ਭਤੀਜੇ ਸਮੇਤ ਪਾਰਟੀ ਦੇ 87 ਕਾਰਕੁਨਾਂ ਨੂੰ ਕੁਲ ਮਿਲਾ ਕੇ 4785 ਸਾਲ ਦੀ ਸਜ਼ਾ ਸੁਣਾਈ ਅਤੇ 11 ਕਰੋੜ 74 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ।
 

ਰਾਵਲਪਿੰਡੀ ਏਟੀਸੀ ਅਦਾਲਤ ਦੇ ਜੱਜ ਸ਼ੌਕਤ ਕਮਾਲ ਡਾਰ ਨੇ ਵੀਰਵਾਰ ਦੇਰ ਰਾਤ ਇਹ ਆਦੇਸ਼ ਜਾਰੀ ਕੀਤੇ। ਅਦਾਲਤ ਨੇ ਸਾਰੇ ਮੁਲਜ਼ਮਾਂ ਦੀ ਜਾਇਦਾਦ ਜ਼ਬਤ ਕਰਨ ਦੇ ਵੀ ਆਦੇਸ਼ ਦਿੱਤੇ ਹਨ। ਪੁਲਿਸ ਨੇ 18 ਨਵੰਬਰ 2018 ਨੂੰ ਟੀਐਲਪੀ ਮੁਖੀ ਖਾਦਿਮ ਹੁਸੈਨ ਰਿਜ਼ਵੀ, ਉਨ੍ਹਾਂ ਦੇ ਭਰਾ ਆਮਿਰ ਹੁਸੈਨ ਰਿਜ਼ਵੀ ਅਤੇ ਭਤੀਜੇ ਮੁਹੰਮਦ ਅਲੀ ਸਮੇਦ 87 ਹੋਰ ਧਾਰਮਿਕ ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਸਾਰੇ ਅਸ਼ਾਂਤੀ ਫੈਲਾਉਣ ਦੇ ਦੋਸ਼ 'ਚ ਹਿਰਾਸਤ ਵਿੱਚ ਲਏ ਗਏ ਸਨ।
 

ਅਦਾਲਤ ਨੇ ਸਾਰੇ ਮੁਲਾਜ਼ਮਾਂ ਨੂੰ 55 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਅਤੇ 1,35,000 ਰੁਪਏ ਦਾ ਜ਼ੁਰਮਾਨਾ ਭਰਨ ਦਾ ਆਦੇਸ਼ ਦਿੱਤਾ। ਜ਼ੁਰਮਾਨਾ ਅਦਾ ਨਾ ਕਰਨ ਦੀ ਸਥਿਤੀ 'ਚ ਅਪਰਾਧੀ ਨੂੰ 146 ਸਾਲ ਵਾਧੂ ਜੇਲ ਦੀ ਸਜ਼ਾ ਕੱਟਣੀ ਪਵੇਗੀ। ਫੈਸਲੇ ਦੇ ਸਮੇਂ ਏਟੀਸੀ ਰਾਵਲਪਿੰਡੀ ਵਿਚ ਚਾਰੇ ਪਾਸੇ ਉੱਚ ਸੁਰੱਖਿਆ ਦਾ ਪ੍ਰਬੰਧ ਕੀਤਾ ਗਿਆ ਸੀ।
 

ਜ਼ਿਕਰਯੋਗ ਹੈ ਕਿ 24 ਨਵੰਬਰ 2018 ਨੂੰ ਅਸ਼ਾਂਤੀ ਪੈਦਾ ਕਰਨ ਦੇ ਦੋਸ਼ ਵਿਚ ਪੁਲਿਸ ਨੇ ਟੀਐਲਪੀ ਮੁਖੀ ਖਾਦਿਮ ਹੁਸੈਨ ਰਿਜ਼ਵੀ, ਉਨ੍ਹਾਂ ਦੇ ਭਰਾ ਅਮੀਰ ਹੁਸੈਨ ਰਿਜ਼ਵੀ ਅਤੇ ਭਤੀਜੇ ਮੁਹੰਮਦ ਅਲੀ ਦੇ ਇਲਾਵਾ 87 ਹੋਰ ਨੂੰ ਧਾਰਮਕ ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਸੀ। ਇਹ ਪ੍ਰਦਰਸ਼ਨ ਸੁਪਰੀਮ ਕੋਰਟ ਵੱਲੋਂ 2010 'ਚ ਮੌਤ ਦੀ ਸਜ਼ਾ ਤੋਂ ਇਕ ਈਸਾਈ ਮਹਿਲਾ ਆਸੀਆ ਬੀਬੀ ਨੂੰ ਰਿਹਾਅ ਕਰਨ ਦੇ ਫੈਸਲੇ ਦੇ ਵਿਰੁੱਧ ਸੀ। ਉਸ ਨੂੰ ਈਸ਼ਨਿੰਦਾ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan court awards 87 TLP leaders 4738 years of jail for creating unrest